ਮਕਸੂਦਾਂ ਜਲੰਧਰ ਦਿਹਾਤੀ (ਜਸਕੀਰਤ ਰਾਜਾ)
ਸ਼੍ਰੀ ਮੁਖਵਿੰਦਰ ਸਿੰਘ ਭੁੱਲਰ PPS ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ/ ਲੁੱਟਾ ਖੋਹਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਸੁਖਵਿੰਦਰ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਦੀ ਅਗਵਾਈ ਹੇਠ ਐਸ.ਆਈ ਸਿਕੰਦਰ ਸਿੰਘ ਮੁੱਖ ਅਫਸਰ ਥਾਣਾ ਮਕਸੂਦਾਂ ਦੀ ਪੁਲਿਸ ਪਾਰਟੀ ਵੱਲੋਂ ਮੁਕੱਦਮਾ ਨੰਬਰ 76 ਮਿਤੀ 24.06.23 U/s 363,366 ਨੂੰ IPC ਥਾਣਾ ਮਕਸੂਦਾਂ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਲੜਕੀ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਖਵਿੰਦਰ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ 81 ਕੁਲਬੀਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਮਿਤੀ 23.06.2023 ਨੂੰ ਰਿੰਕੂ ਮੱਲ ਪੁੱਤਰ ਰਮੇਸ਼ ਚੰਦਰ ਵਾਸੀ ਪਿੰਡ ਰੰਧਾਵਾ ਮਸੰਦਾ ਥਾਣਾ ਮਕਸੂਦਾ ਜਿਲਾ ਜਲੰਧਰ ਦੀ ਲੜਕੀ ਕਾਲਪਨਿਕ ਨਾਮ ਏਕਤਾ ਨੂੰ ਦੋਸ਼ੀ ਰਾਜਬੀਰ ਪੁੱਤਰ ਧਰਮਿੰਦਰ ਉਰਫ ਮਿੰਟ ਵਾਸੀ ਪਿੰਡ ਸਲੇਮਪੁਰ ਮੁਸਲਮਾਨਾ ਥਾਣਾ ਡਵੀਜਨ ਨੰਬਰ 1 ਜਲੰਧਰ ਵੱਲੌ ਵਰਗਲਾ ਕੇ ਫੁਸਲਾ ਕੇ ਆਪਣੇ ਨਾਲ ਕਿੱਧਰੇ ਲੈ ਜਾਣ ਤੇ ਉਕਤ ਮੁਕੱਦਮਾ ਐਸ.ਆਈ ਕੁਲਬੀਰ ਸਿੰਘ ਵੱਲੋ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਦੌਰਾਨੇ ਤਫਤੀਸ਼ ਮੁਕੱਦਮਾ ਹਜਾ ਦੇ ਦੋਸ਼ੀ ਰਾਜਬੀਰ ਨੂੰ ਹਰਿਦੁਆਰ ਯੂ.ਪੀ ਤੋਂ ਗ੍ਰਿਫਤਾਰ ਕਰਕੇ ਉਸਦੇ ਕਬਜਾ ਵਿੱਚੋ ਲੜਕੀ ਕਾਲਪਨਿਕ ਨਾਮ ਏਤਨਾ ਨੂੰ ਬ੍ਰਾਮਦ ਕਰ ਲਿਆ ਗਿਆ ਹੈ ਅਤੇ ਮੁਕੱਦਮਾ ਹਜਾ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਪਾਸੋਂ ਡੂੰਘਾਈ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ।