ਅੱਗ ਲੱਗਣ ਨਾਲ ਹੋਇਆ ਲੱਖਾਂ ਦਾ ਨੁਕਸਾਨ

ਭਵਾਨੀਗੜ੍ਹ (ਕ੍ਰਿਸ਼ਨ ਚੌਹਾਨ) –  ਸਥਾਨਕ ਪਟਿਆਲਾ ਰੋਡ ਤੇ ਪਿੰਡ ਗੁੜਥਲੀ ਨੇੜੇ ਇਕ ਫਰਨੀਚਰ ਦੇ ਸ਼ੋਅ ਰੂਮ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਵਤਾਰ ਸਿੰਘ ਨੇ ਦੱਸਿਆ ਕਿ ਸੱਗੂ ਫਰਨੀਚਰ ਹਾਊਸ ਤੇ ਅੱਗ ਲੱਗਣ ਨਾਲ ਲਗਭਗ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਜਿਉਂ ਹੀ ਅੱਗ ਲੱਗਣ ਦੀ ਘਟਨਾ ਦਾ ਪਤਾ ਚੱਲਿਆ ਤਾਂ ਤੁਰੰਤ ਸੰਗਰੂਰ ਅਤੇ ਪਟਿਆਲਾ ਜਿਲਿ੍ਹਆਂ ਵਿਚ ਫਾਇਰ ਬ੍ਰਿਗੇਡ ਨੂੰ ਫੋਨ ਕੀਤੇ ਤਾਂ ਸੰਗਰੂਰ ਅਤੇ ਸਮਾਣਾ ਤੋਂ ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਉਦੋਂ ਤੱਕ ਸਾਡਾ ਲੱਖਾਂ ਰੁਪਏ ਦਾ ਸਮਾਨ ਸੜ ਚੁੱਕਾ ਸੀ। ਅੱਗ ਇਕਦਮ ਜਿਆਦਾ ਭੜਕ ਗਈ ਜਿਸਤੇ ਕਾਬੂ ਪਾਉਣਾ ਬਹੁਤ ਔਖਾ ਹੋ ਗਿਆ ਸੀ। ਸਾਡੀ ਸਰਕਾਰ ਤੋਂ ਮੰਗ ਹੈ ਸਾਡਾ ਨੁਕਸਾਨ ਦੇਖਦੇ ਹੋਏ ਸਾਡੀ ਮੱਦਦ ਕੀਤੀ ਜਾਵੇ। ਅੱਗ ਲੱਗਣ ਕਾਰਨ ਫਰਨੀਚਰ ਹਾਊਸ ਦੀ ਛੱਤ ਵੀ ਡਿੱਗ ਗਈ। ਅਕਾਲੀ ਆਗੂ ਗੋਲਡੀ ਤੂਰ ਨੇ ਕਿਹਾ ਕਿ ਭਵਾਨੀਗੜ੍ਹ ਸਬ ਡਵੀਜਨ ਬਹੁਤ ਵੱਡਾ ਇਲਾਕਾ ਹੈ ਇੱਥੇ 2 ਗੱਡੀਆਂ ਅੱਗ ਬੁਝਾਊ ਹਰ ਵਕਤ ਚਾਹੀਦੀਆਂ ਹਨ। ਇਕ ਗੱਡੀ ਅਤੇ ਐਂਬੂਲੈਂਸ ਹਰ ਸਮੇਂ ਟੋਲ ਪਲਾਜਾ ਕਾਲਾਝਾੜ ਵਿਖੇ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਈ ਸਰਕਾਰਾਂ ਤੋਂ ਫਾਇਰ ਬ੍ਰਿਗੇਡ ਦੀ ਮੰਗ ਵੀ ਕੀਤੀ ਗਈ ਹੈ।
ਘਟਨਾ ਸਥਾਨ ਤੇ ਪਹੁੰਚੇ ਪੁਲੀਸ ਅਧਿਕਾਰੀ ਮੇਜਰ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਨਾਲ ਬਹੁਤ ਜਿਆਦਾ ਨੁਕਸਾਨ ਹੋਇਆ ਹੈ। ਲੱਕੜ ਜਿਆਦਾ ਸੜ ਗਈ। ਲੋਕਾਂ ਅਤੇ ਫਾਇਰ ਬ੍ਰਿਗੇਡ ਨੇ ਆਗੂ ਤੇ ਕਾਬੂ ਪਾ ਲਿਆ ਗਿਆ