ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਕੱਲ੍ਹ ਭਾਈ ਸਾਹਿਬ ਨੂੰ ਦਿਬਰੂਗੜ੍ਹ ਜੇਲ੍ਹ ਚ ਮਿਲੇ।

ਦਿਬਰੂਗੜ੍ਹ (rhrpnews)    ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਕੱਲ੍ਹ ਭਾਈ ਸਾਹਿਬ ਨੂੰ ਦਿਬਰੂਗੜ੍ਹ ਜੇਲ੍ਹ ਚ ਮਿਲੇ। ਜਾਣਕਾਰੀ ਮੁਤਾਬਕ ਭਾਈ ਸਾਹਿਬ ਨੂੰ ਹੋਰ ਬੰਦੀ ਸਿੰਘਾਂ ਤੋਂ ਵੱਖ ਕੋਠੜੀ ਵਿੱਚ ਰੱਖਿਆ ਗਿਆ ਹੈ ਜਿੱਥੇ ਓੁਹ ਅੱਠੇ ਪਹਿਰ ਨਾਮ ਬਾਣੀ ਦਾ ਸਿਮਰਨ ਕਰਦੇ ਰਹਿੰਦੇ ਹਨ। ਏਜੰਸੀਆਂ ਉਨ੍ਹਾਂ ਤੋਂ ਪੁੱਛ-ਗਿੱਛ ਕਰਦੀਆਂ ਹਨ ਪਰ ਭਾਈ ਸਾਹਿਬ ਆਪਣੇ ਨਿਸਚੇ ਤੇ ਅਡੋਲ ਹਨ ਜੇਲ੍ਹ ਦੇ ਮੁਲਾਜ਼ਮਾਂ ਦਾ ਵਿਹਾਰ ਓੁਨ੍ਹਾਂ ਨਾਲ ਚੰਗਾ ਹੈ ਅਤੇ ਜੇਲ੍ਹ ਕਰਮਚਾਰੀ ਉਨ੍ਹਾਂ ਦੀ ਸਖਸ਼ੀਅਤ ਤੋਂ ਬਹੁਤ ਪ੍ਰਭਾਵਿਤ ਹਨ ਓੁਨ੍ਹਾਂ ਦੇ ਬਚਨ ਸੁਣਦੇ ਹਨ। ਜੇਲ੍ਹਾਂ ਬਹੁਤ ਕੁਛ ਸਿੱਖਾਂ ਦਿੰਦੀਆਂ ਹਨ ਜਿੰਨ੍ਹਾਂ ਨੂੰ ਹੇਜ ਸੀ ਕਿ ਇਨ੍ਹੇ ਕੌਮ ਲਈ ਕੀ ਕੀਤਾ, ਭਾਈ ਸਿੱਖ ਕੌਮ ਲਈ ਜੇਲ੍ਹ ਕੱਟਕੇ ਓਨ੍ਹਾਂ ਸਭ ਦੇ ਭਰਮ ਕੱਢ ਦੇਵੇਗਾ ਤੇ ਜਦ ਓੁਹ ਬਾਹਰ ਆਵੇਗਾ ਤਾਂ ਪਹਿਲਾਂ ਤੋਂ ਕਿਤੇ ਵੱਧ ਪ੍ਰਪੱਕਤਾ ਤੇ ਓੁਸਦੀ ਸਖਸ਼ੀਅਤ ਵਧੇਰੇ ਉਘੜਕੇ ਸਾਮ੍ਹਣੇ ਆਵੇਗੀ।

error: Content is protected !!