ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲੋਹੀਆਂ ਦੀ ਪੁਲੀਸ ਪਾਰਟੀ ਵੱਲੋਂ ਲੋਹੀਆਂ ਸ਼ਹਿਰ ਵਿੱਚ ਕਾਫੀ ਦਿਨਾ ਤੋ ਲਗਾਤਾਰ ਚੋਰੀਆ ਦੀਆ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ 01 ਚੋਰ ਨੂੰ ਮਿਤੀ 07.04.2023 ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਚੋਰੀ ਕੀਤੀ ਬਿਜਲੀ ਦੀ ਤਾਰ ਕਰੀਬ 300 ਗਜ ਅਤੇ 01 ਗੈਸ ਸਿਲੰਡਰ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਜਲੰਧਰ ਦਿਹਾਤੀ ਲੋਹੀਆਂ (ਵਿਵੇਕ/ਗੁਰਪ੍ਰੀਤ) ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ- ਦਿਹਾਤੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਅਤੇ ਚੋਰਾ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋ ਪੀ.ਪੀ.ਐਸ ਪੁਲਿਸ ਕਪਤਾਨ (ਤਫਤੀਸ਼), ਸ੍ਰੀ ਗੁਰਪ੍ਰੀਤ ਸਿੰਘ ਪੁਲਿਸ ਕਪਤਾਨ ਸਬ- ਬ-ਡਵੀਜ਼ਨ ਸ਼ਾਹਕੋਟ ਦੀਆਂ ਅਗਵਾਈ ਹੇਠ ਇੰਸਪੈਕਟਰ ਜੈ ਪਾਲ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਨੇ ਲੋਹੀਆਂ ਸ਼ਹਿਰ ਵਿੱਚ ਕਾਫੀ ਦਿਨਾ ਤੋ ਲਗਾਤਾਰ ਚੋਰੀਆ ਦੀਆ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ 01 ਚੋਰ ਨੂੰ ਮਿਤੀ 07.04.2023 ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਚੋਰੀ ਕੀਤੀ ਬਿਜਲੀ ਦੀ ਤਾਰ ਕਰੀਬ 300 ਗਜ ਅਤੇ 01 ਗੈਸ ਸਿਲੰਡਰ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆ ਕਿ ਮਿਤੀ 07.04.2023 ਨੂੰ ਏ.ਐਸ.ਆਈ ਹੰਸ ਰਾਜ ਥਾਣਾ ਲੋਹੀਆ ਨੇ ਮੁਕੱਦਮਾ ਨੰਬਰ 37 ਮਿਤੀ 07.04.2023 ਜੁਰਮ 457,380 IPC ਥਾਣਾ ਲੋਹੀਆ ਬਰਬਿਆਨ ਪ੍ਰੀਤ ਪਾਲ ਸਿੰਘ ਰਾਜਪੂਤ ਪੁੱਤਰ ਅਵਤਾਰ ਸਿੰਘ ਵਾਸੀ ਵਾਰਡ ਨੰਬਰ 05 ਲੋਹੀਆ ਥਾਣਾ ਲੋਹੀਆ ਦੇ ਦਰਜ ਰਜਿਸਟਰ ਕੀਤਾ ਸੀ।ਜਿਸ ਨੇ ਆਪਣੇ ਬਿਆਨ ਵਿੱਚ ਲਿਖਵਾਇਆ ਸੀ ਕਿ ਉਹ ਇੰਦਰਾ ਦਾਣਾ ਮੰਡੀ ਲੋਹੀਆ ਵਿਖੇ ਇਲੈਕਟੀਕਲ/ਬਿਜਲੀ ਦੀ ਦੁਕਾਨ ਕਰਦਾ ਹੈ ਅਤੇ ਇਲੈਕਟੀਕਲ ਦਾ ਕੁਝ ਸਮਾਨ ਉਸ ਨੇ ਆਪਣੇ ਘਰ ਦੇ ਨਾਲ ਬਣੇ ਪਲਾਟ ਵਿੱਚ ਰੱਖਿਆ ਹੋਇਆ ਸੀ।ਮਿਤੀ 03/04.04.2023 ਦੀ ਦਰਮਿਆਨੀ ਰਾਤ ਨੂੰ ਕੋਈ ਵਿਅਕਤੀ ਉਸ ਦੇ ਪਾਲਟ ਵਿੱਚੋਂ ਬਿਜਲੀ ਦੀ ਤਾਰ ਅਤੇ ਇੱਕ ਗੈਸ ਸਿਲੰਡਰ ਚੋਰੀ ਕਰਕੇ ਲੈ ਗਿਆ।ਜਿਸ ਤੇ ਲੋਹੀਆ ਪੁਲਿਸ ਨੇ ਇਹਨਾ ਹੋ ਰਹੀਆ ਵਾਰਦਾਤਾ ਨੂੰ ਚੈਲਿੰਜ ਮੰਨਦੇ ਹੋਏ ਲੋਹੀਆ ਸ਼ਹਿਰ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆ ਦੀ ਮਦਦ ਨਾਲ ਅਤੇ ਸ਼ੱਕੀ ਵਿਅਕਤੀਆ ਪਾਸੋਂ ਪੁੱਛਗਿੱਛ ਕਰਕੇ ਇਸ ਚੋਰੀ ਦੀ ਵਾਰਦਾਤ ਨੂੰ ਟਰੇਸ ਕੀਤਾ ਹੈ ਅਤੇ ਮਿਤੀ 07.04.2023 ਨੂੰ ਚੋਰੀ ਦੀਆ ਵਾਰਦਾਤਾ ਕਰਨ ਵਾਲੇ ਚੋਰ ਕਰਨ ਕੁਮਾਰ ਉਰਫ ਮੋਹਿਤ ਪੁੱਤਰ ਪਵਨ ਕੁਮਾਰ ਵਾਸੀ ਮੁਹੱਲਾ ਮੁਸਤਾਬਾਦ ਲੋਹੀਆ ਥਾਣਾ ਲੋਹੀਆ ਨੂੰ ਲੋਹੀਆ ਪੁਲਿਸ ਨੇ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ ਅਤੇ ਉਸ ਪਾਸੋ ਬਿਜਲੀ ਦੀ ਤਾਰ ਕਰੀਬ 300 ਗਜ ਅਤੇ ਇੱਕ ਗੈਸ ਸਿਲੰਡਰ ਬਰਾਮਦ ਕੀਤਾ ਹੈ। ਦੋਸ਼ੀ ਕੁਮਾਰ ਉਰਫ ਮੋਹਿਤ ਉਕਤ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।ਜਿਸ ਨੂੰ ਪੇਸ਼ ਅਦਾਲਤ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਉਸ ਪਾਸੋਂ ਗਹਿਰਾਈ ਨਾਲ ਪੁੱਛਗਿੱਛ ਕਰਕੇ ਅਜੇ ਹੋਰ ਚੋਰੀਆ ਟਰੇਸ ਹੋਣ ਦੀ ਅਤੇ ਹੋਰ ਬਰਾਮਦਗੀ ਹੋਣ ਦੀ ਆਸ ਹੈ।

ਦੋਸ਼ੀ ਪਾਸੋ ਬਰਾਮਦਗੀ :-

300 ਗਜ ਤਾਰ ਅਤੇ ਇੱਕ ਗੈਸ ਸਿਲੰਡਰ

error: Content is protected !!