ਜਲੰਧਰ ਦਿਹਾਤੀ ਆਦਮਪੁਰ (ਭਗਵਾਨ ਦਾਸ/ਬਲਜਿੰਦਰ ਕੁਮਾਰ/ਰੋਹਿਤ) ਸ਼੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਚੋਰੀ ਦੀਆ ਵਾਰਦਾਤਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਦੇ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ. ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ, ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਦੀ ਅਗਵਾਈ ਹੇਠ ਸਬ- ਇੰਸਪੈਕਟਰ ਸਿਕੰਦਰ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵਲੋਂ ਮੋਟਰਸਾਇਕ ਚੋਰੀ ਕਰਨ ਵਾਲੇ 01 ਚੋਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 02 ਚੋਰੀ ਦੇ ਮੋਟਰਸਾਇਕਲ ਬ੍ਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ, ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ASI ਜਗਦੀਪ ਸਿੰਘ 760/ਜਲ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੇ ਸਬੰਧ ਵਿਚ ਬਾਈ ਪੁਆਇੰਟ ਅਲਾਵਲਪੁਰ ਮੋੜ ਆਦਮਪੁਰ ਮੌਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿਤੀ ਕਿ ਸਰਬਜੀਤ ਉਰਫ ਚੀਮਾ ਪੁੱਤਰ ਅਮਰਜੀਤ ਵਾਸੀ ਪਿੰਡ ਮਹਿਮਦਪੁਰ ਥਾਣਾ ਆਦਮਪੁਰ ਜਿਲਾ ਜਲੰਧਰ ਜੋ ਚੋਰੀਆਂ ਕਰਨ ਦਾ ਆਦੀ ਹੈ ਤੇ ਅੱਜ ਵੀ ਕਿਸੇ ਦਾ ਮੋਟਰਸਾਇਕਲ ਚੋਰੀ ਕਰਕੇ ਉਸਨੂੰ ਵੇਚਣ ਲਈ ਗਾਂਧੀ ਹਸਪਤਾਲ ਆਦਮਪੁਰ ਤੋਂ ਧੋੜਾ ਅੱਗੇ ਖੜਾ ਗਾਹਕ ਦੀ ਉਡੀਕ ਕਰ ਰਿਹਾ ਹੈ ਜੇਕਰ ਹੁਣੇ ਰੇਡ ਕੀਤਾ ਜਾਵੇ ਤਾ ਮੋਕਾ ਪਰ ਮੋਟਰਸਾਇਕਲ ਸਮੇਤ ਕਾਬੂ ਆ ਸਕਦਾ ਹੈ।ਜਿਸ ਤੇ ਮੁਕੱਦਮਾ ਨੰਬਰ 48 ਮਿਤੀ 28.03.2023 ਅਧ 379,411 ਭ:ਦ ਦਰਜ ਰਜਿਸਟਰ ਕਰਕੇ ਦੋਸ਼ੀ ਪਾਸੋ ਚੋਰੀ ਦੇ ਦੋ ਮੋਟਰਸਾਇਕਲ ਬ੍ਰਾਮਦ ਕੀਤੇ ਗਏ।
ਰਿਕਵਰੀ:-
1. ਮੋਟਰਸਾਇਕਲ ਨੰਬਰੀ PB 08 EL 0922 ਮਾਰਕਾ ਸਪਲੈਡਰ ਰੰਗ ਕਾਲਾ ( ਅਸਲ ਨੰਬਰ PB 07 BH 1292)
2 ਮੋਟਰਸਾਇਕਲ ਮਾਰਕਾ ਸਪਲੈਡਰ ਰੰਗ ਕਾਲਾ ਚੈਸੀ ਨੰ: MBLHA10BWHHA00999, ਇੰਜਨ ਨੰ: HATOEWHHA00993