ਭਵਾਨੀਗੜ੍ਹ, 30 ਅਪ੍ਰੈਲ (ਗੁਰਦੀਪ ਸਿੰਘ) ਹਮੇਸ਼ਾਂ ਦੀ ਤਰ੍ਹਾਂ ਸ ਸ ਸ ਸ ਭੱਟੀਵਾਲ ਕਲਾਂ ਨੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਅੱਠਵੀਂ ਦੇ ਬੋਰਡ ਨਤੀਜਿਆਂ ਵਿੱਚ ਫਿਰ ਦੁਹਰਾਇਆ ਹੈ। ਇਹਨਾਂ ਵਿਚਾਰਾਂ ਨਾਲ ਖੁਸ਼ੀ ਪ੍ਰਗਟ ਕਰਦੇ ਹੋਏ ਪ੍ਰਿੰਸੀਪਲ ਡਾ. ਨਰਿੰਦਰ ਕੌਰ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਅਰਸ਼ਦੀਪ ਸ਼ਰਮਾਂ ਪੁੱਤਰੀ ਮਨਦੀਪ ਕੁਮਾਰ 97%, ਜਸਮੀਨ ਕੌਰ ਪੁੱਤਰੀ ਸੁਖਦਰਸਨ ਸਿੰਘ 95%, ਕਮਲਪ੍ਰੀਤ ਕੌਰ ਪੁੱਤਰੀ ਸੰਦੀਪ ਸਿੰਘ 90% ਅੰਕ ਪ੍ਰਾਪਤ ਕਰਕੇ ਪਹਿਲੀਆਂ ਤਿੰਨ ਪੁਜੀਸ਼ਨਾਂ ਤੇ ਰਹੇ। ਸਕੂਲ ਦੇ ਨਤੀਜਾ ਸਤ ਪ੍ਰਤੀਸ਼ਤ ਰਿਹਾ ਹੈ। ਉਹਨਾਂ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਹੋਰ ਮਿਹਨਤ ਅਤੇ ਸਹਿਯੋਗ ਦੀ ਉਮੀਦ ਜਤਾਈ। ਉਹਨਾਂ ਨੇ ਦੱਸਿਆ ਕਿ ਸਕੂਲ ਵਿੱਚ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨ ਲਈ ਸਾਰੀਆਂ ਸਹੂਲਤਾਂ ਉਪਲੱਬਧ ਹਨ ਜਿਸ ਕਾਰਨ ਪ੍ਰਾਈਵੇਟ ਸਕੂਲਾਂ ਤੋਂ ਵੀ ਕਈ ਸਾਰੇ ਬੱਚਿਆਂ ਨੇ ਇਸ ਵਾਰ ਦਾਖ਼ਲੇ ਲਏ ਹਨ। ਇਸ ਮੌਕੇ ਸਮੂਹ ਸਟਾਫ਼ ਹਾਜ਼ਰ ਸੀ।