ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਸ਼ਾਹਕੋਟ ਦੀ ਪੁਲਿਸ ਵੱਲੋ 2 ਨਸ਼ਾ ਤਸਕਰਾਂ ਪਾਸੋਂ 50 ਗ੍ਰਾਮ ਹੈਰੋਇਨ, 01 ਪਿਸਤੌਲ ਦੇਸੀ, 01 ਰੌਂਦ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ।

ਜਲੰਧਰ ਦਿਹਾਤੀ ਸ਼ਾਹਕੋਟ (ਜਸਕੀਰਤ ਰਾਜਾ)
ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਦਿਲ ਪੀ.ਪੀ.ਐਸ. ਪੁਲਿਸ ਕਪਤਾਨ, (ਤਫਤੀਸ ਜਲੰਧਰ ਦਿਹਾਤੀ ਅਤੇ ਸ੍ਰੀ ਹਰਜੀਤ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, (ਸਥਾਨਿਕ) ਕਮ ਸਬ ਡਵੀਜ਼ਨ ਸ਼ਾਹਕੋਟ ਜੀ ਦੀ ਰਹਿਨੁਮਾਈ ਹੇਠ ਸਬ-ਇੰਸਪੈਕਟਰ ਅਮਨਪ੍ਰੀਤ ਕੌਰ, ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਵੱਲੋਂ 2 ਨਸ਼ਾ ਤਸਕਰਾਂ ਪਾਸੋਂ 50 ਗ੍ਰਾਮ ਹੈਰੋਇਨ, 01 ਪਿਸਤੌਲ ਦੋਸ਼ੀ, 01 ਰੋਦ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਜੀਤ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ, (ਸਥਾਨਿਕ), ਕਮ ਸਬ ਡਵੀਜਨ ਸ਼ਾਹਕੋਟ ਜੋ ਕਿ ਮਿਤੀ 23,062023 ਨੂੰ ਐਸ.ਆਈ ਬਲਕਾਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਕਸਬਾ ਸ਼ਾਹਕੋਟ ਤੋਂ ਪਿਡ ਬਾਜਵਾ ਕਲਾਂ ਨੂੰ ਜਾ ਰਹੇ ਸੀ ਕਿ ਜਦ ਪੁਲਿਸ ਪਾਰਟੀ ਪੂਰੀ ਪੈਟਰੋਲ ਪੰਪ ਤੋਂ ਕਰੀਬ 50 ਗਜ ਅੱਗੇ ਨਜਦੀਕ ਰਾਣਾ ਸਟਰਿੰਗ ਸਟੋਰ ਸ਼ਾਹਕੋਟ ਪੁੱਜੀ ਤਾਂ ਸਾਹਮਣੇ ਤੋਂ ਪਿੰਡ ਬਾਜਵਾ ਕਲਾਂ ਵਾਲੀ ਸਾਈਡ ਤੋਂ 12 ਮੰਨ ਨੌਜਵਾਨ ਮੋਟਰਸਾਈਕਲ ਹੀਰੋ ਸਪਲੈਡਰ ਨੰਬਰ PB47-F-3413 ਪਰ ਆਉਦ ਦਿਖਾਈ ਦਿਤੇ। ਜਿਹਨਾਂ ਨੂੰ ਸ਼ੱਕ ਦੀ ਬਿਨਾ ਪਰ ਰੋਕ ਕੇ ਨਾਮ ਪਤਾ ਪੁੱਛਿਆ। ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਗੁਰਜਿੰਦਰ ਸਿੰਘ ਉਰਫ ਜਿੰਦਾ ਪੁੱਤਰ ਪਾਲਾ ਸਿੰਘ ਵਾਸੀ ਅਮੀਰ ਸ਼ਾਹ ਥਾਣਾ ਮੁਖੁ ਜਿਲ੍ਹਾ ਫਿਰੋਜਪੁਰ ਅਤੇ ਪਿੱਛੇ ਬੈਠੇ ਨੇ ਆਪਣਾ ਨਾਮ ਜਤਿੰਦਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਬਸਤੀ ਲਾਭ ਸਿੰਘ ਵਾਲੀ ਥਾਣਾ ਗੁਰੂ ਹਰਸਹਾਏ ਜਿਲ੍ਹਾ ਫਿਰੋਜ਼ਪੁਰ ਦੱਸਿਆ। ਜੋ ਇਹਨਾਂ ਦੇ ਮੋਟਰਸਾਈਕਲ ਨਾਲ ਟੰਗ ਲਿਫਾਫਾ ਦੀ ਤਲਾਸ਼ੀ ਕਰਨ ਤੇ ਉਸ ਵਿੱਚੋਂ 50 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਤੋਂ ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 98 ਮਿਤੀ 23-06-2023 ਜੁਰਮ 21(B)-61-85 NDPS Act ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਦਰਜ ਰਜਿਸਟਰ ਕੀਤਾ ਗਿਆ। ਦੌਰਾਨੇ ਪੁੱਛਗਿੱਛ ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਕੁੱਝ ਸਮਾਂ ਪਹਿਲਾ ਸਟੇਟ ਮੱਧ ਪ੍ਰਦੇਸ਼ ਤੋਂ 01 ਪਿਸਤੌਲ ਦੇਸੀ ਲੈ ਕੇ ਆਇਆ ਸੀ ਅਤੇ ਇਹ ਪਿਸਤੌਲ ਜਸਵਿੰਦਰ ਸਿੰਘ ਉਰਫ ਜੱਸਾ ਉਰਫ ਬਿੱਟੂ ਪੁੱਤਰ ਬਲਵੀਰ ਸਿੰਘ ਉਰਫ ਬੀਰਾ ਵਾਸੀ ਬੰਗੀ ਵਾਲੀ ਬਸਤੀ ਥਾਣਾ ਗੁਰੂ ਹਰਸਹਾਏ ਜਿਲ੍ਹਾ ਫਿਰੋਜ਼ਪੁਰ ਪਾਸ ਉਸ ਦੇ ਘਰ ਰੱਖਿਆ ਹੋਇਆ ਹੈ, ਜਿਸ ਤੇ ਜਸਵਿੰਦਰ ਸਿੰਘ ਉਰਫ ਜੱਸਾ ਉਕਤ ਨੂੰ ਦੋਸ਼ੀ ਨਾਮਜਦ ਕੀਤਾ ਗਿਆ ਤੇ ਜੁਰਮ 25 Arms Act ਦਾ ਵਾਧਾ ਕੀਤਾ ਗਿਆ ਤੇ ਮਿਤੀ 25.06.2023 ਨੂੰ ਜਸਵਿੰਦਰ ਸਿੰਘ ਉਰਫ ਜੱਸਾ ਦੇ ਘਰ ਰੇਡ ਕਰਕੇ ਇੱਕ ਪਿਸਟਲ ਦੇਸੀ 12 ਬੋਰ ਸਮੇਤ 11 ਰੌਂਦ ਜਿੰਦਾ ਬ੍ਰਾਮਦ ਕੀਤਾ ਗਿਆ ਹੈ। ਜੋ ਜਸਵਿੰਦਰ ਸਿੰਘ ਉਰਫ ਜੱਸਾ ਉਕਤ ਨੂੰ ਗ੍ਰਿਫਤਾਰ ਕਰਨ ਲਈ ਰੋਡ ਕੀਤੇ ਜਾ ਰਹੇ ਹਨ ਜੋ ਗੁਰਜਿੰਦਰ ਸਿੰਘ ਉਰਫ ਜਿੰਦਾ, ਜਤਿੰਦਰ ਸਿੰਘ ਉਕਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹਨਾਂ ਪਾਸੋਂ ਨਸ਼ੇ ਦੇ ਸਮੱਗਲਰਾਂ ਬਾਰੇ ਅਹਿਮ ਸੁਰਾਗ ਲੱਗਣ ਦੀ ਆਸ ਹੈ।

ਬ੍ਰਾਮਦਗੀ:-

50 ਗ੍ਰਾਮ ਹੈਰੋਇਨ

ਇੱਕ ਪਿਸਟਲ ਦੇਸੀ 12 ਬੋਰ ਸਮੇਤ ਇੱਕ ਹੋਂਦ ਜਿੰਦਾ

ਇੱਕ ਮੋਟਰਸਾਈਕਲ ਸਪਲੈਡਰPB-17-F-3413

error: Content is protected !!