ਜਲੰਧਰ ਦਿਹਾਤੀ ਗੁਰਾਇਆ (ਜਸਕੀਰਤ ਰਾਜਾ) ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾ/ਨਸ਼ਾ ਤਸਕਰਾ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ, ਪੀ.ਪੀ.ਐਸ. ਪੁਲਿਸ ਕਪਤਾਨ ਤਫਤੀਸ਼ ਜਲੰਧਰ ਦਿਹਾਤੀ ਅਤੇ ਸ੍ਰੀ ਸਿਮਰਨਜੀਤ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਫਿਲੋਰ ਜੀ ਦੀ ਅਗਵਾਈ ਹੇਠ, ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਦੀ ਟੀਮ ਵੱਲੋਂ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਕਤਲ ਨੂੰ ਅੰਜਾਮ ਦੇਣ ਵਾਲੀ ਇੱਕ ਔਰਤ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।1. ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਿਮਰਨਜੀਤ ਸਿੰਘ, ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਫਿਲੋਰ ਜਿਲ੍ਹਾਂ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮੁਦਈ ਮੁਕੱਦਮਾ ਵਿਦਿਆ ਸਾਗਰ ਪੁੱਤਰ ਰਾਮ ਕਿਸ਼ੋਰ ਵਾਸੀ ਦਿਲਬਾਗ ਕਲੋਨੀ, ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਨੇ ਦੱਸਿਆ ਕਿ ਉਸ ਦਾ ਸਾਲਾ ਹਰੀਸ਼ ਚੰਦ ਉਮਰ ਕਰੀਬ 35 ਸਾਲ ਪੁੱਤਰ ਰਾਮ ਪਿਆਰੇ ਵਾਸੀ ਬੈਕ ਸਾਇਡ ਦਿਲਬਾਗ ਕਲੋਨੀ ਗੁਰਾਇਆ, ਥਾਣਾ ਗੁਰਾਇਆ ਦਾ ਰਹਿਣ ਵਾਲਾ ਹੈ। ਜੋ ਉਸ ਦੇ ਘਰ ਦੇ ਨੇੜੇ ਹੀ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ ਜੋ ਮਿਤੀ 08-11-2023 ਨੂੰ ਵਕਤ ਕਰੀਬ 11:00 PM ਰਾਤ ਆਪਣੇ ਘਰ ਤੋਂ ਗੁੰਮ ਹੋ ਗਿਆ ਸੀ ਜਿਸ ਦੀ ਉਨ੍ਹਾਂ ਮਿਤੀ 10-11-2023 ਥਾਣਾ ਗੁਰਾਇਆ ਵਿਖੇ ਗੁੰਮਸ਼ੁਦਗੀ ਰਿਪੋਰਟ ਲਿਖਵਾ ਦਿੱਤੀ ਸੀ ਅਤੇ ਸਾਰੇ ਰਿਸ਼ਤੇਦਾਰਾ ਨੂੰ ਨਾਲ ਲੈ ਕੇ ਉਸ ਦੀ ਭਾਲ ਕਰਦੇ ਰਹੇ ਪਰ ਨਹੀਂ ਮਿਲਿਆ ਸੀ ਜੋ ਅੱਜ ਉਹ ਅਤੇ ਹੋਰ ਪਰਿਵਾਰਿਕ ਮੈਂਬਰ ਅੱਜ ਉਸ ਦੀ ਭਾਲ ਕਰ ਰਹੇ ਸੀ ਤਾਂ ਦਿਲਬਾਗ ਕਲੋਨੀ ਗੁਰਾਇਆ ਵਿਖੇ ਖੇਤਾ ਵਿੱਚ ਪਈ ਪਰਾਲੀ ਦੇ ਢੇਰ ਵਿਚੋ ਬਦਬੂ ਆਈ ਤਾਂ ਉਨ੍ਹਾਂ ਪਰਾਲੀ ਕੋਲ ਜਾ ਕੇ ਪਰਾਲੀ ਪਰੇ ਹਟਾ ਕੇ ਵੇਖਿਆ ਤਾਂ ਉਸ ਦੇ ਸਾਲੇ ਹਰੀਸ਼ ਚੰਦ ਦੀ ਗਲੀ ਸੜੀ ਲਾਸ ਪਰਾਲੀ ਵਿੱਚ ਲੁਕਾ ਛੁਪਾ ਕੇ ਰੱਖੀ ਮਿਲੀ ਜਿਸ ਦੇ ਗਲ ਵਿੱਚ ਨੀਲੇ ਰੰਗ ਦਾ ਕੱਪੜਾ ਪਾ ਕੇ ਗਲਾ ਘੁੱਟਿਆ ਹੈ। ਉਸ ਦੇ ਸਾਲੇ ਹਰੀਸ਼ ਚੰਦ ਦਾ ਕਿਸੇ ਨਾ-ਮਲੂਮ ਵਿਅਕਤੀਆ ਵੱਲੋਂ ਕਤਲ ਕਰਕੇ ਲਾਸ਼ ਸਬੂਤ ਮਿਟਾਉਣ ਲਈ ਪਰਾਲੀ ਦੇ ਢੇਰ ਵਿੱਚ ਲੁੱਕਾ ਛੱਪਾ ਕੇ ਰੱਖੀ ਹੋਈ ਹੈ।ਜਿਸ ਤੇ ਇੰਸਪੈਕਟਰ ਸੁਖਦੇਵ ਸਿੰਘ 89/ਜਲ: ਮੁੱਖ ਅਫਸਰ ਥਾਣਾ ਗੁਰਾਇਆ ਨੇ ਮੁਕੱਦਮਾ ਨੰਬਰ 166 ਮਿਤੀ 15-11- 2023 ਅ/ਧ 302,201 ਭ:ਦ: ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ । ਜੋ ਤਫਤੀਸ਼ ਮੁਕੱਦਮਾ ਹਜਾ ਵਿੱਚ ਮਿਤੀ 23-11-2023 ਨੂੰ ਮੁਦਈ ਮੁਕੱਦਮਾ ਵਿਦਿਆ ਸਾਗਰ ਪੁੱਤਰ ਕਿਸ਼ੋਰ ਵਾਸੀ ਦਿਲਬਾਗ ਕਲੋਨੀ ਗੁਰਾਇਆ ਥਾਣਾ ਗੁਰਾਇਆ ਜਿਲ੍ਹਾ ਜਲੰਧਰ ਨੇ ਆਪਣਾ ਬਿਆਨ ਲਿਖਾਇਆ ਕਿ ਉਸ ਦੇ ਸਾਲ ਹਰੀਸ਼ ਚੰਦ ਦੇ ਰੁਪਿੰਦਰ ਉਰਫ ਕਾਟੋ ਪਤਨੀ ਮਹੇਸ਼ ਵਰਮਾ ਵਾਸੀ ਦਿਲਬਾਗ ਕਲੋਨੀ ਗੁਰਾਇਆ, ਥਾਣਾ ਗਰਾਇਆ ਜਿਲ੍ਹਾ ਜਲੰਧਰ ਦੇ ਨਾਲ ਨਜਾਇਜ ਸਬੰਧ ਰਹੇ ਸਨ। ਜੋ ਰੁਪਿੰਦਰ ਉਰਫ ਕਾਟੋ ਕਰੀਬ 06 ਮਹੀਨੀਆ ਤੋਂ ਉਸ ਦੇ ਸਾਲੇ ਹਰੀਸ਼ ਚੰਦ ਨਾਲ ਨਫਰਤ ਕਰਨ ਲੱਗ ਪਈ ਸੀ। ਪਰ ਹਰੀਸ਼ ਚੰਦ ਰੁਪਿੰਦਰ ਉਰਫ ਕਾਟੋ ਨੂੰ ਰਸਤੇ ਰੋਕ ਤੇ ਅਤੇ ਬਜਾਰ ਵਿੱਚ ਧੱਕੇ ਨਾਲ ਬੁਲਾਉਂਦਾ ਸੀ। ਜਦੋਂ ਰੁਪਿੰਦਰ ਉਰਫ ਕਾਟੋ ਉਸ ਨਾਲ ਨਹੀਂ ਬੋਲਦੀ ਸੀ ਤਾਂ ਹਰੀਸ਼ ਚੰਦ ਨੇ ਉਸ ਦੀ ਦੋ ਤਿੰਨ ਵਾਰ ਰੁਪਿੰਦਰ ਉਰਫ ਕਾਟੋ ਦੀ ਕੁੱਟਮਾਰ ਵੀ ਕੀਤੀ ਸੀ। ਜੋ ਰੁਪਿੰਦਰ ਉਰਫ ਕਾਟੋ ਦਾ ਘਰਵਾਲਾ ਸ਼ਰਾਬੀ ਕਿਸਮ ਦਾ ਵਿਅਕਤੀ ਹੈ ਜੋ ਰੁਪਿੰਦਰ ਉਰਫ ਕਾਟੋ ਨੇ ਆਪਣੀ ਦੋਸਤੀ ਸੰਜੀਤ ਕੁਮਾਰ ਪੁੱਤਰ ਹੀਰਾ ਲਾਲ ਵਰਮਾ ਵਾਸੀ ਕੇਸ਼ਵਪੁਰ ਨੇੜੇ ਬੜਗਾਓ ਡਾਕਖਾਨਾ ਅਮੇਠੀ ਜਿਨ੍ਹਾਂ ਸੁਲਤਾਨਪੁਰ (ਯੂ.ਪੀ) ਨਾਲ ਕਰ ਲਈ ਸੀ। ਜੋ ਰੁਪਿੰਦਰ ਉਰਫ ਕਾਟੋ ਨੇ ਆਪਣੇ ਨਵੇ ਆਸ਼ਕ ਸੰਜੀਤ ਕੁਮਾਰ ਉਕਤ ਨਾਲ ਸਾਜਿਸ਼ ਤਹਿਤ ਹਰੀਸ਼ ਚੰਦ ਨੂੰ ਆਪਣੇ ਰਸਤੇ ਵਿੱਚੋਂ ਸਦਾ ਲਈ ਹਟਾਉਣ ਲਈ ਉਸ ਦਾ ਕਤਲ ਕਰਨ ਦੀ ਨੀਯਤ ਨਾਲ ਮਿਤੀ 08-11-2023 ਦੀ ਰਾਤ ਸਮੇਂ ਰੁਪਿੰਦਰ ਉਰਫ ਕਾਟੋ ਨੇ ਆਪਣੇ ਘਰ ਦੇ ਨਾਲ ਲੱਗਦੇ ਝਿਲਮਣ ਸਿੰਘ ਪੁੱਤਰ ਚੈਂਚਲ ਸਿੰਘ ਦੇ ਖੇਤਾ ਵਿੱਚ ਬੁਲਾ ਲਿਆ ਜਿੱਥੇ ਪਹਿਲਾ ਹੀ ਤਿਆਰ ਖੜੇ ਸੰਜੀਤ ਕੁਮਾਰ ਉਕਤ, ਸਨੀ ਪਟੇਲ ਪੁੱਤਰ ਰਾਮ ਕੁਮਾਰ ਵਾਸੀ ਮਕਾਨ ਨੰਬਰ 82, ਗਲੀ ਨੰਬਰ 03, ਢੁਪਈ ਰੋਡ ਕੋਟ ਖਾਲਸਾ ਰਾਮ ਐਵੀਨਿਊ ਅੰਮ੍ਰਿਤਸਰ ਜੋ ਰੁਪਿੰਦਰ ਉਰਫ ਕਾਟੋ ਦੀ ਸਕੀ ਮਾਸੀ ਦਾ ਲੜਕਾ ਹੈ ਅਤੇ ਸੰਜੀਤ ਜੋ ਸਨੀ ਦੇ ਤਾਏ ਦਾ ਲੜਕਾ ਹੈ ਅਤੇ ਵਿਨੋਦ ਕੁਮਾਰ ਪੁੱਤਰ ਅਮਰ ਨਾਥ ਵਾਸੀ ਪਿੰਡ ਨਿਊਡੀਆ ਥਾਣਾ ਅੰਤੂ ਜਿਲ੍ਹਾਂ ਪ੍ਰਤਾਪਗੜ (ਯੂ.ਪੀ) ਜੋ ਸਨੀ ਦੀ ਭੂਆ ਦਾ ਲੜਕਾ ਹੈ ਅਤੇ ਇੱਕ ਇਹਨਾਂ ਨਾਲ ਹੋਰ ਅਣਪਛਾਤਾ ਨੌਜਵਾਨ ਸੀ। ਜਿਨ੍ਹਾਂ ਨੇ ਖੇਤ ਵਿੱਚ ਹਰੀਸ਼ ਚੰਦ ਦੇ ਗਲੇ ਵਿੱਚ ਕੱਪੜੇ ਨਾਲ ਉਸ ਦਾ ਗਲਾ ਘੁੱਟ ਕੇ ਉਸ ਨੂੰ ਮੌਕਾ ਪਰ ਹੀ ਮੌਤ ਦੇ ਘਾਟ ਉਤਾਰ ਤੇ ਉਸ ਦੀ ਲਾਸ਼ ਖੁਰਦ ਬੁਰਦ ਕਰਨ ਲਈ ਅਤੇ ਸਬੂਤ ਮਿਟਾਉਣ ਲਈ ਪਰਾਲੀ ਦੇ ਢੇਰ ਹੇਠਾ ਲੁਕਾ ਛਿਪਾ ਕੇ ਰੱਖ ਦਿੱਤੀ ਸੀ।ਜੋ ਮਿਤੀ 07-11-2023 ਨੂੰ ਰਾਤ ਸਮੇਂ ਰੁਪਿੰਦਰ ਉਰਫ ਕਾਟੋ ਦੇ ਮਕਾਨ ਦੇ ਗੇਟ ਗਲੀ ਵਿੱਚ ਸਮੇਤ ਵਿਨੋਦ ਕੁਮਾਰ, ਸੰਜੀਤ ਕੁਮਾਰ, ਸਨੀ ਪਟੇਲ ਅਤੇ ਇੱਕ ਹੋਰ ਅਣਪਛਾਤੇ ਨੌਜਵਾਨ ਖੜੇ ਸੀ।ਬਿਜਲੀ ਦੀ ਰੋਸ਼ਨੀ ਵਿੱਚ ਵੇਖੇ ਸਨ ਕਿਉਂਕਿ ਉਸ ਦਾ ਘਰ ਰੁਪਿੰਦਰ ਉਰਫ ਕਾਟੋ ਦੇ ਘਰ ਦੇ ਬਿਲਕੁਲ ਨੇੜੇ ਹੈ ਅਤੇ ਮਿਤੀ 08-11-2023 ਨੂੰ ਵਕਤ ਕਰੀਬ 10:45 ਰਾਤ ਵੀ ਇਹ ਚਾਰੇ ਜਾਣੇ ਰੁਪਿੰਦਰ ਉਰਫ ਕਾਟੋ ਦੇ ਨੇੜੇ ਖੜੇ ਦੇਖੇ ਗਏ ਸਨ।ਜੋ ਇਹਨਾਂ ਨੇ ਹਰੀਸ਼ ਚੰਦ ਦਾ ਕਤਲ ਮਿਤੀ 08-11-2023 ਨੂੰ ਰਾਤ ਸਮੇਂ ਕਰੀਬ 11:00 PM ਤੋਂ 12:00 AM ਦੇ ਵਿਚਕਾਰ ਕੀਤਾ ਹੈ। ਜੇ ਦੌਰਾਨੇ ਤਫਤੀਸ਼ ਮੁਕਦਮਾ ਹਜਾ ਵਿੱਚ ਮਿਤੀ 23-11-2023 ਨੂੰ ਦੇਸ਼ਣ ਰੁਪਿੰਦਰ ਉਰਫ ਕਾਟੇ ਪਤਨੀ ਮਹੇਸ਼ ਵਰਮਾ ਵਾਸੀ ਦਿਲਬਾਗ ਕਲੋਨੀ ਗੁਰਾਇਆ, ਥਾਣਾ ਗਰਾਇਆ ਜਿਲ੍ਹਾ ਜਲੰਧਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਜੋ ਮੁਕਦਮਾ ਹਜਾ ਵਿੱਚ ਗ੍ਰਿਫਤਾਰ ਦੇਸ਼ਣ ਰੁਪਿੰਦਰ ਉਰਫ ਕਾਟੇ ਉਕਤ ਨੂੰ ਮਾਨਯੋਗ ਇਲਾਕਾ ਮੈਜਿਸਟਰੇਟ ਸਾਹਿਬ ਫਿਲੌਰ ਜੀ ਦੀ ਅਦਾਲਤ ਵਿਚ ਪੇਸ਼ ਕਰਕੇ ਦੋਸ਼ਣ ਉਕਤ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।ਜੇ ਦੋਸ਼ਣ ਉਕਤ ਪਾਸੋਂ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੋਰ ਸਾਥਿਆ ਦੇ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ।
ਮ੍ਰਿਤਕ ਦਾ ਨਾਮ ਪਤਾ :-
1. ਮ੍ਰਿਤਕ ਹਰੀਸ਼ ਚੰਦ ਉਮਰ ਕਰੀਬ 35 ਸਾਲ ਪੁੱਤਰ ਰਾਮ ਪਿਆਰੇ ਵਾਸੀ ਬੈਕ ਸਾਇਡ ਦਿਲਬਾਗ ਕਲੋਨੀ ਗੁਰਾਇਆ, ਥਾਣਾ ਗੁਰਾਇਆ ਜਿਲ੍ਹਾ ਜਲੰਧਰ।
ਦੋਸ਼ੀਆਨ ਦਾ ਨਾਮ ਪਤਾ :-
1. ਰੁਪਿੰਦਰ ਉਰਫ ਕਾਟੋ ਪਤਨੀ ਮਹੇਸ਼ ਵਰਮਾ ਵਾਸੀ ਦਿਲਬਾਗ ਕਲੋਨੀ ਗੁਰਾਇਆ, ਥਾਣਾ ਗਰਾਇਆ ਜਿਲ੍ਹਾ ਜਲੰਧਰ (गि:- 24-11-2023)
2. ਸੰਜੀਤ ਕੁਮਾਰ ਪੁੱਤਰ ਹੀਰਾ ਲਾਲ ਵਰਮਾ ਵਾਸੀ ਕੇਸ਼ਵਪੁਰ ਨੇੜੇ ਬੜਗਾਓ ਡਾਕਖਾਨਾ ਅਮੇਠੀ ਜਿਲ੍ਹਾ ਸੁਲਤਾਨਪੁਰ (ਯੂ.ਪੀ)।
3. ਸਨੀ ਪਟੇਲ ਪੁੱਤਰ ਰਾਮ ਕੁਮਾਰ ਵਾਸੀ ਮਕਾਨ ਨੰਬਰ 82, ਗਲੀ ਨੰਬਰ 03, ਢੁਪਈ ਰੋਡ ਕੋਟ ਖਾਲਸਾ ਰਾਮ ਐਵੀਨਿਊ ਅੰਮ੍ਰਿਤਸਰ।
4. ਵਿਨੋਦ ਕੁਮਾਰ ਪੁੱਤਰ ਅਮਰ ਨਾਥ ਵਾਸੀ ਪਿੰਡ ਨਿਊਡੀਆ ਥਾਣਾ ਅੰਤੂ ਜਿਲ੍ਹਾ ਪ੍ਰਤਾਪਗੜ (ਯੂ.ਪੀ)।
5. ਇੱਕ ਅਣਪਛਾਤਾ ਨੋਜਵਾਨ।