ਜਲੰਧਰ ਦਿਹਾਤੀ ਲੋਹੀਆਂ (ਜਸਕੀਰਤ ਰਾਜਾ)
ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਅਤੇ ਜਿਮਨੀ ਚੋਣਾ 2023 ਦੇ ਸਬੰਧ ਵਿੱਚ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲ PPS ਪੁਲਿਸ ਕਪਤਾਨ, ਤਫਤੀਸ਼, ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਜੈ ਪਾਲ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਵੱਲੋਂ ਸ਼ਰਾਬ ਨਜੈਜ ਦਾ ਧੰਦਾ ਕਰਨ ਵਾਲੀ 01 ਮਹਿਲਾ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੇ ਭੱਠੀ, ਭੱਠੀ ਦਾ ਸਮਾਨ, ਲਾਹੁਣ ਵਜਨੀ 155 ਲੀਟਰ ਅਤੇ ()1 ਕੇਨੀ ਪਲਾਸਟਿਕ ਸ਼ਰਾਬ ਨਜੈਜ ਵਜਨੀ 15000 ML ਬ੍ਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆ ਕਿ ਜਿਮਨੀ ਚੋਣ 2023 ਦੇ ਸਬੰਧ ਵਿੱਚ ਮਿਤੀ 11.04.2023 ਨੂੰ ਏ.ਐਸ.ਆਈ ਬਲਵਿੰਦਰ ਸਿੰਘ ਥਾਣਾ ਲੋਹੀਆ ਨੇ ਸਮੇਤ ਕਰਮਚਾਰੀਆਂ ਦੇ ਮੁੱਖਬਰ ਖਾਸ ਦੀ ਇਤਲਾਹ ਪਰ ਸ਼ਰਾਬ ਨਜੈਜ ਕੱਡਣ ਦੀ ਤਿਆਰੀ ਕਰਨ ਵਾਲੀ ਔਰਤ ਕੁਲਵੀਰ ਕੌਰ ਪਤਨੀ ਸਤਪਾਲ ਵਾਸੀ ਚਾਚੋਵਾਲ ਥਾਣਾ ਲੋਹੀਆ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਭੱਠੀ, ਭੱਠੀ ਦਾ ਸਮਾਨ, ਲਾਹਣ ਵਜਨੀ 155 ਲੀਟਰ ਅਤੇ ()1 ਕੈਨੀ ਪਲਾਸਟਿਕ ਸ਼ਰਾਬ ਨਜੈਜ ਵਜਨੀ 15000 ML ਬਰਾਮਦ ਕੀਤੀ ਹੈ।ਜਿਸ ਤੇ ਮਹਿਲਾ ਦੋਸ਼ਣ ਦੇ ਖਿਲਾਫ ਮੁਕੱਦਮਾ ਨੰਬਰ 39 ਮਿਤੀ 11.04,2023 ਜੁਰਮ 61-1-14 EXACT ਥਾਣਾ ਲੋਹੀਆਂ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ ਗਈ।
ਬ੍ਰਾਮਦਗੀ:-
1. ਭੱਠੀ, ਭੱਠੀ ਦਾ ਸਮਾਨ,
2. ਲਾਹਣ ਵਜਨੀ 155 ਲੀਟਰ
3. ਇੱਕ ਕੰਨੀ ਪਲਾਸਟਿਕ ਸ਼ਰਾਬ ਨਜੈਜ ਵਜਨੀ 15000 ML
ਕੁਲਵੀਰ ਕੌਰ ਪਤਨੀ ਸਤਪਾਲ ਵਾਸੀ ਚਾਚੋਵਾਲ ਥਾਣਾ ਲੋਹੀਆ ਦੇ ਖਿਲਾਫ ਪਹਿਲਾ ਦਰਜ ਮੁਕੱਦਮੇ:-
1.ਮੁਕੱਦਮਾ ਨੰਬਰ 03 ਮਿਤੀ 15.01.2022 ਜੁਰਮ 61-1-14 EXACT ਥਾਣਾ ਲੋਹੀਆ
2.ਮੁਕੱਦਮਾ ਨੰਬਰ 11 ਮਿਤੀ 23.01.2022 ਜੁਰਮ 61-1-14 EX ACT ਥਾਣਾ ਲੋਹੀਆ
3. ਮੁਕੱਦਮਾ ਨੰਬਰ 39 ਮਿਤੀ 11.04,2023 ਜੁਰਮ 61-1-14 EX Act ਥਾਣਾ ਲੋਹੀਆ