ਜਲੰਧਰ ਦਿਹਾਤੀ ਲੋਹੀਆਂ (ਜਸਕੀਰਤ ਰਾਜਾ) ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਜੀ ਦੇ ਦੋਸ਼ਾਂ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਲੁਟੇਰਿਆ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋ ਪੀ.ਪੀ.ਐਸ ਪੁਲਿਸ ਕਪਤਾਨ, (ਤਫਤੀਸ਼) ਜਲੰਧਰ ਦਿਹਾਤੀ ਅਤੇ ਸ੍ਰੀ ਹਰਜੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਥਾਨਿਕ ਕਮ ਸਬ ਡਵੀਜਨ ਸ਼ਾਹਕੋਟ ਜਲੰਧਰ ਦਿਹਾਤੀ ਦੀ ਰਹਿਣ ਨੁਮਾਈ ਹੇਠ ਅਤੇ ਸਬ ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਨੇ ਮੁਕੱਦਮਾ ਨੰਬਰ 96 ਮਿਤੀ 01.09.2021 ਜੁਰਮ 323,325,506,148,149,201 IPC ਥਾਣਾ ਲੋਹੀਆ ਦੇ ਫਰਾਰ ਦੋ ਦੋਸ਼ੀਆਂ ਨੂੰ ਜਿਨਾ ਦੀ PO Proceeding ਚੱਲ ਰਹੀ ਸੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਰਿੰਦਰ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜਲੰਧਰ ਦਿਹਾਤੀ ਜੀ ਨੇ ਦੱਸਿਆਂ ਕਿ ਮਿਤੀ 12.08.2023 ਨੂੰ 5 ਗੋਵਿੰਦਰ ਸਿੰਘ ਥਾਣਾ ਲੋਹੀਆ ਨੇ ਮੁਕੱਦਮਾ ਨੰਬਰ 96 ਮਿਤੀ 01.09.2021 ਜੁਰਮ 323,325,506,148,149,201 IPC ਥਾਣਾ ਨੇਹੀਆ ਦੇ ਫਰਾਰ ਦੋਸ਼ੀ ਗੁਰਜੀਤ ਪੁੱਤਰ ਬਲਦੇਵ ਉਰਫ ਮੱਲ ਵਾਸੀ ਪਿੰਡ ਸੀਚੇਵਾਲ ਥਾਣਾ ਲੋਹੀਆ ਅਤੇ ਰਾਹੁਲ ਪੁੱਤਰ ਬਲਦੇਵ ਉਰਫ ਮੱਲ ਵਾਸੀ ਪਿੰਡ ਸੀਚੇਵਾਲ ਥਾਣਾ ਲੋਹੀਆਂ ਜੋ ਕਿ ਮੁਕੱਦਮਾ ਦਰਜ ਰਜਿਸਟਰ ਹੋਣ ਤੋਂ ਹੁਣ ਤੱਕ ਫਰਾਰ ਸਨ ਅਤੇ ਜਿਨਾ ਦੀ PO Proceeding ਚੱਲ ਰਹੀ ਸੀ ਨੂੰ ਮੁਖਬਰ ਖਾਸ ਦੀ ਇਤਲਾਹ ਪਰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।