ਥਾਣਾ ਸਦਰ ਨਕੋਦਰ ਜਲੰਧਰ ਦਿਹਾਤੀ(ਜਸਕੀਰਤ ਰਾਜਾ) ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ ਨਸ਼ਾ ਤਸਕਰਾਂ ਲੁੱਟਾ ਖੋਹਾ ਕਰਨ ਵਾਲਿਆ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ, ਸ੍ਰੀ ਹਰਜਿੰਦਰ ਸਿੰਘ ਉਪ-ਪੁਲਿਸ ਕਪਤਾਨ, ਸਬ-ਡਵੀਜਨ ਨਕੋਦਰ ਦੀ ਅਗਵਾਈ ਹੇਠ ਇੰਸਪੈਕਟਰ ਗੁਰਿੰਦਰਜੀਤ ਸਿੰਘ ਮੁਖ ਅਫਸਰ ਥਾਣਾ ਸਦਰ ਨਕੋਦਰ ਦੀ ਪੁਲਿਸ ਵੱਲੋਂ ਚੋਰੀ ਦੀਆ ਵਾਰਦਾਤਾਂ ਕਰਨ (2 ਚੋਰਾ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੇ ਚੋਰੀ ਕੀਤੀਆਂ ਪਾਣੀ ਦੀਆਂ ਟੂਟੀਆ ਅਤੇ ਟਾਵਰ ਦੀਆ ਬੈਟਰੀਆ ਬ੍ਰਾਮਦ ਕਰਕੇ ਸਫਲਤਾ ਹਾਸਲ ਕੀਤੀ ਗਈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਜਿੰਦਰ ਸਿੰਘ ਉਪ-ਪੁਲਿਸ ਕਪਤਾਨ, ਸਬ-ਡਵੀਜਨ ਨਕੋਦਰ ਜੀ ਨੇ ਦੱਸਿਆ ਕਿ ਮਿਤੀ 25-06-2023 ਨੂੰ ਮੰਗਲ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਹੇਰਾਂ ਥਾਣਾ ਸਦਰ ਨਕੋਦਰ ਨੇ ASI ਜਨਕ ਰਾਜ ਪਾਸ ਇਤਲਾਹ ਦਿੱਤੀ ਕਿ ਉਹ ਲਖਵੀਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਹੇਰਾਂ ਦੀ ਜਮੀਨ ਠੇਕੇ ਪਰ ਵਾਹੁੰਦਾ ਹੈ। ਲਖਵੀਰ ਸਿੰਘ ਦੀ ਪਿੰਡ ਕੋਟਲਾ ਜਗਾ ਰੋਡ ਪਰ ਬਣੀ ਕੰਠੀ ਦੀ ਚਾਬੀ ਵੀ ਉਸ ਪਾਸ ਹੈ। ਮਿਤੀ 25-06-2023 ਨੂੰ ਦੁਪਹਿਰ 12:30 PM ਜਦ ਉਹ ਮੋਟਰਸਾਈਕਲ ਪਰ ਪਿੰਡੋ ਆਪਣੇ ਡੇਰੇ ਨੂੰ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਲਖਵੀਰ ਸਿੰਘ ਦੀ ਕੋਠੀ ਅੰਦਰ ਪਾਣੀ ਬਾਹਰ ਆ ਰਿਹਾ ਸੀ। ਉਸਨੇ ਮੋਟਰਸਾਈਕਲ ਖੜਾ ਕਰਕੇ ਕੋਠੀ ਦਾ ਗੇਟ ਖੋਲਿਆ ਤਾਂ ਗੇਟ ਦੇ ਪਿੱਛਿਓ 02 ਨਾ-ਮਾਲੂਮ ਨੌਜਵਾਨ ਨਿਕਲ ਕੇ ਕੋਠੀ ਤੋਂ ਕੁਝ ਦੂਰੀ ਪਰ ਖੜੀ ਮੋਟਰਸਾਈਕਲ ਦੀ ਜੁਗਾੜੂ ਰੇਹੜੀ ਪਰ ਬੈਠ ਕੇ ਪਿੰਡ ਕੋਟਲਾ ਜਗਾ ਵੱਲ ਨੂੰ ਚਲੇ ਗਏ। ਜਿਹਨਾਂ ਪਾਸ ਇਕ ਪੀਲੇ ਰੰਗ ਦਾ ਬੋਰਾ ਸੀ। ਉਸਨੇ ਕੋਠੀ ਅੰਦਰ ਜਾ ਕੇ ਦੇਖਿਆ ਤਾਂ ਉਕਤ ਨੌਜਵਾਨ ਬਾਥਰੂਮ ਵਿਹੜੇ ਅਤੇ ਬਾਹਰ ਬਣੀ ਰਸੋਈ ਦੀਆਂ ਟੂਟੀਆਂ ਚੋਰੀ ਕਰਕੇ ਲੈ ਗਏ ਹਨ।ਜਿਸ ’ਤੇ ਦੋਸ਼ੀਆਂ ਖਿਲਾਫ ਮੁਕਦਮਾ ਨੰਬਰ 53 ਮਿਤੀ 25-06-2023) ਅਧ 454,380 IPC ਥਾਣਾ ਸਦਰ ਨਕੋਦਰ ਦਰਜ ਰਜਿਸਟਰ ਕੀਤਾ ਗਿਆ। ਦੌਰਾਨੇ ਤਫਤੀਸ਼ ਦੋਸ਼ੀਆ ਅਜੇ ਉਰਫ ਕਮਲ ਪੁੱਤਰ ਮੁਲਖ ਰਾਜ ਵਾਸੀ ਸਰਾਂ ਮੁਹੱਲਾ ਨਕੋਦਰ ਥਾਣਾ ਸਿਟੀ ਨਕੋਦਰ ਅਤੇ ਜੈਕੀ ਪੁੱਤਰ ਹਰਮੇਸ਼ ਵਾਸੀ ਭਲੇਵਾਲ ਫਾਟਕ ਝੁੱਗੀਆ ਥਾਣਾ ਨੂਰਮਹਿਲ ਨੂੰ ਮਿਤੀ 25-06-2023 ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਚੋਰੀ ਕੀਤੀਆ ਟੂਟੀਆ ਬ੍ਰਾਮਦ ਕੀਤੀਆ ਗਈਆ। ਪੁੱਛਗਿੱਛ ਦੌਰਾਨ ਦੋਵੇਂ ਦੋਸ਼ੀਆਂ ਨੇ ਦੱਸਿਆ ਕਿ ਉਹਨਾਂ ਦੋਹਾਂ ਨੇ ਮਿਲ ਕੇ ਮਿਤੀ 08-04-2023 ਦੀ ਦਰਮਿਆਨੀ ਰਾਤ ਨੂੰ ਪਿੰਡ ਮੱਲੀਆ ਕਲਾਂ ਜੀਓ ਟਾਵਰ ਵਿਚੋਂ 24 ਬੈਟਰੀਆ ਚੋਰੀ ਕੀਤੀਆ ਸਨ। ਜਿਸ ਸਬੰਧੀ ਮੁਕੱਦਮਾ ਨੰਬਰ 56 ਮਿਤੀ 26-(06-2023 ਅੱਧ 457,380,411 IPC ਥਾਣਾ ਸਦਰ ਨਕੋਦਰ ਦਰਜ ਰਜਿਸਟਰ ਕੀਤਾ ਗਿਆ ਸੀ। ਜਿਸ ਤੇ ਦੋਸ਼ੀਆ ਨੂੰ ਇਸ ਮੁਕਦਮਾ ਵਿੱਚ ਵੀ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਪਾਸੋਂ ਚੋਰੀ ਕੀਤੀਆ ਟਾਵਰ ਦੀਆਂ ਬੈਟਰੀਆਂ ਵਿੱਚੋਂ 17 ਬੈਟਰੀਆ ਬ੍ਰਾਮਦ ਕੀਤੀਆਂ ਜਾ ਚੁੱਕੀਆਂ ਹਨ। ਦੋਸ਼ੀਆ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਦੋਸ਼ੀਆ ਦਾ ਨਾਮ ਪਤਾ:-
1. ਅਜੇ ਉਰਫ ਕਮਲ ਪੁੱਤਰ ਮੁਲਖ ਰਾਜ ਵਾਸੀ ਸਰਾਂ ਮੁਹੱਲਾ ਨਕੋਦਰ ਥਾਣਾ ਸਿਟੀ ਨਕੋਦਰ
2. ਜੈਕੀ ਪੁੱਤਰ ਹਰਮੇਸ਼ ਵਾਸੀ ਭੱਲੇਵਾਲ ਫਾਟਕ ਝੁੱਗੀਆ ਥਾਣਾ ਨੂਰਮਹਿਲ
ਬ੍ਰਾਮਦਗੀ:-
1. ਪਾਣੀ ਦੀਆਂ ਟੂਟੀਆ
2. ਜੁਗਾੜੀ ਰੇਹੜੀ
3, 07 ਟਾਵਰ ਦੀਆ ਬੈਟਰੀਆ