ਭਵਾਨੀਗੜ੍ਹ, (ਕ੍ਰਿਸ਼ਨ ਚੌਹਾਨ) – ਪਿੰਡ ਘਰਾਚੋਂ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਤੀਸਰਾ ਨਾਟਕ ਮੇਲਾ ਕਰਵਾਇਆ ਗਿਆ। ਜਿਸ ਵਿੱਚ ਬਹੁਤ ਸਾਰੇ ਕਲਾਕਾਰ ਟੀਮ ਤੇ ਬੁਲਾਰਿਆਂ ਨੇ ਬਾਬਾ ਸਾਹਿਬ ਦੀ ਜੀਵਨੀ ਬਾਰੇ ਜਾਣਕਾਰੀ ਦਿੱਤੀ ਤੇ ਪ੍ਰਗਤੀ ਕਲਾ ਕੇਂਦਰ ਲਾਂਦੜਾ ਵੱਲੋਂ ਬਾਬਾ ਸਾਹਿਬ ਜੀ ਦੇ ਨਾਟਕ ਪੇਸ ਕੀਤੇ ਗਏ। 2ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗੁਰਮੇਲ ਸਿੰਘ ਸਰਪੰਚ, ਮਿਕੀ ਮਾਨ, ਪਾਲ ਸਿੰਘ ਸਮਾਓ, ਰਘਵੀਰ ਸਿੰਘ ਨੰਬਰਦਾਰ, ਜਰਨੈਲ ਸਿੰਘ ਰਿਟਾ. ਐਸ ਐਚ ਓ, ਦਲਜੀਤ ਸਿੰਘ ਨੇ ਹਾਜ਼ਰੀ ਲਵਾਈ। ਇਸ ਪ੍ਰੋਗਰਾਮ ਨੂੰ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤੀਸਰਾ ਨਾਟਕ ਮੇਲਾ ਕਰਵਾਇਆ ਗਿਆ। ਹੋਣ ਹਾਰ ਬੱਚਿਆਂ ਦਾ ਸਨਮਾਨ ਕੀਤਾ ਗਿਆ। ਕਲੱਬ ਮੈਂਬਰ ਟੀਮ ਗੁਰਪਿਆਰ ਸਿੰਘ, ਮੇਜ਼ਰ ਸਿੰਘ, ਡਾ.ਚਮਕੌਰ ਸਿੰਘ, ਮਾ. ਤਰਸੇਮ ਸਿੰਘ, ਮਾ. ਹਰਪਾਲ ਸਿੰਘ, ਮਾ. ਹਰਜਿੰਦਰ ਸਿੰਘ, ਜਸਵੀਰ ਸਿੰਘ, ਲਾਭ ਸਿੰਘ, ਸੋਮਾ ਕਬੱਡੀ ਖਿਡਾਰੀ, ਦਿਲਾਵਰ ਸਿੰਘ, ਲਾਡੀ, ਹੈਪੀ ਆਦਿ ਕਲੱਬ ਮੈਂਬਰ ਸ਼ਾਮਿਲ ਸਨ।