ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਭੋਗਪੁਰ ਦੀ ਪੁਲਿਸ ਵੱਲੋ ਚੋਰੀ ਕਰਨ ਵਾਲਾ ਚੋਰ ਨੂੰ ਕਾਬੂ ਕਰਕੇ ਉਸ ਪਾਸੋ 01 ਐਲ.ਸੀ.ਡੀ ਅਤੇ 01 ਮੋਟਰਸਾਈਕਲ ਬ੍ਰਾਮਦ ਕੀਤਾ।

ਜਲੰਧਰ ਦਿਹਾਤੀ ਭੋਗਪੁਰ (ਜਸਕੀਰਤ ਰਾਜਾ)
ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ.ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ,ਜੀ ਦੇ ਦਿਸ਼ਾ ਨਿਦੇਸ਼ਾਂ ਅਨੁਸਾਰ ਅਤੇ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ, ਤਫਤੀਸ਼ ਜਲੰਧਰ ਅਤੇ ਸ੍ਰੀ ਵਿਜੇ ਕੰਕਰ ਪਾਲ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ-ਵੀਜਨ ਆਦਮਪੁਰ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਸੁਖਜੀਤ ਸਿੰਘ ਮੁੱਖ ਅਫਸਰ ਥਾਣਾ ਭੋਗਪੁਰ ਦੀ ਪੁਲਿਸ ਪਾਰਟੀ ਚੋਰੀ ਕਰਨ ਵਾਲਾ ਚੋਰ ਨੂੰ ਕਾਬੂ ਕਰਕੇ ਉਸ ਪਾਸੋਂ 01 ਐਲ.ਸੀ.ਡੀ ਅਤੇ 01 ਮੋਟਰਸਾਈਕਲ ਬ੍ਰਾਮਦ ਕੀਤਾ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਵਿਜੇ ਕੰਵਰ ਪਾਲ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਜਤਿੰਦਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਸ਼ਕਤੀ ਨਗਰ ਭੋਗਪੁਰ ਥਾਣਾ ਭੋਗਪੁਰ ਜਿਲ੍ਹਾ ਜਲੰਧਰ ਨੇ ਬਿਆਨ ਲਿਖਾਇਆ ਸੀ ਕਿ ਮਿਤੀ 5.7.23 ਨੂੰ ਉਹ ਸਮੇਤ ਆਪਣੇ ਪਰਿਵਾਰ ਦੇ ਜਲੰਧਰ ਰਿਸ਼ਤੇਦਾਰਾਂ ਦੇ ਗਿਆ ਸੀ, ਜਦ ਉਹ ਵਾਪਸ ਆਇਆ ਤਾ ਮਿਤੀ 11.7.23 ਨੂੰ ਸੁਤਾ 10 ਵਜੇ ਘਰ ਵਾਪਸ ਆਇਆ ਤਾਂ ਦੇਖਿਆ ਕਿ ਘਰ ਦੇ ਗੇਟ ਦਾ ਤਾਲਾ ਟੁਟਿਆ ਹੋਇਆ ਸੀ ਅਤੇ ਘਰ ਦੇ ਅੰਦਰਲੇ ਦਰਵਾਜੇ ਦਾ ਵੀ ਤਾਲਾ ਟੁੱਟਿਆ ਹੋਇਆ ਸੀ ਅਤੇ ਬੈਡ ਰੂਮ ਵਿੱਚ ਪਈ ਅਲਮਾਰੀ ਦਾ ਵੀ ਤਾਲਾ ਟੂਟਿਆ ਹੋਇਆ ਸੀ। ਜੋ ਅਲਮਾਰੀ ਵਿੱਚੋਂ ਕੈਸ਼ ਤੇ ਹੋਰ ਸਮਾਨ ਅਤੇ ਬੈਡਰੂਮ ਵਿੱਚ ਲੱਗੀ ਐਲ.ਸੀ.ਡੀ ਵੀ ਨਹੀ ਸੀ। ਜਿਸ ਤੇ ਏ.ਐਸ.ਆਈ ਜਸਵਿੰਦਰ ਸਿੰਘ ਵੱਲੋ ਮੁਕੱਦਮਾ ਨੰਬਰ 85 ਮਿਤੀ 6.8.23 ਅ/ਧ 457,380 ਭ:ਦ ਥਾਣਾ ਭੋਗਪੁਰ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਦੋਸ਼ੀ ਮਨੀ ਉਰਫ ਸ਼ੈਂਟੀ ਪੁੱਤਰ ਜਸਪਾਲ ਮਸੀਹ ਵਾਸੀ ਵਾਰਡ ਨੰਬਰ 10 ਮੁਹੱਲਾ ਬਾਦਲਪੁਰ ਥਾਣਾ ਭੁਲੱਥ ਜਿਲ੍ਹਾ ਕਪੂਰਥਲਾ ਨੂੰ ਗ੍ਰਿਫਤਾਰ ਕਰਕੇ ਚੋਰੀ ਸ਼ੁਦਾ ਐਲ.ਸੀ.ਡੀ ਬ੍ਰਾਮਦ ਕੀਤੀ ਗਈ ਹੈ ਅਤੇ ਇਸ ਵੱਲੋਂ ਕਰਤਾਰਪੁਰ ਦੇ ਏਰੀਆ ਵਿੱਚੋਂ ਖੋਹਿਆ ਹੋਇਆ 01 ਮੋਟਰਸਾਈਕਲ ਬ੍ਰਾਮਦ ਕੀਤਾ ਗਿਆ ਹੈ।ਇਸ ਦੇ ਨਾਲ ਦਾ 01 ਦੋਸ਼ੀ ਗ੍ਰਿਫਤਾਰ ਕਰਨਾ ਬਾਕੀ ਹੈ। ਜਿਸ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।ਦੋਸ਼ੀ ਮਨੀ ਉਰਫ ਸ਼ੈਂਟੀ ਪੁੱਤਰ ਜਸਪਾਲ ਮਸੀਹ ਵਾਸੀ ਵਾਰਡ ਨੰਬਰ 10 ਮੁਹੱਲਾ ਬਾਦਲਪੁਰ ਥਾਣਾ ਭੁਲੱਥ ਜਿਲ੍ਹਾ ਕਪੂਰਥਲਾ ਪਾਸੋ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇ ਅਤੇ ਹੋਰ ਵੀ ਖੁਲਸੇ ਹੋਣ ਦੀ ਸੰਭਵਨਾ ਹੈ।

ਬਾਰਮਦੀ-:

01 ਮੋਟਰਸਾਈਕਲ ਰੰਗ ਕਾਲਾ ਸਪਲੈਡਰ

01 ਐਲ.ਸੀ.ਡੀ