ਗੁਰੂ ਘਰ ਮੱਥਾ ਟੇਕਣ ਆਏ ਮੁੰਡਿਆਂ ਨਾਲ ਵਾਪਰਿਆ ਭਾਣਾਂ, ਸਰੋਵਰ ਚ ਡੁੱਬਣ ਕਾਰਨ ਦੋ ਜਣਿਆਂ ਦੀ ਹੋਈ ਮੌਤ।

ਭਵਾਨੀਗੜ੍ਹ (ਬਲਵਿੰਦਰ ਬਾਲੀ ) : ਸਥਾਨਕ ਸ਼ਹਿਰ ਤੋਂ ਸੁਨਾਮ ਨੂੰ ਜਾਂਦੀ ਮੁੱਖ ਸੜਕ ‘ਤੇ ਸਥਿਤ ਗੁਰਦੁਆਰਾ ਪਾਤਸ਼ਾਹੀ ਨੌਵੀਂ ਫੱਗੂਵਾਲਾ ਵਿਖੇ ਇਸ਼ਨਾਨ ਕਰਨ ਸਮੇਂ ਸਰੋਵਰ ’ਚ ਡੁੱਬਣ ਕਾਰਨ 2 ਮੁੰਡਿਆਂ ਦੀ ਮੌਤ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਐਤਵਾਰ ਦੀ ਛੁੱਟੀ ਹੋਣ ਕਾਰਨ ਸਥਾਨਕ ਸ਼ਹਿਰ ਤੋਂ ਸੁਨਾਮ ਨੂੰ ਜਾਂਦੀ ਮੁੱਖ ਸੜਕ ਉਪਰ ਸਥਿਤ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਦਸਵੀ ਦੀ ਪ੍ਰੀਖਿਆ ’ਚੋਂ ਪਾਸ ਹੋਏ 8 ਮੁੰਡੇ ਨਤਮਸਤਕ ਹੋ ਕੇ ਵਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਆਏ
ਗੁਰੂ ਘਰ ਦੇ ਮੈਨੇਜਰ ਦਵਿੰਦਰ ਸਿੰਘ ਨੇ ਦੱਸਿਆ ਕਿ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਇਹ ਮੁੰਡੇ ਗੁਰੂਘਰ ਦੇ ਸਰੋਵਰ ’ਚ ਇਸ਼ਨਾਨ ਕਰਨ ਲੱਗੇ। ਇਸ ਦੌਰਾਨ ਇਨ੍ਹਾਂ ’ਚੋਂ ਤਿੰਨ ਮੁੰਡੇ ਸਰੋਵਰ ’ਚ ਡੁੱਬ ਗਏ। ਜਿਸ ਸਬੰਧੀ ਉਨ੍ਹਾਂ ਗੁਰੂਘਰ ’ਚ ਅਨਸਾਊਸਮੈਂਟ ਕੀਤੀ ਤੇ ਮੌਕੇ ‘ਤੇ ਪਹੁੰਚੇ ਲੋਕਾਂ ਨੇ ਤੁਰੰਤ ਇਨ੍ਹਾਂ ਮੁੰਡਿਆਂ ਨੂੰ ਬਚਾਉਣ ਲਈ ਅਭਿਆਨ ਸ਼ੁਰੂ ਕਰ ਦਿੱਤਾ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਇੱਥੇ ਸਿਰਫ਼ ਇਕ ਮੁੰਡੇ ਨੂੰ ਹੀ ਸੁਰੱਖਿਅਤ ਬਾਹਰ ਕੱਢਿਆ ਗਿਆ ਜਦਕਿ ਦੋ ਮੁੰਡਿਆਂ ਜਸਕਰਨ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਰੇਤਗੜ੍ਹ ਤੇ ਅਕਸ਼ੇ ਪੁੱਤਰ ਮੋਹਨ ਮੋਤੀਆਂ ਦੀ ਸਰੋਵਰ ’ਚ ਡੁੱਬਣ ਕਾਰਨ ਮੌਤ ਹੋ ਗਈ।

error: Content is protected !!