ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਵੱਲੋਂ ਹਥਿਆਰ ਸਪਲਾਈ ਕਰਨ ਵਾਲਾ 01 ਤਸਕਰ ਪਾਸੋ 01 ਪਿਸਟਲ, ਮੈਗਜੀਨ ਅਤੇ 03 ਰੌਂਦ ਜਿੰਦਾ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਜਲੰਧਰ ਦਿਹਾਤੀ ਫਿਲੌਰ (ਵਿਵੇਕ/ਗੁਰਪ੍ਰੀਤ)
ਸ਼੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ, ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ, ਜਲੰਧਰ ਦਿਹਾਤੀ ਅਤੇ ਸ਼੍ਰੀ ਜਗਦੀਸ਼ ਰਾਜ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਫਿਲੌਰ ਦੀ ਅਗਵਾਈ ਹੇਠ ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ ਵੱਲੋਂ ਹਥਿਆਰ ਸਪਲਾਈ ਕਰਨ ਵਾਲਾ 01 ਤਸਕਰ ਪਾਸੋ 01 ਪਿਸਟਲ, ਮੈਗਜੀਨ ਅਤੇ 03 ਰੌਂਦ ਜਿੰਦਾ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਜਗਦੀਸ਼ ਰਾਜ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਫਿਲੌਰ ਜੀ ਨੇ ਦੱਸਿਆ ਕਿ ਮਿਤੀ 13.04.2023 ਨੂੰ ਸਬ ਇੰਸਪੈਕਟਰ ਪਰਮਜੀਤ ਸਿੰਘ ਥਾਣਾ ਫਿਲੌਰ ਵੱਲੋਂ ਰਾਜੂ ਪੁੱਤਰ ਬਿੱਟੂ ਵਾਸੀ ਜਗਤਪੁਰਾ ਪੰਜਵੇਰਾ ਥਾਣਾ ਫਿਲੌਰ ਨੂੰ ਗ੍ਰਿਫਤਾਰ ਕਰਕੇ ਇਸਦੇ ਕਬਜਾ ਵਿੱਚੋਂ ਇੱਕ ਪਿਸਟਲ 7.65 ਸਮੇਤ ਮੈਗਜ਼ੀਨ ਅਤੇ 03 ਰੌਂਦ ਜਿੰਦਾ ਬਰਾਮਦ ਕਰਕੇ ਦੋਸੀ ਖਿਲਾਫ ਮੁਕੱਦਮਾ ਨੰਬਰ 86 ਮਿਤੀ 13.04.2023 ਜੁਰਮ 25/54/59 ਅਸਲਾ ਐਕਟ ਥਾਣਾ ਫਿਲੌਰ ਦਰਜ ਰਜਿਸਟਰ ਕੀਤਾ ਗਿਆ। ਜੋ ਮੁਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸਨੇ ਪਹਿਲਾਂ ਵੀ ਸਾਲ 2019 ਵਿੱਚ ਆਪਣੇ ਸਾਥੀ ਸ਼ਸ਼ੀਕਾਂਤ ਨਾਲ ਰਲ੍ਹ ਕੇ ਅਰਜਨ ਉਰਫ ਨੰਦੀ ਨਾਮ ਦੇ ਵਿਅਕਤੀ ਪਰ ਅੰਬੇਦਕਰ ਚੌਂਕ ਫਿਲੌਰ ਵਿਖੇ ਗੋਲੀਆ ਚਲਾਈਆਂ ਸਨ, ਜੋ ਇਸ ਕੇਸ ਵਿੱਚ ਵੀ ਇਸ ਪਾਸੋਂ ਨਜਾਇਜ਼ ਅਸਲਾ ਬਰਾਮਦ ਕੀਤਾ ਗਿਆ ਸੀ ਜਿਸ ਸਬੰਧੀ ਮੁਕੱਦਮਾ ਨੰਬਰ 54 ਮਿਤੀ 14.02.2019 ਜੁਰਮ 25.02.20198 ਜੁਰਮ 307/34 ਭ:ਦ: 25/54/59 ਅਸਲਾ ਐਕਟ ਥਾਣਾ ਫਿਲੌਰ ਦਰਜ ਰਜਿਸਟਰ ਕੀਤਾ ਗਿਆ ਸੀ ਜੋ ਇਸ ਕੇਸ ਵਿੱਚੋਂ ਵੀ ਇਹ ਕਾਫੀ ਸਮੇਂ ਤੋਂ ਭਗੌੜਾ ਚੱਲ ਰਿਹਾ ਸੀ। ਜੋ ਹੁਣ ਫਿਰ ਇਸਨੇ ਮਿਤੀ 08.03.2023 ਨੂੰ ਗੁਰਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜਗਤਪੁਰਾ ਪੰਜਵੇਰਾ ਥਾਣਾ ਫਿਲੌਰ ਜਿਲ੍ਹਾ ਜਲੰਧਰ ਨਾਮ ਦੇ ਵਿਅਕਤੀ ਦੇ ਘਰ ਅੰਦਰ ਦਾਖਲ ਹੋ ਕੇ ਆਪਣੇ ਸਾਥੀਆ ਨਾਲ ਉਸ ਪਰ ਤੇਜਧਾਰ ਹਥਿਆਰਾ ਦੇ ਵਾਰ ਕੀਤੇ ਸਨ ਜਿਸ ਸਬੰਧੀ ਮੁਕੱਦਮਾ ਨੰਬਰ 58 ਮਿਤੀ 20.03.2023 ਜੁਰਮ 323/324/452/506/ 148/149 ਭ:ਦ: ਥਾਣਾ ਫਿਲੌਰ ਦਰਜ ਰਜਿਸ਼ਟਰ ਕੀਤਾ ਸੀ ਜੋ ਇਸ ਕੇਸ ਵਿੱਚ ਵੀ ਇਹ ਦੋਸ਼ੀ ਲੋੜੀਂਦਾ ਸੀ ਜਿਸਨੂੰ ਇਸ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਦੋਸ਼ੀ ਪਾਸੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਬਰਾਮਦਗੀ

01 ਪਿਸਟਲ 7.65 ਐਮ.ਐਮ.

01 ਮੈਗਜ਼ੀਨ 7.65 ਐਮ.ਐਮ.

03 ਰੋਂਦ ਜਿੰਦਾ 7.65 ਐਮ.ਐਮ.

error: Content is protected !!