ਜਲੰਧਰ-ਦਿਹਾਤੀ (ਜਸਕੀਰਤ ਰਾਜਾ)
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਨੇ ਦੱਸਿਆ ਕਿ ਮ੍ਰਿਤਕ ਸੀਨੀਅਰ ਸਿਪਾਹੀ ਜਸਵੀਰ ਕੁਮਾਰ ਨੰਬਰ 1250/ਜਲੰਧਰ ਦਿਹਾਤੀ ਜਿਸ ਦੀ ਮਿਤੀ 03.11.2022 ਨੂੰ ਡਿਊਟੀ ਦੌਰਾਨ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਐਚ.ਡੀ.ਐਫ.ਸੀ ਬੈਂਕ ਦੇ ਮਹਿਕਮਾ ਪੰਜਾਬ ਪੁਲਿਸ ਨਾਲ ਹੋਏ ਸਮਝੌਤੇ ਅਨੁਸਾਰ ਜਿਨ੍ਹਾਂ ਕਰਮਚਾਰੀਆਂ/ਅਧਿਕਾਰੀਆਂ ਦੇ ਖਾਤੇ ਐਚ.ਡੀ.ਐਫ.ਸੀ ਬੈਂਕ ਵਿੱਚ ਹਨ ਅਤੇ ਉਨ੍ਹਾਂ ਦੀ ਤਨਖਾਹ ਖਾਤੇ ਵਿੱਚ ਪੈਂਦੀ ਹੈ, ਉਨ੍ਹਾ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਲਈ ਬੈਂਕ ਵਲੋਂ ਵੱਖ-ਵੱਖ ਸਕੀਮਾਂ ਜਾਰੀ ਕੀਤੀਆ ਗਈਆ ਹਨ ਕਿ ਜੇਕਰ ਕਿਸੇ ਪੁਲਿਸ ਕਰਮਚਾਰੀ ਦੀ ਡਿਊਟੀ ਦੌਰਾਨ ਕੁਦਰਤੀ/ਐਕਸੀਡੈਂਟ ਨਾਲ ਮੌਤ ਹੋ ਜਾਂਦੀ ਹੈ ਤਾਂ ਐਚ.ਡੀ.ਐਫ.ਸੀ. ਬੈਂਕ ਵੱਲੋਂ ਮ੍ਰਿਤਕ ਕਰਮਚਾਰੀ/ਅਧਿਕਾਰੀ ਦੇ ਪਰਿਵਾਰ ਨੂੰ ਮੁਆਵਜੇ ਵਜੋਂ 50 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਂਦੀ ਹੈ।ਇਸੇ ਸਕੀਮ ਤਹਿਤ ਮ੍ਰਿਤਕ ਸੀਨੀਅਰ ਸਿਪਾਹੀ ਜਸਵੀਰ ਕੁਮਾਰ ਨੰਬਰ 1250/ਜਲੰਧਰ ਦਿਹਾਤੀ ਦੀ ਪਤਨੀ ਸ਼੍ਰੀਮਤੀ ਸੰਦੀਪ ਕੌਰ ਵਾਸੀ ਪਿੰਡ ਤੇ ਡਾਕਖਾਨਾ ਰਸੂਲਪੁਰ, ਕਲਾਂ, ਤਹਿਸੀਲ ਨਕੋਦਰ ਜਿਲ੍ਹਾ ਜਲੰਧਰ ਦੇ ਨਾਮ ਤੇ ਐਚ.ਡੀ.ਐਫ.ਸੀ ਬੈਂਕ ਵੱਲੋਂ 50 ਲੱਖ ਰੁਪਏ ਦਾ ਚੈੱਕ ਜਾਰੀ ਕੀਤਾ ਗਿਆ।ਇਹ ਚੈੱਕ ਐਚ.ਡੀ.ਐਫ.ਸੀ ਬੈਂਕ ਦੇ ਅਧਿਕਾਰੀ ਵਿਕਰਮ ਗੁਪਤਾ ਨੋਡਲ ਅਫਸਰ ਅਤੇ ਬਲਵਿੰਦਰ ਸਿੰਘ ਬ੍ਰਾਂਚ ਮੈਨੇਜਰ ਪੀ.ਏ.ਪੀ. ਵੱਲੋਂ ਮ੍ਰਿਤਕ ਸੀਨੀਅਰ ਸਿਪਾਹੀ ਜਸਵੀਰ ਕੁਮਾਰ ਦੀ ਪਤਨੀ ਸ਼੍ਰੀਮਤੀ ਸੰਦੀਪ ਕੌਰ ਦੇ ਹਵਾਲੇ ਕੀਤਾ ਗਿਆ।