ਜਲੰਧਰ ਦਿਹਾਤੀ ਲਾਬੜਾ (ਜਸਕੀਰਤ ਰਾਜਾ)
ਸ਼੍ਰੀ ਮੁਖਵਿੰਦਰ ਸਿੰਘ ਭੁੱਲਰ,ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਅਤੇ ਚੋਰਾ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ ਅਤੇ ਸ਼੍ਰੀ ਸੁਖਵਿੰਦਰਪਾਲ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਲਾਂਬੜਾ ਦੀ ਪੁਲਿਸ ਪਾਰਟੀ ਵੱਲੋਂ ਵੱਲੋਂ 01 ਚੋਰ ਨੂੰ ਚੋਰੀ ਦੇ ਸਮਾਨ ਸੈਨਟਰੀ ਦਾ ਸਮਾਨ ਟੂਟੀਆ ਵਗੈਰਾ ਸਮੇਤ ਕੀਤਾ ਗ੍ਰਿਫਤਾਰ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਖਵਿੰਦਰਪਾਲ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਰਜਤ ਪੁੱਤਰ ਅਜੈ ਕੁਮਾਰ ਵਾਸੀ 74 ਐਫ. ਐਫ. ਸਰਸਬਤੀ ਵਿਹਾਰ ਕਪੂਰਥਲਾ ਰੋਡ ਜਲੰਧਰ ਨੇ ਥਾਣਾ ਲਾਂਬੜਾ ਵਿਖੇ ਇੱਕ ਦਰਖਾਸਤ ਪੇਸ਼ ਕੀਤੀ ਸੀ ਕਿ ਉਸਦੀ ਵਰਲੀਨਾ ਨਾਮ ਦੀ ਸੈਨਟਰੀ ਦੀ ਦੁਕਾਨ ਲਾਂਬੜਾ ਵਿਖੇ ਮੇਨ ਰੋਡ ਪਰ ਹੈ ਮਿਤੀ 24.06.2023 ਨੂੰ ਵਕਤ ਕਰੀਬ 06:30 ਸ਼ਾਮ ਨੂੰ ਰੋਜਾਨਾ ਦੀ ਤਰਾ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ ਅਤੇ ਜਦੋਂ ਮਿਤੀ 25.06.2023 ਨੂੰ ਸੁਭਾ ਉਸਨੇ ਦੁਕਾਨ ਪਰ ਆ ਕੇ ਦੇਖਿਆ ਤਾ ਉਸਦੀ ਦੁਕਾਨ ਦੇ ਅੰਦਰ ਕਿਸੇ ਨਾ-ਮਲੂਮ ਵਿਅਕਤੀ ਵੱਲ ਸ਼ਾਮਲ ਹੋ ਕੇ ਦੁਕਾਨ ਦੀ ਫਰੋਲਾ ਫਰਾਲੀ ਕੀਤੀ ਗਈ ਸੀ ਅਤੇ ਗੱਲੇ ਵਿਚੋਂ 2200 ਰੁਪਏ ਅਤੇ ਇੱਕ ਪਲਾਸਟਿਕ ਦਾ ਬੋਰਾ ਜਿਸ ਵਿਚ ਕੁੱਝ ਪਿੱਤਲ ਦੀਆਂ ਟੂਟੀਆ ਤੇ ਕੁੱਝ ਹੋਰ ਸਮਾਨ ਪਿਆ ਸੀ ਚੋਰੀ ਕਰਕੇ ਲੈ ਗਿਆ ਸੀ ਜਿਸ ਪਰ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਲਾਂਬੜਾ ਵਿਖੇ ਮੁਕੱਦਮਾ ਨੰਬਰ 49 ਮਿਤੀ 26.06.2023 ਅਰਧ 457/38) IPC ਥਾਣਾ ਲਾਂਬੜਾ ਦਰਜ ਰਜਿਸਟਰ ਕੀਤਾ ਗਿਆ ਅਤੇ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਲਾਂਬੜਾ ਵੱਲੋ ASI ਹੰਸ ਰਾਜ ਥਾਣਾ ਲਾਂਬੜਾ ਦੀ ਸਮੇਤ ਪੁਲਿਸ ਪਾਰਟੀ ਦੇ ਟੀਮ ਤਿਆਰ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕੀਤੀ ਗਈ ਤਾ ਦੋਰਾਨੇ ਤਲਾਸ਼ ਦੋਸ਼ੀ ਹਰਮੇਸ਼ ਕੁਮਾਰ ਉਰਫ ਬੋਲਾ ਪੁੱਤਰ ਮੇਹਰ ਨਾਥ ਵਾਸੀ ਮੁਹੱਲਾ ਬਸਤੀ ਲੋਹਗੜ ਧਰਮਕੋਟ ਜਿਲ੍ਹਾ ਮੋਗਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀ ਕੀਤਾ ਹੋਇਆ ਸੈਨਟਰੀ ਦਾ ਸਮਾਨ ਟੂਟੀਆ ਵਗੈਰਾ, ਇੱਕ ਛੋਟੀ ਸੰਬਲ ਲੋਹਾ, 100 ਰੁਪਏ ਭਾਰਤੀ ਕਰੰਸੀ ਅਤੇ ਇੱਕ ਟਾਰਚ ਬ੍ਰਾਮਦ ਕੀਤੀ ਅਤੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ।ਦੋਸ਼ੀ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਬ੍ਰਾਮਦਗੀ:-
1. ਸੈਨਟਰੀ ਦਾ ਸਮਾਨ ਟੂਟੀਆ, ਇੱਕ ਛੋਟੀ ਸੰਬਲ ਲੋਹਾ, 100 ਰੁਪਏ ਭਾਰਤੀ ਕਰੰਸੀ ਅਤੇ ਇੱਕ ਟਾਰਚ