ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲਾਬੜਾ ਦੀ ਪੁਲਿਸ ਵੱਲੋਂ 02 ਨਸ਼ਾ ਤਸਕਰ ਪਾਸੋਂ 03 ਗ੍ਰਾਮ ਹੈਰੋਇਨ ਅਤੇ 110 ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਗ੍ਰਿਫਤਾਰ।

ਜਲੰਧਰ ਦਿਹਾਤੀ ਲਾਬੜਾ (ਜਸਕੀਰਤ ਰਾਜਾ)
ਸ਼੍ਰੀ ਸੁਖਵਿੰਦਰ ਸਿੰਘ ਭੁੱਲਰ,ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨੁਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ. ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ ਅਤੇ ਸ਼੍ਰੀ ਬਲਬੀਰ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਦੀ ਅਗਵਾਈ ਹੇਠ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਲਾਂਬੜਾ ਦੀ ਪੁਲਿਸ ਪਾਰਟੀ ਵੱਲੋਂ 02 ਨਸ਼ਾ ਤਸਕਰ 03 ਗ੍ਰਾਮ ਹੈਰੋਇਨ ਅਤੇ 110 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਬਲਬੀਰ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਨੇ ਦਸਿਆ ਕਿ ਏ.ਐਸ.ਆਈ ਨਿੰਰਜਨ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਬ੍ਰਾਏ ਗਸ਼ਤ ਚਿੱਟੀ ਮੋੜ ਲਾਬੜਾ ਮੌਜੂਦ ਸੀ ਕਿ ਦੋ ਵਿਅਕਤੀ ਮੋਟਰਾਈਕਲ ਨੰਬਰ PB 76 A 7320 ਪਰ ਸਵਾਰ ਆਏ ਜਿਨਾ ਨੂੰ ਰੁਕਣ ਦਾ ਇਸ਼ਾਰਾ ਕੀਤਾ ਜੋ ਯਕਦਮ ਘਬਰਾ ਕੇ ਪਿੱਛੇ ਨੂੰ ਮੁੜਨ ਲੱਗੇ ਜੋ ਮੋਟਰਸਾਈਕਲ ਸਮਤੇ ਡਿੱਗ ਪਏ ਜਿਨਾ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜੋ ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਰਮੇਸ਼ ਕੁਮਾਰ ਪੁੱਤਰ ਪੁੱਤਰ ਨਾਥ ਵਾਸੀ ਬੈਕਸਾਇਡ ਲੋਹਗੜ ਬਸਤੀ ਧਰਮੋਟ ਜਿਲ੍ਹਾ ਮੋਗਾ ਅਤੇ ਪਿੱਛੇ ਬੈਠੇ ਵਿਅਕਤੀ ਨੇ ਆਪਣਾ ਨਾਮ ਲਖਵੀਰ ਉਰਫ ਲੱਖਾ ਪੁੱਤਰ ਜੀਤ ਵਾਸੀ ਬੇਕਸਾਇਡ ਲੋਹਗੜ ਬਸਤੀ ਧਰਮੋਟ ਜਿਲ੍ਹਾ ਮੋਗਾ ਦੱਸਿਆ ਜੋ ਰਮੇਸ਼ ਕੁਮਾਰ ਉਕਤ ਦੀ ਤਲਾਸ਼ੀ ਕਰਨ ਤੋ ਉਸ ਪਾਸੋਂ (03 ਗ੍ਰਾਮ ਹੈਰੋਇਨ ਅਤੇ ਲਖਵੀਰ ਉਰਫ ਲੱਖਾ ਦੀ ਤਲਾਸ਼ੀ ਕਰਨ ਤੇ ਉਸ ਪਾਸੋਂ 110 ਨਸ਼ੀਲੀਆ ਗੋਲੀਆਂ ਬਰਾਮਦ ਹੋਈਆ। ਜਿਸ ਤੇ ਉਕਤ ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 77 ਮਿਤੀ 20.09.2023 ਜੁਰਮ-21/22-NDPS ACT ਥਾਣਾ ਲਾਂਬੜਾ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀਆ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਬ੍ਰਾਮਦਗੀ:-

1. 03 ਗ੍ਰਾਮ ਹੈਰੋਇਨ

2. 110 ਨਸ਼ੀਲੀਆ ਗੋਲੀਆ ।