ਭਵਾਨੀਗੜ੍ਹ:14 ਅਪ੍ਰੈਲ (ਕ੍ਰਿਸ਼ਨ ਚੌਹਾਨ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੀਵਰੇਜ ਟਰੀਟਮੈਂਟ ਪਲਾਂਟ (4 MLD), ਭਵਾਨੀਗੜ੍ਹ ਤੋਂ ਸੋਧੇ ਹੋਏ ਪਾਣੀ ਦੀ ਸੁੱਚਜੀ ਵਰਤੋਂ ਲਈ ਭਵਾਨੀਗੜ੍ਹ ਅਤੇ ਨੇੜਲੇ ਪਿੰਡ ਕਾਕੜਾ,ਵਿਖੇ ਸਾਂਝਾ ਜਮੀਨ ਦੋਜ ਨਾਲੀਆਂ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋ ਰੱਖਿਆ ਗਿਆ ਇਸ ਮੌਕੇ ਗੱਲਬਾਤ ਦੌਰਾਨ ਭਰਾਜ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਉਸਾਰੀ ਤੇ ਕੁੱਲ ਲਾਗਤ 152.10 ਲੱਖ ਰੁਪਏ ਹੋਵੇਗੀ। ਜਿਸ ਵਿੱਚੋਂ 152.10 ਲੱਖ ਸਬਸਿਡੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ।ਅਤੇ ਪ੍ਰੋਜੈਕਟ ਅਧੀਨ 360 ਹੈਕਟੇਅਰ ਰਕਬਾ ਖੇਤਾਂ ਦੀ ਸਿੰਚਾਈ ਲਈ ਕਵਰ ਕੀਤਾ ਜਾਵੇਗਾ,ਜਿਸ ਨਾਲ 67 ਨੰਬਰ ਪਰਿਵਾਰਾਂ ਨੂੰ ਲਾਭ ਮਿਲੇਗਾ। ਇਸ ਪ੍ਰੋਜੈਕਟ ਨਾਲ ਉਹਨਾ ਦੀ ਫਸਲ ਦੀ ਪੈਦਾਵਾਰ ਵਿੱਚ ਵਾਧਾ ਹੋਵੇਗਾ ਅਤੇ ਧਰਤੀ ਹੇਠਲੇ ਪਾਣੀ ਦੀ 20 ਤੋਂ 30 ਪ੍ਰਤੀਸ਼ਤ ਤੱਕ ਬਚਤ ਹੋਵੇਗੀ। ਇਸ ਦੌਰਾਨ ਵਿਧਾਇਕ ਭਰਾਜ ਨੇ ਭਵਾਨੀਗੜ੍ਹ ਵਿਖੇ ਕਿਸਾਨਾਂ ਦੇ ਇੱਕਠ ਨੂੰ ਵੀ ਸੰਬੋਧਨ ਕੀਤਾ ਅਤੇ ਪਾਣੀ ਦੀ ਸੰਭਾਲ ਦੀ ਲੋੜ ਬਾਰੇ
ਗੱਲ ਕੀਤੀ। ਇਸ ਮੋਕੇ ਤੇ ਭੂਮੀ ਅਤੇ ਜਲ ਸੰਭਾਲ ਵਿਭਾਗ, ਪੰਜਾਬ ਦੇ ਮੰਡਲ ਭੂਮੀ ਰੱਖਿਆ ਅਫਸਰ,ਗੁਰਬਿੰਦਰ ਸਿੰਘ ਢਿੱਲੋਂ, ਉੱਪ ਮੰਡਲ ਭੂਮੀ ਰੱਖਿਆ ਅਫਸਰ, ਜਸਪਾਲ ਸਿੰਘ ਭੂਮੀ ਰੱਖਿਆ ਅਫਸਰ
ਸ਼ਰੇਆਂਸ ਮਿੱਤਲ, ਅਤੇ ਪ੍ਰਗਟ ਸਿੰਘ ਢਿੱਲੋੰ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ੍ਹ ਸਮੇਤ ਸਮੂਹ ਸਟਾਫ ਅਤੇ ਪਾਰਟੀ ਆਗੂ ਮੌਜੂਦ ਰਹੇ।