ਕ੍ਰਾਈਮ ਬ੍ਰਾਂਚ ਜਲੰਧਰ ਦਿਹਾਤੀ (ਜਸਕੀਰਤ ਰਾਜਾ)
ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿਲ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਸੁਰਿੰਦਰ ਪਾਲ ਧੋਗੜੀ, ਪੀ.ਪੀ.ਐਸ., ਉਪ ਪੁਲਿਸ ਕਪਤਾਨ, ਇੰਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ INSP ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵੱਲੋਂ 150 ਗ੍ਰਾਮ ਹੈਰੋਇਨ ਸਮੇਤ ਇਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ. ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਨੇ ਦੱਸਿਆ ਕਿ INSP ਪੁਸ਼ਪ ਬਾਲੀ ਇੰਚਾਰਜ ਕ੍ਰਾਈਮ ਬ੍ਰਾਂਚ ਜਿਲ੍ਹਾ ਜਲੰਧਰ ਦਿਹਾਤੀ ਨੇ ਸਮਾਜ ਦੇ ਮਾੜੇ ਅਨਸ਼ਰਾ ਅਤੇ ਨਸ਼ਾ ਸਮਗਲਰਾਂ ਨੂੰ ਕਾਬੂ ਕਰਨ ਲਈ ਕ੍ਰਾਈਮ ਬ੍ਰਾਂਚ ਦੀਆ ਵੱਖ- ? ਟੀਮਾ ਜਿਲਾ ਜਲੰਧਰ ਦਿਹਾਤੀ ਦੇ ਇਲਾਕਿਆ ਵਿਚ ਚੈਕਿੰਗ ਤੇ ਨਾਕਾਬੰਦੀ ਭੇਜਿਆ ਜਾਂਦੀਆ ਹਨ।ਮਿਤੀ 03,19,2023 ਨੂੰ ਕ੍ਰਾਈਮ ਬ੍ਰਾਂਚ ਦੀ ਇਕ ਟੀਮ 1 ਭੁਪਿੰਦਰ ਸਿੰਘ ਦੀ ਅਗਵਾਈ ਹੇਠ ਬਾ-ਸਿਲਸਿਲਾ ਗਸ਼ਤਬਾ ਚੈਕਿੰਗ ਭੈੜੇ ਪੁਰਸ਼ਾ ਦੇ ਸਬੰਧ ਵਿਚ ਇਲਾਕਾ ਗਸ਼ਤ ਨਾਕਾ ਬੰਦੀ ਦੇ ਸਬੰਧ ਵਿੱਚ ਸ਼ਹਿਰ ਕਰਤਾਰਪੁਰ ਤੋਂ ਹੁੰਦੇ ਹੋਏ ਪਿੰਡ ਘੁਗਸ਼ੋਰ ਆਦਿ ਨੂੰ ਜਾ ਰਹੇ ਸੀ।ਜਦ ਪੁਲਿਸ ਪਾਰਟੀ ਪਿੰਡ ਪੱਤੜ ਕਲਾਂ ਦੇ ਮੋੜ ਪਰ ਪੁੱਜੀ ਤਾ ਜਿਥੇ ਇਕ ਨੌਜਵਾਨ ਲੜਕਾ ਆਪਣੇ ਮੋਟਰਸਾਈਕਲ ਦੇ ਉੱਪਰ ਬੈਠਾ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ। ਜਿਸਦੇ ਮੋਟਰਸਾਈਕਲ ਦੇ ਹੈਂਡਲ ਦੇ ਸੱਜੇ ਪਾਸੇ ਇੱਕ ਵਜਨਦਾਰ ਮੋਮੀ ਲਿਫਾਫਾ ਰੰਗ ਕਾਲਾ ਟੰਗਿਆ ਹੋਇਆ ਸੀ।ਜਿਸ ਨੂੰ $1 ਭੁਪਿੰਦਰ ਸਿੰਘ ਨੇ ਬੜੀ ਚਲਾਕੀ ਨਾਲ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ।ਜਿਸਨੇ ਆਪਣਾ ਨਾਮ ਪਵਨਦੀਪ ਸਿੰਘ ਉਰਫ ਪਵਨ ਪੁੱਤਰ ਸਰਦੂਲ ਸਿੰਘ ਵਾਸੀ ਹਾਊਸ ਨੰਬਰ 331) ਮੁਹੱਲਾ ਗੁਰੂ ਤੇਗ ਬਹਾਦਰ ਨਗਰ ਨੇੜੇ ਨਿਊ ਪੁਲਿਸ ਲਾਇਨ ਕਪੂਰਥਲਾ ਜਿਲਾ ਕਪੂਰਥਲਾ ਦਸਿਆ। 51 ਭੁਪਿੰਦਰ ਸਿੰਘ ਨੇ ਸਾਥੀ ਕਰਮਚਾਰੀਆ ਦੀ ਹਾਜ਼ਰੀ ਵਿਚ ਮੁਸਮੀ ਪਵਨਦੀਪ ਸਿੰਘ ਉਰਫ ਪਵਨ ਉਕਤ ਦੇ ਕਬਜ਼ਾ ਵਿਚਲੇ ਮੋਟਰਸਾਈਕਲ ਨੰਬਰੀ PB09-AM4075 ਮਾਰਕਾ ਬਜਾਜ ਪਲਸਰ ਰੰਗ ਕਾਲਾ,ਲਾਲ ਦੇ ਹੈਂਡਲ ਦੇ ਸਜੇ ਪਾਸੇ ਟੰਗੇ ਹੋਏ ਮੋਮੀ ਲਿਫਾਫੇ ਰੰਗ ਕਾਲਾ ਨੂੰ ਹੈਂਡਲ ਤੋਂ ਲਾਹ ਕੇ ਲਿਫਾਫਾ ਖੋਲ ਕੇ ਚੈੱਕ ਕੀਤਾ ਜਿਸ ਵਿੱਚੋਂ ਹੈਰੋਇਨ ਬ੍ਰਾਮਦ ਹੋਈ। ਬਰਾਮਦਾ ਹੈਰੋਇਨ ਦਾ ਇਲੈਕਟ੍ਰੋਨਿਕ ਕੰਡਾ ਨਾਲ ਵਜ਼ਨ ਕਰਨ ਤੇ 1540 ਗ੍ਰਾਮ ਹੋਈ। 51 ਭੁਪਿੰਦਰ ਸਿੰਘ ਨੇ ਮੁਕਦਮਾ ਨੰਬਰ 116 ਮਿਤੀ 03,09,2023 ਜੁਰਮ 21-B/61/85 NDPS ACT ਥਾਣਾ ਕਰਤਾਰਪੁਰ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਵਾ ਕੇ ਤਫਤੀਸ਼ ਅਮਲ ਵਿੱਚ ਲਿਆਂਦੀ ਅਤੇ ਬਾਅਦ ਪੁਛਗਿਛ ਦੋਸ਼ੀ ਉਕਤ ਨੂੰ ਸ਼ਾਮਿਲ ਤਫਤੀਸ਼ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ। ਮੁੱਢਲੀ ਪੁੱਛਗਿਛ ਤੋ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਪਵਨਦੀਪ ਸਿੰਘ ਉਰਫ ਪਵਨ ਉਕਤ ਜੋ ਕਿ ਕਪੜੇ ਦੀ ਦੁਕਾਨ ਪਰ ਕੰਮ ਕਰਦਾ ਹੈ ਅਤੇ ਨਾਲ ਹੀ ਨਸ਼ੇ ਦਾ ਕਾਰੋਬਾਰ ਵੀ ਕਰਨ ਲੱਗ ਪਿਆ। ਇਹ ਪਹਿਲਾ ਵੀ ਨਸ਼ੇ ਅਤੇ ਲੜਾਈ ਝਗੜੇ ਦੋ ਮੁਕੱਦਮੇ ਵਿਚ ਨਾਮਜਦ ਹੈ।ਦੋਸ਼ੀ ਉਕਤ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ ਅਤੇ ਦੇਸ਼ੀ ਪਾਸੋ ਹੋਰ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ ਕਿ ਉਹ ਬ੍ਰਾਮਦ ਕੀਤੀ ਹੈਰੋਇਨ ਕਿਸ ਪਾਸੋਂ ਖਰੀਦ ਕੀਤੀ ਹੈ ਅਤੇ ਕਿਸ-ਕਿਸ ਨੂੰ ਅੱਗੇ ਸਪਲਾਈ ਕਰਨੀ ਸੀ ਅਤੇ ਇਸ ਦੇ ਬਾਕੀ ਸਾਥੀ ਕੌਣ-ਕੌਣ ਹਨ।ਅਤੇ ਦੋਸ਼ੀ ਪਵਨਦੀਪ ਸਿੰਘ ਉਰਵ ਪਵਨ ਉਕਤ ਦੀ ਚਲ-ਅਚਲ ਜਾਇਦਾਦ ਦੀ ਵੀ ਜਾਂਚ ਕੀਤੀ ਜਾਵੇਗੀ।
ਕੁੱਲ ਬ੍ਰਾਮਦਗੀ :-
1) 150 ਗ੍ਰਾਮ ਹੈਰੋਇਨ
2) ਇਕ ਪਲਸਰ ਮੋਟਰਸਾਈਕਲ
ਦਰਜ ਮੁਕੱਦਮੇ:-
1) ਮੁਕੱਦਮਾ ਨੰਬਰ 238 ਮਿਤੀ 28/10/2016 ਜੁਰਮ 323, 324,34IPC ਥਾਣਾ ਸਿਟੀ ਕਪੂਰਥਲਾ ਜਿਲਾ ਕਪੂਰਥਲਾ
2) ਮੁਕੱਦਮਾ ਨੰਬਰ 146 ਮਿਤੀ 25/07/2017 ਜੁਰਮ 323, 324,34IPC ਥਾਣਾ ਸਿਟੀ ਕਪੂਰਥਲਾ ਜਿਲਾ ਕਪੂਰਥਲਾ
3) ਮੁਕੱਦਮਾ ਨੰਬਰ 218 ਮਿਤੀ 26/08/2017 ਜੁਰਮ 323,324,148,149PC ਥਾਣਾ ਸਿਟੀ ਕਪੂਰਥਲਾ ਜਿਲਾ ਕਪੂਰਥਲਾ
4) ਮੁਕੱਦਮਾ ਨੰਬਰ 233 ਮਿਤੀ 17/04/2020 ਜੁਰਮ 21-B/61/85 NDPS ਥਾਣਾ ਸਿਟੀ ਕਪੂਰਥਲਾ ਜਿਲਾ ਕਪੂਰਥਲਾ