ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲਾਬੜਾ ਦੀ ਪੁਲਿਸ ਵੱਲੋਂ 01 ਨਸ਼ਾ ਤਸਕਰ ਨੂੰ 04 ਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ ।

ਜਲੰਧਰ ਦਿਹਾਤੀ ਲਾਬੜਾ (ਵਿਵੇਕ/ਗੁਰਪ੍ਰੀਤ)  – ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੇੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਪੁਲਿਸ ਕਪਤਾਨ, (ਤਫਤੀਸ਼), ਜਲੰਧਰ ਦਿਹਾਤੀ ਅਤੇ ਸ਼੍ਰੀ ਸੁਰਿੰਦਰਪਾਲ ਧੋਗੜੀ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਦੀ ਅਗਵਾਈ ਹੇਠ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਲਾਂਬੜਾ ਦੀ ਪੁਲਿਸ ਪਾਰਟੀ ਨੇ 01 ਨਸ਼ਾ ਤਸਕਰ ਨੂੰ 04 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਰਿੰਦਰਪਾਲ ਧੋਗੜੀ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ASI ਰਜਿੰਦਰ ਕੁਮਾਰ ਥਾਣਾ ਲਾਂਬੜਾ ਸਮੇਤ ਪੁਲਿਸ ਪਾਰਟੀ ਦੇ ਇਲਾਕਾ ਗਸ਼ਤ ਅਤੇ ਤਲਾਸ਼ ਸ਼ੱਕੀ ਪੁਰਸ਼ਾ ਦੇ ਸਬੰਧ ਵਿਚ ਪਿੰਡ ਚੁਗਾਵਾਂ ਵੱਲ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਪਿੰਡ ਚੁਗਾਵਾਂ ਤੋਂ ਥੋੜਾ ਪਿੱਛੇ ਸੀ ਤਾਂ ਸਾਹਮਣੇ ਤੋਂ ਇਕ ਨੌਜਵਾਨ ਪੈਦਲ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯੱਕਦਮ ਘਬਰਾ ਕੇ ਸੜਕ ਕਿਨਾਰੇ ਬੈਠ ਗਿਆ ਅਤੇ ਆਪਣੀ ਜੇਬ ਵਿਚੋਂ ਇੱਕ ਮੋਮੀ ਲਿਫਾਫਾ ਕੱਢ ਕੇ ਸੜਕ ਕਿਨਾਰੇ ਸੁੱਟ ਦਿੱਤਾ ਜਿਸਨੂੰ ASI ਰਜਿੰਦਰ ਕੁਮਾਰ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਉਸਦਾ ਨਾਮ ਪਤਾ ਦਾ ਪੁੱਛਿਆ ਜਿਸਨੇ ਆਪਣਾ ਨਾਮ ਮਨਜਿੰਦਰ ਸਿੰਘ ਉਰਫ ਮੋਨੂੰ ਪੁੱਤਰ ਹਰਵਿੰਦਰ ਸਿੰਘ ਵਾਸੀ ਪਿੰਡ ਚੁਗਾਵਾ ਥਾਣਾ ਲਾਂਬੜਾ ਦੱਸਿਆ। ਜਿਸ ਵੱਲੋ ਸੁੱਟੇ ਗਏ ਲਿਫਾਫੇ ਨੂੰ ਚੈੱਕ ਕਰਨ ਤੇ ਉਸ ਵਿੱਚੋਂ 04 ਗ੍ਰਾਮ ਹੈਰੋਇਨ ਬ੍ਰਾਮਦ ਹੋਈ।।ਜਿਸ ਤੇ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 19 ਮਿਤੀ 27.03.2023 ਜੁਰਮ 21-NDPS ACT ਥਾਣਾ ਲਾਂਬੜਾ ਦਰਜ ਰਜਿਸਟਰ ਕੀਤਾ ਗਿਆ।ਦੋਸ਼ੀ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਬ੍ਰਾਮਦਗੀ:-

1. 04 ਗ੍ਰਾਮ ਹੈਰੋਇਨ ।

ਦੋਸ਼ੀ ਖਿਲਾਫ ਪਹਿਲਾਂ ਦਰਜ ਮੁਕੱਦਮੇ

1. ਮੁਕੱਦਮਾ ਨੰਬਰ 23 ਮਿਤੀ 23.04.2013 ਜੁਰਮ 323,341,506,34 IPC ਥਾਣਾ ਲਾਂਬੜਾ

2. ਮੁਕੱਦਮਾ ਨੰਬਰ 126 ਮਿਤੀ 15.12.2014 ਜੁਰਮ 457,380 IPC ਥਾਣਾ ਲਾਂਬੜਾ

3. ਮੁਕੱਦਮਾ ਨੰਬਰ 107 ਮਿਤੀ 16.11.2015 ਜੁਰਮ 379,411 IPC ਥਾਣਾ ਲਾਂਬੜਾ

4. ਮੁਕੱਦਮਾ ਨੰਬਰ 205 ਮਿਤੀ 14.11.2015 ਜੁਰਮ 379,380,382,411,482,34 IPC ਥਾਣਾ ਡਵੀ: ਨੰ: 05 ਜਲੰਧਰ

5. ਮੁਕੱਦਮਾ ਨੰਬਰ 151 ਮਿਤੀ 27.11.2015 ਜੁਰਮ 379-ਬੀ IPC ਥਾਣਾ ਡਵੀ: ਨੰ: 04 ਜਲੰਧਰ

6 . ਮੁਕੱਦਮਾ ਨੰਬਰ 78 ਮਿਤੀ 29.09.2022 ਜੁਰਮ 21 -61-85 NDPS ACT ਥਾਣਾ ਲਾਂਬੜਾ

7. ਮੁਕੱਦਮਾ ਨੰਬਰ 09 ਮਿਤੀ 08.04.2022 ਜੁਰਮ 21 -61-85 NDPS ACT ਥਾਣਾ ਢਿਲਵਾ