ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਆਦਮਪੁਰ ਦੀ ਪੁਲਿਸ ਵੱਲੋਂ 02 ਚੋਰਾ ਨੂੰ ਕਾਬੂ ਕਰਕੇ ਉਹਨਾ ਪਾਸੋ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਚੋਰੀ ਕੀਤੇ ਕੱਪੜੇ ਬ੍ਰਾਮਦ ਕੀਤੇ ਗਏ।

ਜਲੰਧਰ ਦਿਹਾਤੀ ਆਦਮਪੁਰ (ਭਗਵਾਨ ਦਾਸ/ਬਲਜਿੰਦਰ ਕੁਮਾਰ/ਰੋਹਿਤ) ਸ਼੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਚੋਰੀ ਦੀਆ ਵਾਰਦਾਤਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਦੇ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ. ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਸਰਬਜੀਤ ਸਿੰਘ ਪੀ.ਪੀ.ਐਸ. ਪੁਲਿਸ ਕਪਤਾਨ ਸਬ- ਡਵੀਜਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ ਸਹਾਇਕ ਇੰਸ: ਸਿਕੰਦਰ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵਲੋਂ 02 ਚੋਰਾ ਨੂੰ ਕਾਬੂ ਕਰਕੇ ਉਹਨਾ ਪਾਸੋ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਚੋਰੀ ਕੀਤੇ ਕੱਪੜੇ ਬ੍ਰਾਮਦ ਕੀਤੇ ਗਏ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਥਾਣਾ ਆਦਮਪੁਰ ਵਿੱਚ ਪੈਂਦੇ ਪਿੰਡ ਲੋਸੜੀਵਾਲ ਦੇ ਸਨੀ ਪੁੱਤਰ ਜਾਰਜ ਵਾਸੀ ਲੇਸੜੀਵਾਲ ਜੋ ਕਿ ਆਪਣੇ ਪਰਿਵਾਰ ਨਾਲ ਧਾਰਮਿਕ ਸਥਾਨ ਦੇ ਦਰਸ਼ਨਾ ਸਬੰਧੀ ਹਿਮਾਚਲ ਪ੍ਰਦੇਸ਼ ਗਿਆ ਹੋਇਆ ਸੀ ਜੋ ਮਿਤੀ 22/23.03.2023 ਦੀ ਦਰਮਿਆਨੀ ਰਾਤ ਨੂੰ ਚੋਰਾ ਵਲੋਂ ਉਸਦੇ ਘਰ ਵਿੱਚ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਹੋਣ ਸਮਾਨ ਚੋਰੀ ਲਿਆ ਗਿਆ ਸੀ ਜਿਸਤੇ ASI ਅੰਗਰੇਜ ਸਿੰਘ 255 ਜਲੰ ਵਲੋਂ ਮੁਕੱਦਮਾ ਨੰਬਰ 49 ਮਿਤੀ 28.03,2023 ਅਧ 457,380 IPC ਥਾਣਾ ਆਦਮਪੁਰ ਦਰਜ ਰਜਿਸਟਰ ਕੀਤਾ ਗਿਆ ਜੋ ਦੌਰਾਨੇ ਤਫਤੀਸ਼ ASI ਅੰਗਰੇਜ ਸਿੰਘ 255/ਜਲੰ ਸਮੇਤ ਪੁਲਿਸ ਪਾਰਟੀ ਦੇ ਮੁਕੱਦਮਾ ਦੇ ਦੋਸ਼ੀ ਲਵਜੋਤ ਸਿੰਘ ਉਰਫ ਲੱਭੂ ਪੁੱਤਰ ਹੁਸਨ ਲਾਲ ਅਤੇ ਗਿਆਨ ਚੰਦ ਉਰਫ ਗੌਰੀ ਪੁੱਤਰ ਪ੍ਰਸ਼ੋਤਮ ਉਰਫ ਬਾਜ ਵਾਸੀਆਨ ਪਿੰਡ ਲੇਸੜੀਵਾਲ ਥਾਣਾ ਆਦਮਪੁਰ ਜਿਲਾ ਜਲੰਧਰ ਨੂੰ ਮਿਤੀ 29.03.2023 ਨੂੰ ਗ੍ਰਿਫਤਾਰ ਕਰਕੇ ਇਹਨਾ ਪਾਸੋ ਇੱਕ ਕਿੱਟੀ ਸੈਟ ਜਿਸ ਵਿੱਚ ਸੋਨੇ ਦੀ ਚੈਨ, ਲੌਕਟ,ਇੱਕ ਮੱਥੇ ਵਾਲਾ ਟਿੱਕਾ ਸੋਨਾ, ਕੰਨਾ ਦੇ ਟੌਪਸ ਸੋਨਾ, ਚਾਂਦੀ ਦੀ ਚੈਨ, ਚਾਂਦੀ ਦੀਆਂ ਝਾਂਜਰਾ ਇੱਕ ਜੋੜੀ, 07 ਅਣਸੀਤੇ ਲੇਡੀਜ ਸੂਟ ਅਤੇ (04 ਅਣਸੀਤੇ ਜੈਂਟਸ ਕਮੀਜ ਬ੍ਰਾਮਦ ਕੀਤੇ । ਜੋ ਦੋਸ਼ੀਆਨ ਉਕਤਾਨ ਨੂੰ ਪੇਸ਼ ਅਦਾਲਤ ਕੀਤਾ ਜਾਵੇਗਾ । ਰਿਕਵਰੀ:-

1 ਇੱਕ ਚਿੱਟੀ ਸੈਟ ਜਿਸ ਵਿੱਚ ਸੋਨੇ ਦੀ ਚੈਨ, ਲੰਕਟ,ਇੱਕ ਮੱਥੇ ਵਾਲਾ ਟਿੱਕਾ ਸੋਨਾ, ਕੰਨਾ ਦੇ ਟੌਪਸ ਸੋਨਾ, ਚਾਂਦੀ ਦੀ ਚੈਨ, ਚਾਂਦੀ ਦੀਆਂ ਝਾਂਜਰਾ ਇੱਕ ਜੋੜੀ

2. 07 ਅਣਸੀਤੇ ਲੇਡੀਜ ਸੂਟ ਅਤੇ 04 ਅਣਸੀਤੇ ਜੈਂਟਸ ਕਮੀਜ