ਜਲੰਧਰ ਦਿਹਾਤੀ ਪਤਾਰਾ ( ਵਿਵੇਕ/ਗੁਰਪ੍ਰੀਤ )
ਸ੍ਰੀ ਮੁਖਵਿੰਦਰ ਸਿੰਘ ਭੁੱਲਰ,ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ, ਪੀ.ਪੀ.ਐਸ. ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਹਰਜੀਤ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਥਾਨਿਕ-ਕਮ-ਸਬ ਡਵੀਜਨ ਆਦਮਪੁਰ ਜੀ ਦੀ ਅਗਵਾਈ ਹੇਠ ਐਸ.ਆਈ.ਹਰਿੰਦਰ ਸਿੰਘ ਮੁੱਖ ਅਫਸਰ ਥਾਣਾ ਪਤਾਰਾ ਦੀ ਪੁਲਿਸ ਪਾਰਟੀ ਵੱਲੋਂ 1 ਨਸ਼ਾ ਤਸਕਰ ਨੂੰ 10 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਸਮੇਤ ਕਾਰ ਮਾਰਕਾ ਏਸੈਟ ਨੰਬਰ PB07-P-2273 ਗ੍ਰਿਫਤਾਰ ਕਰਨ ਵਿੱਚ ਸਫਲਤਾ ਸਹਾਸਲ ਕੀਤੀ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਜੀਤ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਥਾਨਿਕ-ਕਮ-ਸਬ ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 12.04.2023 ਨੂੰ ਏ.ਐਸ. ਆਈ ਰਾਮ ਪ੍ਰਕਾਸ਼ ਸਮੇਤ ਪੁਲਿਸ ਪਾਰਟੀ ਨਾਕਾਬੰਦੀ ਅੱਡਾ ਪੂਰਨਪੁਰ ਮੌਜੂਦ ਸੀ ਤਾਂ ਚਣਕਿਆ ਸਕੂਲ ਵਲੋਂ ਇੱਕ ਕਾਰ ਮਾਰਕਾ ਏਸੇਟ ਨੰਬਰ PB07-P-2273 ਆਉਂਦੀ ਦਿਖਾਈ ਦਿੱਤੀ। ਜਿਸਨੂੰ ਏ.ਐਸ.ਆਈ. ਰਾਮ ਪ੍ਰਕਾਸ਼ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਸਕ ਦੀ ਬਿਨਾਹ ਤੇ ਰੁਕ ਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਮੁਹੰਮਦ ਜਦ ਉਰਫ ਜਨਜ ਪੁਤਰ ਬਸੀਰ ਮੁਹੰਮਦ ਵਾਸੀ ਕਲੋਨੀ ਅਰਮਾਨ ਨਗਰ ਫੇਸ 2 ਢਿਲਵਾਂ ਥਾਣਾ ਰਾਮਾਮੰਡੀ ਜਲੰਧਰ ਦਸਿਆ ਜਿਸਨੂੰ ਏ.ਐਸ.ਆਈ ਰਾਮ ਪ੍ਰਕਾਸ਼ ਨੇ ਕਾਗਜਾਤ ਚੈਕ ਕਰਾਉਣ ਲਈ ਕਿਹਾ ਜੋ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕਿਆ ਜਿਸ ਤੇ ਕਾਰ ਚੈਕ ਕਰਨ ਪਰ ਕੰਡਕਟਰ ਸਾਈਡ ਦੇ ਪੈਰਾ ਵਾਲੀ ਜਗਾ ਤੋਂ ਇਕ ਬੋਰਾ ਪਲਾਸਟਿਕ ਰੰਗ ਚਿੱਟਾ ਵਜਨਦਾਰ ਮਿਲਿਆ ਜਿਸ ਵਿਚੋਂ 10 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਹੋਏ ਜਿਸਤੇ ਦੋਸ਼ੀ ਦੇ ਖਿਲਾਫ ਮੁੱਕਦਮਾ ਨੰਬਰ -23 ਮਿਤੀ- 12.04.2023 ਅੱਧ 15-ਬੀ ਐਨ.ਡੀ.ਪੀ.ਐਸ.ਐਕਟ ਥਾਣਾ ਪਤਾਰਾ ਦਰਜ ਰਜਿਸਟਰ ਕਰਕੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਦੋਸ਼ੀ ਉਕਤ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋ ਦੀਣ ਸੰਭਾਵਨਾ ਹੈ।
ਬ੍ਰਾਮਦਗੀ:-
1) 10 ਕਿਲੋਗ੍ਰਾਮ ਡੋਡੇ ਚੂਰਾ
2) ਕਾਰ ਮਾਰਕਾ ਏਸੈਟ ਨੰਬਰ PB07-P-2273