ਜਲੰਧਰ ਦਿਹਾਤੀ ਲੋਹੀਆਂ ( ਜਸਕੀਰਤ ਰਾਜਾ )
ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਅਤੇ ਮਾਈਨਿੰਗ ਕਰਨ ਵਾਲੇ ਵਿਅਕਤੀਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ, (ਤਵਤੀਸ), ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਜੋ ਪਾਲ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਵੱਲੋਂ ਨਜੈਜ ਮਾਈਨਿੰਗ ਕਰਨ ਵਾਲ 01 ਵਿਅਕਤੀ ਨੂੰ ਟਿਪਰ ਨੰਬਰ PB11-CF-6253 ਚੇਤਾ ਸਮੇਤ ਕਾਬੂ ਕਰਨ ਵਿਚ ਕਾਮਯਾਬੀ ਹਾਸਿਲ ਕੀਤੀ ਹੈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆ ਕਿ ਅੱਜ ਮਿਤੀ 14,04,2023 ਨੂੰ ਏ.ਐਸ.ਆਈ ਕਸ਼ਮੀਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਪਿੰਡ ਮਿਆਣੀ ਦੇ ਲਾਗਿਓਂ ਇੱਕ ਵਿਅਕਤੀ ਨੂੰ ਸਮੇਤ ਟਿੱਪਰ ਨੰਬਰ PB11-CF-6253 ਰੇਤਾ ਦੇ ਕਾਬੂ ਕੀਤਾ ਹੈ ਅਤੇ ਟਿੱਪਰ ਚਾਲਕ ਵੱਲੋਂ ਰੇਤਾ ਦੀ ਢੋਆ ਢੁਆਈ ਕਰਨ ਸਬੰਧੀ ਪੜਤਾਲ ਕੀਤੀ ਗਈ।ਜੋ ਟਿੱਪਰ ਚਾਲਕ ਰੇਤਾ ਦੀ ਢੋਆ ਢੁਆਈ ਕਰਨ ਸਬੰਧੀ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ।ਜਿਸ ਤੇ ਪੁਲਿਸ ਪਾਰਟੀ ਵੱਲੋਂ ਮਾਈਨਿੰਗ ਅਫਸਰ ਸ੍ਰੀ ਰੋਹਿਤ ਸਿੰਘ ਨੂੰ ਸੂਚਨਾ ਦਿੱਤੀ ਗਈ।ਜਿਹਨਾ ਨੇ ਮੌਕਾ ਪਰ ਆ ਕੇ ਇਸ ਦੀ ਪੜਤਾਲ ਕੀਤੀ ਤਾ ਮਾਮਲਾ ਨਜੈਜ ਮਾਇਨਿੰਗ ਦਾ ਹੋਣਾ ਪਾਇਆ ਗਿਆ ਅਤੇ ਟਿੱਪਰ ਮਾਲਕ ਜਰਨੈਲ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਮੁਹੱਲਾ ਗੜਾ ਫਿਲੌਰ ਥਾਣਾ ਫਿਲੌਰ ਦੇ ਖਿਲਾਫ ਕਾਰਵਾਈ ਕਰਦਿਆ ਉਸ ਦਾ ਚਲਾਨ ਕਰ ਦਿੱਤਾ ਗਿਆ ਅਤੇ ਟਿਪਰ ਰਤਾ ਥਾਣਾ ਹਜਾ ਵਿਚ ਬੰਦ ਕਰਦਾ ਦਿਤਾ ਗਿਆ ਹੈ ਅਤੇ ਅਗਲੀ ਪੜਤਾਲ ਮਾਈਨਿੰਗ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ।
ਬਰਾਮਦਗੀ :- ਟਿੱਪਰ ਰੇਤਾ