ਪਿੰਡ ਗਹਿਲਾਂ ਫੋਕਲ ਪੁਆਇੰਟ ਦੇ ਵੱਖ-ਵੱਖ ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਨੂੰ ਦਿੱਤੀ ਵਿਦਾਇਗੀ

ਭਵਾਨੀਗੜ੍ਹ(ਗੁਰਦੀਪ ਸਿਮਰ)  ਭਵਾਨੀਗੜ੍ਹ ਦੇ ਨੇੜਲੇ ਪਿੰਡ ਗਹਿਲਾਂ ਫੋਕਲ ਪੁਆਇੰਟ ਵਿਖੇ ਸਮੂਹ ਸਹਿਕਾਰੀ ਸਭਾਵਾਂ ਕਰਮਚਾਰੀਆਂ ਵੱਲੋਂ ਫੋਕਲ ਪੁਆਇੰਟ ਦੇ ਅਧੀਨ ਪੈਂਦੀਆਂ ਸਹਿਕਾਰੀ ਸਭਾਵਾਂ ਦੇ ਕਰਮਚਾਰੀਆ ਨੂੰ ਵਿਦਾਇਗੀ ਦਿੱਤੀ ਗਈ ਅਤੇ ਕੇ ਟੀ ਰੋਇਲ ਹੋਟਲ ਸੰਗਰੂਰ ਵਿਖੇ ਪਾਰਟੀ ਕੀਤੀ। ਇਸ ਦੌਰਾਨ ਬਲਰਾਜ ਸਿੰਘ ਸਕੱਤਰ ਫਤਿਹਗੜ੍ਹ ਭਾਦਸੌਂ ਨੇ ਕਿਹਾ ਕਿ ਮੈਂ ਆਪਣੀ ਜੀਵਨ ਚ ਲਗਭਗ 35 ਸਾਲ ਫੋਕਲ ਪੁਆਇੰਟ ਵਿੱਚ ਇਮਾਨਦਾਰੀ ਨਾਲ ਸੇਵਾ ਨਿਭਾਈ ਅਤੇ ਇਸ ਤੋਂ ਇਲਾਵਾ ਹੋਰ ਕਰਮਚਾਰੀਆਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਸ ਦੌਰਾਨ ਵੇਦ ਪ੍ਰਕਾਸ਼ ਸਕੱਤਰ, ਹਰਜੀਤ ਸਿੰਘ ਸਕੱਤਰ, ਸੱਤਪਾਲ ਸ਼ਰਮਾ ਗਹਿਲਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਕਰਨ ਸਿੰਘ ਨੰਦਗੜ੍ਹ ,ਜਸਪਾਲ ਸਿੰਘ, ਜਗਦੇਵ ਸਿੰਘ ਪੰਨਵਾਂ ,ਪ੍ਰਭਜੋਤ ਸਿੰਘ, ਜੀਤ ਸਿੰਘ ,ਬਲਦੇਵ ਕ੍ਰਿਸ਼ਨ ਸਮੇਤ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ।

error: Content is protected !!