ਆਦਮਪੁਰ ਜਲੰਧਰ ਦਿਹਾਤੀ (ਜਸਕੀਰਤ ਰਾਜਾ) ਸ਼੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਦੇ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿਲੋਂ ਪੀ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਵਿਜੈ ਕੰਵਰ ਪਾਲ ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ SI ਮਨਜੀਤ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵਲੋ ਹੈਰੋਇਨ ਦੀ ਤਸਕਰੀ ਕਰਨ ਵਾਲੇ 02 ਵਿਅਕਤੀਆਂ ਨੂੰ 05 ਗ੍ਰਾਮ ਹੈਰੋਇਨ ਸਮੇਤ ਮੋਟਰਸਾਈਕਲ ਗ੍ਰਿਫਤਾਰ ਕੀਤਾ ਗਿਆ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਵਿਜੈ ਕੁੰਵਰ ਪਾਲ ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿੱਤੀ 24.09.2023 ਨੂੰ ASI ਰਵਿੰਦਰ ਸਿੰਘ 311/ਹੁਸ਼ਿ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਭਗਤ ਸਿੰਘ ਨਗਰ ਆਦਮਪੁਰ ਹਰੀਪੁਰ ਰੋਡ ਮੌਜੂਦ ਸੀ ਤਾਂ ਪਿੰਡ ਹਰੀਪੁਰ ਸਾਈਬ ਤੋ ਇੱਕ ਮੋਟਰਸਾਈਕਲ PB08-FD-4950 ਮਾਰਕਾ ਸਪਲੈਂਡਰ ਰੰਗ ਕਾਲਾ ਰਮਨ ਉਰਫ ਲੋਲਾ ਪੁੱਤਰ ਪੱਪੂ ਰਾਜ ਵਾਸੀ ਮਕਾਨ ਨੰ: 313 ਮੁਹੱਲਾ ਬੇਗਮਪੁਰਾ ਥਾਣਾ ਆਦਮਪੁਰ ਜਿਲਾ ਜਲੰਧਰ ਚਮਕੌਰ ਸਿੰਘ ਉਰਫ ਚਮਕੀਲਾ ਪੁੱਤਰ ਗੁਰਨਾਮ ਸਿੰਘ ਵਾਸੀ ਮਕਾਨ ਨੰ: 318 ਵਾਰਡ ਨੰ: 01 ਸੰਗਰਾ ਮੁਹੱਲਾ ਥਾਣਾ ਆਦਮਪੁਰ ਜਿਲਾ ਜਲੰਧਰ ਸਵਾਰ ਹੋ ਕੇ ਆ ਰਹੇ ਸੀ ਜਿਹਨਾ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਆਪਣਾ ਮੋਟਰਸਾਈਕਲ ਪਿੱਛੇ ਨੂੰ ਮੋੜ ਕੇ ਭੱਜਣ ਲੱਗੇ ਤਾਂ ਮੋਟਰਸਾਈਕਲ ਸਲਿੱਪ ਹੋਣ ਕਰਕੇ ਦੋਨੋ ਦੋਸ਼ੀਆਨ ਡਿੱਗ ਗਏ ਜਿਹਨਾ ਨੂੰ ਕਾਬੂ ਕਰਕੇ ਤਲਾਸ਼ੀ ਕੀਤੀ ਤਾ ਮੋਟਰਸਾਈਕਲ ਨੰਬਰੀ ਉਕਤ ਦੀ ਡਿੱਗੀ ਵਿੱਚੋ ਮੋਮੀ ਲਿਫਾਫਾ ਵਿੱਚੋ 05 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਜਿਸਤੇ ASI ਰਵਿੰਦਰ ਸਿੰਘ 311/ਹੁਸ਼ਿ ਵਲੋਂ ਮੁਕੱਦਮਾ ਨੰਬਰ 131 ਮਿਤੀ 24.09.2023 ਅ:ਧ 21-A/61/85 NDPS ACT ਥਾਣਾ ਆਦਮਪੁਰ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਗਈ, ਜੋ ਦੋਨਾ ਦੋਸ਼ੀਆਨ ਨੂੰ ਮਿਤੀ 25.09.2023 ਨੂੰ ਪੇਸ਼ ਅਦਾਲਤ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਦੋਸ਼ੀਆਨ ਪਾਸੋ ਡੂੰਘਾਈ ਨਾਲ ਕੀਤੀ ਪੁੱਛਗਿੱਛ ਦੌਰਾਨ ਦੋਸ਼ੀ ਰਮਨ ਉਰਫ ਲੱਲਾ ਨੇ ਦੱਸਿਆ ਕਿ ਉਹ ਹੈਰੋਇਨ ਅੱਗੇ ਆਪਣੇ ਗਾਹਕਾਂ ਨੂੰ ਵੇਚਦਾ ਹੈ ਜਿਸਦੇ ਪੈਸੇ ਗਾਹਕ ਉਸਨੂੰ ਆਨਲਾਈਨ ਉਸਦੇ ਅਤੇ ਉਸਦੀ ਪਤਨੀ ਬਲਜਿੰਦਰ ਕੌਰ ਦੇ ਖਾਤੇ ਵਿੱਚ Paytm, Google Pay ਆਦਿ ਰਾਹੀ ਟਰਾਂਸਫਰ ਕਰ ਦਿੰਦੇ ਹਨ ਜਿਸਤੇ ASI ਰਵਿੰਦਰ ਸਿੰਘ ਵਲੋ ਦੋਸ਼ੀ ਰਮਨ ਉਰਫ ਲੱਲਾ ਅਤੇ ਇਸਦੀ ਪਤਨੀ ਬਲਜਿੰਦਰ ਕੌਰ ਦੇ ਖਾਤਿਆ ਦੀ ਬੈਂਕ ਪਾਸੋ ਡਿਟੇਲ ਕਢਵਾਈ ਗਈ ਜੋ ਇਹਨਾ ਦੋਨਾ ਦੇ ਖਾਤਿਆ ਵਿੱਚ 2,11,995 ਰੁਪਏ ਡਰੰਗ ਮਨੀ ਹੋਣੀ ਪਾਈ ਗਈ ਜਿਸਤੇ ਦੋਨਾ ਦੇ ਖਾਤਿਆ ਨੂੰ ਫਰੀਜ ਕਰਵਾਇਆ ਗਿਆ ਅਤੇ ਡਰੱਗ ਮਨੀ ਵੀ ਫਰੀਜ ਕੀਤੀ ਗਈ ।
ਬ੍ਰਾਮਦਗੀ:-
05 ਗ੍ਰਾਮ ਹੈਰੋਇਨ ਸਮੇਤ ਮੋਟਰਸਾਈਕਲ
PB08 FD 4950 ਮਾਰਕਾ ਸਪਲੈਂਡਰ