ਜਲੰਧਰ ਦਿਹਾਤੀ ਬਿਲਗਾ (ਜਸਕੀਰਤ ਰਾਜਾ)
ਸ਼੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋ, ਪੀ.ਪੀ.ਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐਸ, ਉਪ-ਪੁਲਿਸ ਕਪਤਾਨ, ਸਬ-ਡਵੀਜ਼ਨ ਫਿਲੌਰ ਦੀ ਅਗਵਾਹੀ ਹੇਠ ਸਬ- ਇਸਪੈਕਟਰ ਮਹਿੰਦਰਪਾਲ, ਮੁੱਖ ਅਫਸਰ ਥਾਣਾ ਬਿਲਗਾ ਦੀ ਪੁਲਿਸ ਪਾਰਟੀ ਵੱਲੋ 01 ਮੁੱਕਦਮਾ ਵਿੱਚ ਨਾ ਮਲੂਮ ਵਿਅਕਤੀ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐਸ, ਉਪ-ਪੁਲਿਸ ਕਪਤਾਨ, ਸਬ- ਡਵੀਜ਼ਨ ਫਿਲੌਰ ਜੀ ਨੇ ਦੱਸਿਆ ਕਿ ਮਿਤੀ 24-06-2023 ਨੂੰ ਸੀਨੀਅਰ ਸਿਪਾਹੀ ਦਵਿੰਦਰ ਸਿੰਘ ਨੰਬਰ 1322/ਜਲੇ ਥਾਣਾ ਫਿਲੌਰ ਜਿਲ੍ਹਾ ਜਲੰਧਰ ਦਰਜ ਰਜਿਸਟਰ ਹੋਇਆ ਕਿ ਉਹ ਥਾਣਾ ਫਿਲੌਰ ਵਿਖੇ ਬਤੌਰ ਮੁੱਖ ਅਫਸਰ ਨਾਲ ਬਤੌਰ ਗੰਨਮੈਨ ਤਾਇਨਾਤ ਹਾਂ ਅਤੇ ਅੱਜ ਉਹ ਇਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਫਿਲੌਰ ਸਮੇਤ PHG ਜੀਵਨ ਲਾਲ ਨੰਬਰ 28100 ਅਤੇ ਹਸਬ ਹਦਾਇਤ ਪਰ ਆਏ ਸੀ SI ਪਰਮਜੀਤ ਸਿੰਘ ASI ਸਤਪਾਲ ਅਤੇ ASI ਦਲਬਾਰਾ ਸਿੰਘ ਬਾਬਤ ਮੁੱਕਦਮਾ ਨੰਬਰ 158 ਮਿਤੀ 14-06-2023 ਜੁਰਮ 15 (ਸੀ)/29-61-85 NDPS Act ਥਾਣਾ ਫਿਲੌਰ ਵਿੱਚ ਲੌੜੀਂਦੇ ਦੋਸ਼ੀ ਸੁਰਿੰਦਰ ਸਿੰਘ ਉਰਫ ਸ਼ਿੰਦਾ ਪੁੱਤਰ ਹਰਬੰਸ ਸਿੰਘ ਵਾਸੀ ਬੁਰਜ ਹਸਨ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰਨ ਲਈ ਬ੍ਰਾਏ ਰੇਡ ਮਹਿਮੀ ਪੈਟਰੋਲ ਪੰਪ ਅੱਡਾ ਪਿੰਡ ਥੰਮਣਵਾਲ ਦੇ ਨਜਦੀਕ ਮੌਜੂਦ ਸੀ ਕਿ ਮੁੱਕਦਮਾ ਹਜਾ ਵਿੱਚ ਲੋੜੀਦਾ ਦੋਸ਼ੀ ਸੁਰਿੰਦਰ ਸਿੰਘ ਉਰਫ ਸ਼ਿੰਦਾ ਉਕਤ ਪੁਲਿਸ ਪਾਰਟੀ ਨੂੰ ਦੇਖ ਕੇ ਇੱਕਦਮ ਖੇਤਾ ਵਿੱਚ ਨੂੰ ਭੱਜਣ ਲੱਗਾ ਜਿਸਤੇ ਤੁਰੰਤ ਦੋਸ਼ੀ ਦਾ ਪਿੱਛਾ ਕਰਕੇ ਉਸਨੂੰ ਕਾਬੂ ਕਰ ਲਿਆ ਏਨੇ ਨੂੰ ਦੋਸ਼ੀ ਦਾ ਇੱਕ ਸਾਥੀ ਮਹਿੰਦਰਾ ਟਰੈਕਟਰ ਰੰਗ ਲਾਲ ਨੂੰ ਸਟਾਰਟ ਕਰਕੇ ਦੂਰ ਤੋਂ ਇੱਕਦਮ ਉਸ ਵੱਲ ਟਰੈਕਟਰ ਭਜਾ ਕੇ ਲੈ ਕੇ ਆਇਆ ਅਤੇ ਇੱਕਦਮ ਟਰੈਕਟਰ ਭਜਾ ਕੇ ਮਾਰ ਦੇਣ ਦੀ ਨੀਅਤ ਨਾਲ ਉਸ ਉੱਪਰ ਚਾੜਨ ਲੱਗਾ ਜਿਸਤੇ ਉਸਨੇ ਸੁਰਿੰਦਰ ਸਿੰਘ ਉਰਫ ਸ਼ਿਦਾ ਉਕਤ ਨੂੰ ਟਰੈਕਟਰ ਅਗਿਓਂ ਪਰਾ ਕਰ ਦਿੱਤਾ ਅਤੇ ਦੋਸ਼ੀ ਸੁਰਿੰਦਰ ਸਿੰਘ ਉਰਫ ਸਿੰਦਾ ਉਕਤ ਟਰੈਕਟਰ ਉੱਪਰ ਚੜ੍ਹ ਗਿਆ। ਟਰੈਕਟਰ ਚਾਲਕ ਅਤੇ ਦੋਸ਼ੀ ਸੁਰਿੰਦਰ ਸਿੰਘ ਉਰਫ ਸ਼ਿੰਦਾ ਨੂੰ ਮੌਕਾ ਤੋ ਆਪਣੇ ਟਰੈਕਟਰ ਉੱਪਰ ਬੈਠਾ ਕੇ ਖੇਤਾ ਵਿੱਚ ਦੀ ਭਜਾ ਕੇ ਚਲਾ ਗਿਆ।ਜੋ ਮੌਕਾ ਪਰ ਉਸਨੂੰ ਸੁਰਿੰਦਰ ਸਿੰਘ ਉਰਫ ਸ਼ਿੰਦਾ ਉਕਤ ਨਾਲ ਆਏ ਨਾਮਲੂਮ ਸਾਥੀਆ ਅਤੇ ਲੇਬਰ ਦੇ ਬੰਦਿਆਂ ਨੇ ਕਾਫੀ ਡਰਾਇਆ ਧਮਕਾਇਆ। ਜਿਸਤੇ ਸੁਰਿੰਦਰ ਸਿੰਘ ਉਰਫ ਸ਼ਿੰਦਾ ਉਕਤ ਅਤੇ ਨਾ ਮਲੂਮ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਉਕਤ ਦਰਜ ਰਜਿਸਟਰ ਕਰਕੇ ASI ਨਛੱਤਰ ਸਿੰਘ ਦੁਆਰਾ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।ਮਿਤੀ 25-06-2023 ਨੂੰ ASI ਨਛੱਤਰ ਸਿੰਘ ਦੌਰਾਨੇ ਤਫਤੀਸ਼ ਮੁੱਕਦਮਾ ਉਕਤ ਵਿੱਚ ਦੋਸ਼ੀ ਜਗਤਾਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਫਹਿਤਗੜ ਨਿਹਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਨਾਮਜਦ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।ਦੌਰਾਨੇ ਪੁੱਛ-ਗਿੱਛ ਦੋਸ਼ੀ ਜਗਤਾਰ ਸਿੰਘ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕਰਕੇ ਮੁੱਕਦਮਾ ਹਜਾ ਵਿੱਚ ਟਰੈਕਟਰ ਚਾਲਕ ਸੁਰਜੀਤ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਅੱਬੂਵਾਲ ਥਾਣਾ ਸਿਧਵਾ ਬੇਟ ਜਿਲ੍ਹਾ ਲੁਧਿਆਣਾ ਨੂੰ ਨਾਮਜ਼ੱਦ ਕੀਤਾ ਗਿਆ ਹੈ।ਜਿਸਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ।