ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋ 02 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ 30 ਗ੍ਰਾਮ ਹੈਰੋਇਨ ਅਤੇ ਸਵਿਫਟ ਕਾਰ ਨੰਬਰੀ PB 08 EW 0408 ਬ੍ਰਾਮਦ ਕੀਤੀ ਗਈ ।

ਆਦਮਪੁਰ ਜਲੰਧਰ ਦਿਹਾਤੀ (ਜਸਕੀਰਤ ਰਾਜਾ)
ਸ਼੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਦੇ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿਲੋਂ ਪੀ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਵਿਜੈ ਕੁੰਵਰ ਪਾਲ ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ SI ਮਨਜੀਤ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵਲੋ 02 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾ ਪਾਸੋ 30 ਗ੍ਰਾਮ ਹੈਰੋਇਨ ਅਤੇ ਇੱਕ ਕਾਰ ਨੰਬਰੀ PB08-EW-0408 ਮਾਰਕਾ ਸਵਿਵਟ ਬ੍ਰਾਮਦ ਕੀਤੀ ਗਈ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਵਿਜੈ ਕੁੰਵਰ ਪਾਲ ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 03.09.2023 ਨੂੰ ASI ਜੰਗ ਬਹਾਦਰ ਸਮੇਤ ਪੁਲਿਸ ਪਾਰਟੀ ਬਾਸਿਲਸਿਲਾ ਗਸ਼ਤ ਥਾ ਨਾਕਾਬੰਦੀ ਦੇ ਸਬੰਧ ਵਿਚ ਨਾਕਾ ਨਹਿਰ ਪੁਲੀ ਖੁਰਦਪੁਰ ਮੌਜੂਦ ਸੀ ਇੱਕ ਸਵਿਫਟ ਕਾਰ ਰੰਗ ਚਿੱਟਾ ਨੰਬਰੀ PB 08 EW 0408 ਜੋ ਕਠਾਰ ਸਾਇਡ ਤੇ ਆਉਦੀ ਦਿਖਾਈ ਦਿਤੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਭੋਗਪੁਰ ਸਾਇਡ ਨੂੰ ਮੋੜ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਜਿਆਦਾ ਟ੍ਰੈਫਿਕ ਹੋਣ ਕਰਕੇ ਭਜਾਉਣ ਵਿਚ ਕਾਮਯਾਬ ਨਹੀਂ ਹੋ ਸਕਿਆ ਜਿਸ ਨੂੰ ASI ਜੰਗ ਬਹਾਦਰ ਵੱਲੋਂ ਸਾਥੀ ਕਰਮਚਾਰੀਆ ਦੀ ਮਦਦ ਨਾਲ ਮੋਕਾ ਪਰ ਕਾਬੂ ਕੀਤਾ ਗਿਆ ਅਤੇ ਕਾਰ ਨੂੰ ਸਾਇਂਡ ਪਰ ਲਗਵਾ ਕੇ ਕਾਰ ਵਿਚ ਸਵਾਰ ਡਰਾਈਵਰ ਮੋਨਾ ਵਿਅਕਤੀ ਤੇ ਨਾਲ ਦੀ ਸੀਟ ਪਰ ਔਰਤ ਬੈਠੀ ਸੀ ਜਿਸਦੇ ਹੱਥ ਵਿਚ ਇੱਕ ਲੋਡੀ ਪਰਸ ਸੀ ਜਿਸਨੇ ਆਪਣੇ ਪਰਸ ਵਿਚੋਂ ਇੱਕ ਵਜਨਦਾਰ ਮੋਮੀ ਲਿਫਾਫਾ ਕੱਢ ਕੇ ਆਪਣੇ ਸੀਟ ਦੇ ਥੱਲੇ ਸੁੱਟ ਦਿਤਾ ਜਿਨਾ ਨੇ ਆਪਣਾ ਨਾਮ ਕਰਨਦੀਪ ਸਿੰਘ ਪੁਤਰ ਲੇਟ ਹਰਭਜਨ ਸਿੰਘ ਵਾਸੀ ਘੋੜਾਬਾਹੀ ਥਾਣਾ ਭੋਗਪੁਰ ਜਿਲਾ ਜਲੰਧਰ ਦੱਸਿਆ ਅਤੇ ਨਾਲ ਬੈਠੀ ਔਰਤ ਨੇ ਆਪਣਾ ਨਾਮ ਨਿੰਦਰ ਕੌਰ ਪਤਨੀ ਪਾਲ ਵਾਸੀ ਕਿੰਗਰਾ ਚੇਅ ਵਾਲਾ ਥਾਣਾ ਭੋਗਪੁਰ ਜਿਲਾ ਜਲੰਧਰ ਦੱਸਿਆ ਜੋ ਔਰਤ ਵੱਲੇ ਸੁਟੇ ਸੀਟ ਥੱਲੇ ਮੋਮੀ ਲਿਫਾਫਾ ਰੰਗ ਕਾਲਾ ਨੂੰ ਉਸ ਪਾਸੇ ਚੁਕਵਾ ਕਿ ਸਖਤੀ ਨਾਲ ਪੁਛਿਆ ਜਿਸਨੇ ਦੱਸਿਆ ਕਿ ਇਸ ਵਿਚ ਹੈਰੋਇਨ ਹੈ ਅਤੇ ਲਿਫਾਫੇ ਨੂੰ ਖੋਲ ਕੇ ਚੈੱਕ ਕੀਤਾ ਜਿਸ ਵਿਚੋਂ ਮੋਮੀ ਲਿਫਾਫਾ ਪਾਰਦਰਸ਼ੀ ਵਿਚੋਂ ਹੈਰੋਇਨ ਬ੍ਰਾਮਦ ਹੋਈ ਜੋ 30 ਗ੍ਰਾਮ ਹੋਈ। ਜਿਸ ਤੇ ਮੁਕੱਦਮਾ ਨੰਬਰ 120 ਮਿਤੀ 03.09.2023 ਅਧ 21-B/61/85 NDPS Act ਥਾਣਾ ਆਦਮਪੁਰ ਦਰਜ ਰਜਿਸਟਰ ਕੀਤਾ ਗਿਆ । ਦੌਰਾਨੇ ਪੁੱਛਗਿੱਛ ਦੋਸ਼ਣ ਨਿੰਦਰ ਕੌਰ ਉਕਤੀ ਨੇ ਇਕਸਾਫ ਕੀਤਾ ਹੈ ਕਿ ਉਹਨਾ ਪਾਸੋ ਜੋ 30 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਹੈ ਉਹ ਉਸਨੇ ਸੁਮਨ ਪਤਨੀ ਮਹਿੰਦਰ ਵਾਸੀ ਵਾਰਡ ਨੰਬਰ 12, ਮਾਹਿਲਪੁਰ ਜਿਲਾ ਹੁਸ਼ਿਆਰਪੁਰ ਪਾਸੋ ਖਰੀਦ ਕੀਤੀ ਹੈ ਜਿਸ ਤੇ ਮੁਕੱਦਮਾ ਹਜਾ ਵਿੱਚ ਦੋਸ਼ਣ ਸੁਮਨ ਉਕਤੀ ਨੂੰ ਨਾਮਜ਼ਦ ਕਰਕੇ ਮੁਕੱਦਮਾ ਹਜਾ ਵਿੱਚ ਵਾਧਾ ਜੁਰਮ 29 NDPS ACT ਦਾ ਕੀਤਾ ਗਿਆ ਹੈ । ਜੋ ਦੋਸ਼ੀਆਂ ਨੂੰ ਮਿਤੀ 04.09.2023 ਨੂੰ ਪੇਸ਼ ਅਦਾਲਤ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ । ਉਕਤਾਨ ਦੋਨੋ ਦੋਸ਼ੀਆਨ ਤੋ ਡੂੰਘਾਈ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ ਅਤੇ ਇਹਨਾ ਦੇ ਮੋਬਾਇਲ ਫੋਨਾ ਦੀ ਕਾਲ ਡਿਟੇਲ ਕੱਢਵਾ ਕੇ ਬੈਕਵਰਡ ਅਤੇ ਫਾਰਵਡ ਲਿੰਕਾ ਦਾ ਪਤਾ ਕੀਤਾ ਜਾਵੇਗਾ।

ਬਾਮਦਗੀ:-

30 ਗ੍ਰਾਮ ਹੈਰੋਇਨ

ਕਾਰ ਨੰਬਰੀ PB08-EW-0408 ਮਾਰਕਾ ਸਵਿਫਟ