ਹੁਸ਼ਿਆਰਪੁਰ( ਜੋਗਿੰਦਰਕੈਂਥ ਲਹਿਰੀ ) ਭਾਜਪਾ ਆਗੂ ਪਾਰਟੀ ਦੇ ਉਮੀਦਵਾਰ ਇੰਦਰਬੀਰ ਅਟਵਾਲ ਦੀ ਚੋਣ ਮੁਹਿੰਮ ਨੂੰ ਭਖਾਉਣ ਲਈ ਗਏ ਹੋਏ ਜ਼ਿਲ੍ਹਾ ਸੰਗਰੂਰ ਤੋਂ ਐਸਸੀ ਮੋਰਚਾ1 ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਪੀ ਐਸ ਗਮੀ ਕਲਿਆਣ ਦਫ਼ਤਰ ਸੈਕਟਰੀ ਸ੍ਰੀ ਧਰਮਵੀਰ ਸਿੰਘ ਲੋਹਟੀਆ ਜਨਰਲ ਸੈਕਟਰੀ ਸ੍ਰ ਜਸਬੀਰ ਸਿੰਘ ਕਾਕੜਾ ਸੁਖਪਾਲ ਸਿੰਘ ਸੈ਼ਂਟੀ ਸੈਕਟਰੀ ਅਤੇ ਦਿੜ੍ਹਬਾ ਤੋਂ ਮੁਹੰਮਦ ਅਸਲਮ ਖਾਨ ਜਲੰਧਰ ਕੈਂਟ ਦੇ ਵਾਰਡ ਨੰਬਰ 15 ਵਿਖੇ ਭਾਜਪਾ ਵੱਲੋਂ ਯੋਜਨਾਬੱਧ ਤਰੀਕੇ ਨਾਲ ਜਲੰਧਰ ਤੋਂ ਜ਼ਿਮਨੀ ਚੋਣ ਲੜੀ ਜਾ ਰਹੀ ਹੈ। ਜ਼ਿਲ੍ਹਾ ਸੰਗਰੂਰ ਦੇ ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਪੀ ਐਸ ਗਮੀ ਕਲਿਆਣ ਅਤੇ ਐਸ ਸੀ ਮੋਰਚੇ 1ਦੇ ਹੋਰ ਸਾਥੀਆਂ ਸਮੇਤ ਉਮੀਦਵਾਰ ਲਈ ਘਰ-ਘਰ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ । ਇਸ ਸਬੰਧ ਵਿੱਚ ਗੱਲਬਾਤ ਕਰਦਿਆਂ ਸ੍ਰੀ ਪੀ ਐਸ ਗਮੀ ਕਲਿਆਣ ਨੇ ਕਿਹਾ ਕਿ ਭਾਜਪਾ ਵਲੋ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਭਾਜਪਾ ਉਮੀਦਵਾਰ ਬਹੁਤ ਹੀ ਮਜ਼ਬੂਤ ਸਥਿਤੀ ਵਿਚ ਹਨ ਕਿਉਂਕਿ ਆਮ ਲੋਕਾਂ ਦਾ ਰੁਝਾਨ ਇਸ ਵਾਰ ਭਾਜਪਾ ਵੱਲ ਜ਼ਿਆਦਾ ਦਿਖਾਈ ਦੇ ਰਿਹਾ ਹੈ। ਉਹਨਾਂ ਕਿਹਾ ਕਿ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵੀ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ ਉਨ੍ਹਾਂ ਦੇ ਅਧੀਨ 14 15 ਅਤੇ 16 ਨੰਬਰ ਵਾਰਡਾਂ ਦੇ ਕੁਲ 60 ਬੂਥ ਦਿੱਤੇ ਹੋਏ ਹਨ ਅਤੇ ਉਹ ਭਾਜਪਾ ਵਰਕਰਾਂ ਨਾਲ ਹਰ ਸਮੇਂ ਰਾਬਤਾ ਵਿੱਚ ਹਨ ਬੂਥ ਪੱਧਰ ਦੇ ਵਰਕਰਾਂ ਨਾਲ ਵਿਚਰ ਰਹੇ ਹਨ ਐਸਸੀ ਮੋਰਚਾ 1ਸੰਗਰੂਰ ਦੇ ਵਰਕਰ ਵੱਲੋਂ 15 ਨੰਬਰ ਵਾਰਡ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਇਸ ਚੋਣ ਦੇ ਨਤੀਜੇ ਬਹੁਤ ਵਧੀਆ ਹੋਣਗੇ ਅਤੇ ਭਾਜਪਾ ਦੀ ਜਿੱਤ ਯਕੀਨੀ ਹੈ।