ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲੋਹੀਆ ਦੀ ਪੁਲਿਸ ਵੱਲੋ ਲੁੱਟਾ ਖੋਹ ਕਰਨ ਵਾਲੇ 02 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ ਖੋਹ ਕੀਤਾ ਮੋਬਾਇਲ ਫੋਨ ਅਤੇ 01 ਦਾਤਰ ਲੋਹਾ ਬ੍ਰਾਮਦ ਕਰਨ ਵਿੱ ਸਫਲਤਾ ਹਾਸਿਲ ਕੀਤੀ।

ਜਲੰਧਰ ਦਿਹਾਤੀ ਲੋਹੀਆ (ਜਸਕੀਰਤ ਰਾਜਾ)
ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਦੇ ਦੋਸ਼ਾਂ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਲੁਟੇਰਿਆ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ, (ਤਫਤੀਸ਼) ਜਲੰਧਰ ਦਿਹਾਤੀ ਅਤੇ ਸ੍ਰੀ ਨਰਿੰਦਰ ਸਿੰਘ ਔਜਲਾ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਰਹਿਨੁਮਾਈ ਹੇਠ ਅਤੇ ਸਬ ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਵੱਲੋ ਲੁੱਟਾ ਖੋਹ ਕਰਨ ਵਾਲੇ 02 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ ਖੋਹ ਕੀਤਾ ਮੋਬਾਇਲ ਫੋਨ ਅਤੇ 01 ਦਾਤਰ ਲੋਹਾ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਰਿੰਦਰ ਸਿੰਘ ਔਜਲਾ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆਂ ਕਿ ਮਿਤੀ 08.11.2023 ਨੂੰ ਬਲਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਨਵਾ ਪਿੰਡ ਅਕਾਲੀਆ ਥਾਣਾ ਸ਼ਾਹਕੋਟ ਦੇ ਬਿਆਨ ਤੇ ਏ.ਐਸ.ਆਈ ਭਜਨ ਸਿੰਘ ਨੇ ਮੁਕੱਦਮਾ ਨੰਬਰ 100 ਮਿਤੀ 08.11.2023 ਜੁਰਮ 3798,34 IPC ਥਾਣਾ ਲੋਹੀਆ ਦਰਜ ਰਜਿਸਟਰ ਕੀਤਾ।ਜਿਸ ਵਿੱਚ ਮੁਦੱਈ ਨੇ ਆਪਣੇ ਬਿਆਨ ਵਿੱਚ ਲਿਖਵਾਇਆ ਕਿ ਮਿਤੀ 14.10.23 ਨੂੰ ਉਹ ਆਪਣੇ ਮੋਟਸਾਈਕਲ ਤੇ ਸਵਾਰ ਹੋ ਕੇ ਪਿੰਡ ਮੁੱਖੀ ਤੋ ਆਪਣੇ ਪਿੰਡ ਨੂੰ ਜਾ ਰਿਹਾ ਸੀ ਕਿ ਰਸਤੇ ਵਿੱਚ 2 ਵਿਅਕਤੀਆ ਨੇ ਉਸ ਨੂੰ ਰੋਕ ਕੇ ਦਾਤਰ ਦੀ ਨੋਕ ਤੇ ਉਸ ਪਾਸੋਂ ਉਸ ਦਾ ਅਪ ਕੰਪਨੀ ਦਾ ਮੋਬਾਇਲ ਫੋਨ ਟੱਚ ਅਤੇ 11,000/- ਰੁਪਏ ਖੋਹ ਕੀਤੇ ਸਨ।ਦੋਰਾਨੇ ਤਫਤੀਸ਼ ਮਿਤੀ 09.11.2023 ਨੂੰ ਏ.ਐਸ.ਆਈ ਭਜਨ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਮੁਕੱਦਮਾ ਉਕਤ ਦੇ ਦੋਸ਼ੀ ਹਰਸ਼ ਕੁਮਾਰ ਪੁੱਤਰ ਸ਼ੁਸ਼ੀਲ ਕੁਮਾਰ ਵਾਸੀ ਮੂਲੇਵਾਲ ਬ੍ਰਾਹਮਣਾ ਥਾਣਾ ਸ਼ਾਹਕੋਟ ਅਤੇ ਦੋਸ਼ੀ ਕਿਰਨਜੀਤ ਸਿੰਘ ਉਰਫ ਬਿੱਲਾ ਪੁੱਤਰ ਅਮਰਜੀਤ ਸਿੰਘ ਵਾਸੀ ਮੂਲੇਵਾਲ ਖਹਿਰਾ ਥਾਣਾ ਸ਼ਾਹਕੋਟ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਦੋਸ਼ੀ ਹਰਸ਼ ਕੁਮਾਰ ਪਾਸੋ ਦਾਤਰ ਲੋਹਾ ਅਤੇ ਦੋਸ਼ੀ ਕਿਰਨਜੀਤ ਸਿੰਘ ਉਰਫ ਬਿੱਲਾ ਉਕਤ ਪਾਸੋਂ ਮੁਦੱਈ ਮੁਕੱਦਮਾ ਦਾ ਖੇਹ ਕੀਤਾ ਔਪ ਮੋਬਾਇਲ ਫੋਨ ਬ੍ਰਾਮਦ ਕੀਤਾ ਹੈ।ਜਿਹਨਾ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।

ਬ੍ਰਾਮਦਗੀ:-ਖੋਹ ਕੀਤਾ ਅੋਪੋ ਮੋਬਾਇਲ ਫੋਨ ਟੱਚ ਅਤੇ ਦਾਤਰ ਲੋਹਾ