ਜਲੰਧਰ ਦਿਹਾਤੀ ਲੋਹੀਆਂ (ਵਿਵੇਕ/ਗੁਰਪ੍ਰੀਤ)
ਕਪਤਾਨ ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਮਾਨਯੋਗ ਸੀਨੀਅਰ ਪੁਲਿਸ ਜਲੰਧਰ-ਦਿਹਾੜੀ ਜੀ ਦੇ ਦੋਸ਼ਾਂ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ ਨਸ਼ਾ ਤਸਕਰਾਂ ਅਤੇ ਮਾਈਨਿੰਗ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿਲ PPS ਪੁਲਿਸ ਕਪਤਾਨ (ਤਫਤੀਸ਼), ਸ੍ਰੀ ਗੁਰਪ੍ਰੀਤ ਸਿੰਘ ਪੁਲਿਸ ਕਪਤਾਨ ਸਬ ਡਵੀਜ਼ਨ ਸ਼ਾਹਕੋਟ ਦੀਆਂ ਹਦਾਇਤਾ ਅਨੁਸਾਰ ਅਤੇ ਇੰਸਪੈਕਟਰ ਜੋ ਪਾਲ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਨੇ ਇੱਕ ਵਿਅਕਤੀ ਨੂੰ ਟਰੈਕਟਰ ਅਰਜਨ 605 1 ਸਮੇਤ ਰੇਤਾ ਦੀ ਭਰੀ ਟਰਾਲੀ ਨਜੈਜ ਮਾਈਨਿੰਗ ਕਰਦਿਆ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ. ਪੁਲਿਸ ਕਪਤਾਨ ਸਬ ਡਵੀਜ਼ਨ ਸ਼ਾਹਕੋਟ ਜੀ ਨੇ ਦੱਸਿਆਂ ਕਿ ਅੱਜ ਮਿਤੀ 11.04.2023 ਨੂੰ ਏ.ਐਸ.ਆਈ ਹੰਸ ਰਾਜ ਨੇ ਸਮੇਤ ਪੁਲਿਸ ਪਾਰਟੀ ਦੇ ਕਸਬਾ ਲੋਹੀਆ ਤੋਂ ਇੱਕ ਵਿਅਕਤੀ ਨੂੰ ਟਰੈਕਟਰ ਅਰਜਨ 605-21 ਸਮੇਤ ਰੇਤਾ ਦੀ ਭਰੀ ਟਰਾਲੀ ਸਮੇਤ ਕਾਬੂ ਕੀਤਾ ਗਿਆ ਅਤੇ ਟਰੈਕਟਰ ਚਾਲਕ ਵੱਲੋ ਰੋਤਾਂ ਦੀ ਢੋਆ ਢੁਆਈ ਕਰਨ ਸਬੰਧੀ ਪੜਤਾਲ ਕੀਤੀ ਗਈ।ਜੋ ਟਰੈਕਟਰ ਚਾਲਕ ਰੇਤਾ ਦੀ ਢੋਆ ਦੁਆਈ ਕਰਨ ਸਬੰਧੀ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ।ਜਿਸ ਤੇ ਪੁਲਿਸ ਪਾਰਟੀ ਵੱਲੋਂ ਮਾਈਨਿੰਗ ਅਫਸਰ ਸ੍ਰੀ ਸਾਹਿਲ ਨੂੰ ਸੂਚਨਾ ਦਿੱਤੀ ਗਈ।ਜਿਹਨਾ ਨੇ ਮੌਕਾ ਪਰ ਆ ਕੇ ਇਸ ਦੀ ਪੜਤਾਲ ਕੀਤੀ ਤਾ ਮਾਮਲਾ ਨਜੈਜ ਮਾਇਨਿੰਗ ਦਾ ਹੋਣਾ ਪਾਇਆ ਗਿਆ ਅਤੇ ਟਰੈਕਟਰ ਮਾਲਕ ਅਮਰਜੀਤ ਸਿੰਘ ਵਾਸੀ ਥੰਮੂਵਾਲ ਥਾਣਾ ਸ਼ਾਹਕੋਟ ਦੇ ਖਿਲਾਫ ਕਾਰਵਾਈ ਕਰਦਿਆ ਉਸ ਦਾ ਚਲਾਨ ਕਰ ਦਿੱਤਾ ਗਿਆ ਅਤੇ ਟਰੈਕਟਰ ਟਰਾਲੀ ਥਾਣਾ ਹਜਾ ਵਿੱਚ ਬੰਦ ਕਰਵਾ ਦਿੱਤੀ ਗਈ ਅਤੇ ਅਗਲੀ ਪੜਤਾਲ ਮਾਈਨਿੰਗ ਵਿਭਾਗ ਵੱਲੋ ਕੀਤੀ ਜਾ ਰਹੀ ਹੈ।
ਬਰਾਮਦਗੀ :- ਟਰੈਕਟਰ ਅਰਜਨ 605-DI ਸਮੇਤ ਰੇਤਾ ਦੀ ਭਰੀ ਟਰਾਲੀ