ਜਲੰਧਰ : ਸ਼ਹਿਰ ਦੇ ਆਮ ਆਦਮੀ ਪਾਰਟੀ ਦੇ ਆਗੂ ਦਿਨੇਸ਼ ਢੱਲ ਦੇ ਭਰਾ ਅਮਿਤ ਢੱਲ ਖਿਲਾਫ ਯੂ.ਪੀ. ਪੁਲਿਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ, ਜਿਸ ਕਾਰਨ ਮੰਗਲਵਾਰ ਨੂੰ ਯੂ.ਪੀ. ਪੁਲਿਸ ਨੇ ਜਲੰਧਰ ‘ਚ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਯੂਪੀ ਦੇ ਸਿਗਰੇਟ ਕਾਰੋਬਾਰੀ ਨੂੰ ਫਰਜ਼ੀ ਕੰਪਨੀ ਖੋਲ੍ਹ ਕੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਨੇ ਅਮਿਤ ਢੱਲ ਤੇ ਹੋਰਨਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਹੈ। ਇਹ ਐਫ.ਆਈ.ਆਰ ਇਹ ਗਾਜ਼ੀਆਬਾਦ ਦੇ ਥਾਣਾ ਸਿਹਾਨੀ ਗੇਟ ‘ਚ ਦਰਜ ਕੀਤਾ ਗਿਆ ਹੈ। ਇਸ ਸਬੰਧੀ ਯੂ.ਪੀ. ਪੁਲਿਸ ਨੇ ਕੱਲ੍ਹ ਜਲੰਧਰ ਵਿੱਚ ਛਾਪੇਮਾਰੀ ਕੀਤੀ ਸੀ। ਦਰਅਸਲ ਯੂ.ਪੀ. ਮੈਸਰਜ਼ ਸਟੀਲ ਟਰੇਡ ਕੰਪਨੀ ਦੇ ਕੁਨਾਲ ਗਰਗ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਅਭਿਨਵ ਹੌਂਡਾ ਯੂ ਕਲੋਨੀ ਨਿਊ ਜੀ.ਟੀ.ਬੀ. ਨਗਰ, ਦੀਪਕ ਹੌਂਡਾ, ਅਮਿਤ ਢੱਲ, ਪੁਰਸ਼ੋਤਮ ਸੋਨੀ, ਪਿਊਸ਼ ਜੈਨ, ਚੰਦਨ ਸ਼ਰਮਾ, ਕਰੁਣਾ ਅਤੇ ਹੋਰਾਂ ਨੇ ਉਸ ਨੂੰ ਸਿਗਰਟ ਦੇਣ ਦੇ ਬਦਲੇ 1 ਕਰੋੜ 10 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ‘ਚ ਯੂ.ਪੀ. ਪੁਲਿਸ ਨੇ ਜਲੰਧਰ ਆਈ.