ਭਵਾਨੀਗੜ੍ਹ (ਗੁਰਦੀਪ ਸਿੰਘ) ਸਥਾਨਕ ਇੱਥੋਂ ਦੇ ਨੇੜਲੇ ਪਿੰਡ ਮੁਨਸ਼ੀਵਾਲਾ ਵਾਲਾ ਵਿਖੇ ਖਾਲਸਾ ਸਾਜਨਾ ਦਿਵਸ ਬੜੇ ਧੁਮ ਧਾਮ ਨਾਲ ਮਨਾਇਆ ਗਿਆ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਜਿਸ ਵਿਚ ਸਾਰੇ ਨਗਰ ਨਿਵਾਸੀਆਂ ਨੇ ਗੁਰੂ ਘਰ ਆ ਕੇ ਗੁਰਬਾਣੀ ਦੇ ਪਾਠ ਅਨੰਦ ਮਾਣਿਆ ਅਤੇ ਸੇਵਾ ਕੀਤੀ ਅਤੇ ਇਸ ਸਾਲ ਪਿੰਡ ਦੇ 31 ਤੋਂ ਜ਼ਿਆਦਾ ਪ੍ਰਾਨੀਆ ਨੇ ਅਮ੍ਰਿੰਤ ਛਕਿਆ ਤੇ ਗੁਰੂ ਵਾਲੇ ਬਣੇ। ਉਨਾਂ ਪ੍ਰਾਨੀਆ ਦਾ ਗੁਰਦੁਆਰਾ ਕਮੇਟੀ ਵੱਲੋਂ ਸਿਰੋਪਾਉ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਉਜਾਗਰ ਸਿੰਘ ਗ੍ਰੰਥੀ, ਦਲੀਪ ਸਿੰਘ ਪ੍ਰਧਾਨ, ਰਜਿੰਦਰ ਸਿੰਘ ਸਿੱਧੂ, ਜਤਿੰਦਰ ਸਿੰਘ ਭੁੱਲਰ, ਬਲਵਿੰਦਰ ਸਿੰਘ ਭੁੱਲਰ, ਕਰਨੈਲ ਸਿੰਘ ਵਿਰਕ ,ਬਰਖਾ ਸਿੰਘ ,ਲਖਵਿੰਦਰ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਢਿੱਲੋ, ਮਨਜਿੰਦਰ ਸਿੰਘ ਚਾਲਗ, ਅਤੇ ਹੋਰ ਪਤਵੰਤੇ ਸੱਜਣ ਨੇ ਹਾਜ਼ਰੀ ਭਰੀ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ ।