ਭਵਨਿਗੜ 1 ਮਈ (ਗੁਰਦੀਪ ਸਿੰਘ)-ਪਾਵਰਕਾਮ ਦੇ ਸਥਾਨਕ ਦਫ਼ਤਰ ਵਿਖੇ ਆਈ ਟੀ ਆਈ ਇੰਪਲਾਈਜ਼ ਐਸੋਸੀਏਸ਼ਨ ਵਲੋਂ ਅਮਿ੍ੰਤ ਸਿੰਘ ਭੜੋ ਪ੍ਰਧਾਨ ਸਬ ਡਵੀਜ਼ਨ ਨਦਾਮਪੁਰ ਦੀ ਅਗਵਾਈ ਹੇਠ ਮਜਦੂਰ ਦਿਵਸ ਨੂੰ ਸਮਰਪਿਤ ਜਥੇਬੰਦੀ ਦਾ ਝੰਡਾ ਲਹਿਰਾਇਆ ਗਿਆ । ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਮਜਦੂਰ ਦਿਵਸ ਮਨਾਉਣ ਦੀ ਸੁਰੂਆਤ 1 ਮਈ 1886 ਨੂੰ ਹੋਈ ਸੀ ਜਦੋ ਅਮਰੀਕਾ ਦੀਆਂ ਮਜਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ 8 ਘੰਟੇ ਤੋਂ ਵੱਧ ਨਾ ਰੱਖੇ ਜਾਣ ਕਾਰਨ ਹੜਤਾਲ ਕੀਤੀ ਸੀ ਅਤੇ ਸਰਕਾਰ ਵੱਲੋਂ ਕੀਤੇ ਹਮਲੇ ਕਾਰਨ ਕਾਫੀ ਮੁਲਾਜ਼ਮ ਅਤੇ ਮਜਦੂਰ ਸਹੀਦ ਹੋ ਗਏ ਸਨ। ਹੁਣ ਵੀ ਕੇਂਦਰ ਸਰਕਾਰ ਵਲੋਂ ਕਨੂੰਨ ਵਿੱਚ ਸੋਧ ਕਰਕੇ ਮੁਲਾਜਮਾਂ ਤੋ 12 ਘੰਟੇ ਕੰਮ ਲੈਣ ਦੀਆਂ ਤਜਵੀਜ਼ਾਂ ਬਣਾਈਆਂ ਜਾ ਰਹੀਆਂ ਹਨ ਅਤੇ ਮੁਲਾਜ਼ਮ ਮਾਰੂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਜਿਸ ਦਾ ਜਥੇਬੰਦੀ ਸਖ਼ਤ ਵਿਰੋਧ ਕਰਦੀ ਹੈ।
ਇਸ ਮੌਕੇ ਜਗਦੇਵ ਸਿੰਘ ਜੇ ਈ, ਲਖਵਿੰਦਰ ਸ਼ਾਹਪੁਰ, ਮੇਜਰ ਸਿੰਘ, ਹਰਮੇਸ ਸਿੰਘ, ਬਿਕਰਮਜੀਤ ਸਿੰਘ, ਮਨਿੰਦਰ ਸਿੰਘ, ਮਨਦੀਪ ਸਿੰਘ, ਗੁਰਜੀਤ ਸਿੰਘ, ਰਣਜੀਤ ਨਦਾਮਪੁਰ, ਰਣਧੀਰ ਸਿੰਘ ਬਾਲਦ, ਜਸਵਿੰਦਰ ਸਿੰਘ ਆਦਿ ਮੁਲਾਜਮ ਹਾਜਰ ਸਨ।