ਸ਼੍ਰੀ ਮੁੱਖਵਿੰਦਰ ਸਿੰਘ ਭੁੱਲਰ,ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਵੱਲੋਂ ਜਿਲ੍ਹਾ ਦੇ ਸਮੂਹ ਗਜਟਿਡ ਪੁਲਿਸ ਅਫਸਰਾਂਨ ਅਤੇ ਸਮੂਹ ਐਸ.ਐਚ.ਓ ਥਾਣਾਜਾਤ ਨਾਲ ਇਲੈਕਸ਼ਨ ਸਬੰਧੀ ਮੀਟਿੰਗ ਕੀਤੀ ਗਈ ।

ਜਲੰਧਰ ਦਿਹਾਤੀ (ਵਿਵੇਕ/ਗੁਰਪ੍ਰੀਤ/ਪਰਮਜੀਤ ਪੰਮਾ)  ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀਮਤੀ ਮਨਜੀਤ ਕੌਰ ਪੀ.ਪੀ.ਐਸ. ਪੁਲਿਸ ਕਪਤਾਨ, ਸਥਾਨਿਕ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਅੱਜ ਮਿਤੀ 31.03.2023 ਨੂੰ ਸ੍ਰੀ ਮੁੱਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਨੇ ਆਪਣੇ ਦਫਤਰ ਦਾ ਚਾਰਜ ਸੰਭਾਲ ਲਿਆ ਹੈ, ਜਿਲ੍ਹਾ ਜਲੰਧਰ ਦਿਹਾਤੀ ਦੇ ਸਮੂਹ ਜੀ.ਓ ਸਹਿਬਾਨ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।ਸ੍ਰੀ ਮੁੱਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਨੇ ਆਪਣੇ ਦਫਤਰ ਦਾ ਚਾਰਜ ਸੰਭਾਲਦਿਆਂ ਹੀ ਸਮੂਹ ਜੀ.ਓ ਸਾਹਿਬਾਨ ਅਤੇ ਮੁੱਖ ਅਫਸਰ ਥਾਣਾਜਾਤ ਜਲੰਧਰ ਦਿਹਾਤੀ ਨਾਲ ਲੋਕ ਸਭਾ ਜਿਮਨੀ ਚੋਣ ਸਬੰਧੀ ਮੀਟਿੰਗ ਕੀਤੀ ਗਈ। ਜਿਸ ਵਿੱਚ ਸਮੂਹ ਜੀ.ਓ ਸਹਿਬਾਨ ਅਤੇ ਸਮੂਹ ਮੁੱਖ ਅਫਸਰ ਥਾਣਾਜਾਤ ਨੂੰ ਹਦਾਇਤ ਕੀਤੀ ਕਿ ਜਿਮਨੀ ਚੋਣ ਦੇ ਮੱਦੇਨਜਰ ਜਿਲੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਾਇਮ ਰੱਖਿਆ ਜਾਵੇ, ਜਿਲ੍ਹੇ ਦੇ ਅਸਲਾ ਧਾਰਕਾ ਦਾ ਅਸਲਾ ਜਲਦ ਤੋਂ ਜਲਦ 100% ਜਮਾ ਕਰਵਾਇਆ ਜਾਵੇ, ਸਮਾਜ ਦੇ ਭੈੜੇ ਅਨਸਰਾਂ ਅਤੇ ਪੀ.ਓ ਸਬੰਧੀ ਮੁਹਿੰਮ ਚਲਾ ਕੇ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਇੰਨ ਬਿੰਨ ਯਕੀਨੀ ਬਣਾਇਆ ਜਾਵੇ।ਇਸ ਮੌਕਾ ਪਰ ਸ਼੍ਰੀਮਤੀ ਮਨਜੀਤ ਕੌਰ, ਪੀ.ਪੀ.ਐਸ ਪੁਲਿਸ ਕਪਤਾਨ (ਸਥਾਨਿਕ), ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ, ਪੁਲਿਸ ਕਪਤਾਨ, ਸ਼੍ਰੀ ਹਰਜੀਤ ਸਿੰਘ, ਪੀ.ਪੀ.ਐਸ ਉਪ ਪੁਲਿਸ ਕਪਤਾਨ, (ਸਥਾਨਿਕ), ਸ਼੍ਰੀ ਸੁਰਿੰਦਰਪਾਲ ਧੋਗੜੀ, ਪੀ.ਪੀ.ਐਸ. ਉਪ ਪੁਲਿਸ ਕਪਤਨ, ਸਬ-ਡਵੀਜਨ, ਕਰਤਾਰਪੁਰ, ਸ਼੍ਰੀ ਤਰਸੇਮ ਮਸੀਹ, ਪੀ.ਪੀ.ਐਸ ਉਪ ਪੁਲਿਸ ਕਪਤਨ, ਡਿਟੈਕਟਿਵ ਸ਼੍ਰੀ ਗੁਰਪ੍ਰੀਤ ਸਿੰਘ, ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ-ਡਵੀਜਨ ਸ਼ਾਹਕੋਟ ਅਤੇ ਸਮੂਹ ਮੁੱਖ ਅਫਸਰ ਥਾਣਾਜਾਤ ਜਲੰਧਰ ਦਿਹਾਤੀ ਮੌਜੂਦ ਸਨ।