ਭਰਾਜ ਵਲੋਂ ਪਦਉਨਤ ਹੋਏ ਅਧਿਕਾਰੀਆਂ ਨੂੰ ਦਿੱਤੇ ਗਏ ਨਿਯੁਕਤੀ ਪੱਤਰ

ਭਵਾਨੀਗੜ੍ਹ (ਕ੍ਰਿਸ਼ਨ ਚੌਹਾਨ) – ਪੰਜਾਬ ਸਰਕਾਰ ਵਲੋਂ ਮੁਲਾਜਮਾਂ ਦੀਆਂ ਤਰੱਕੀਆਂ ਦੇ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਅੱਜ ਪੰਜਾਬ ਸਰਕਾਰ ਵਲੋਂ ਮਾਰਕੀਟ ਕਮੇਟੀ ਭਵਾਨੀਗੜ੍ਹ ਦੇ ਕਰਮਚਾਰੀਆਂ ਨੂੰ ਪਦਉਨਤ ਹੋਣ ਤੇ ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਭਰਾਜ ਵਲੋਂ ਨਿਯੁਕਤੀ ਪੱਤਰ ਦਿੱਤੇ ਗਏ।
ਗੱਲਬਾਤ ਕਰਦਿਆਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਜਨਤਾ ਅਤੇ ਮੁਲਾਜਮਾਂ ਨਾਲ ਜੋ ਵਾਅਦੇ ਕੀਤੇ ਸਨ ਉਹਨਾਂ ਨੂੰ ਲਗਾਤਾਰ ਪੂਰਾ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਭਵਾਨੀਗੜ੍ਹ ਮਾਰਕਿਟ ਕਮੇਟੀ ਦੇ ਮੁਲਾਜਮਾਂ ਕੁਲਵੰਤ ਸਿੰਘ ਨੂੰ ਸੁਪਰਡੈਂਟ ਦਰਜਾ 2 ਤੇ ਗੁਰਦੀਪ ਸਿੰਘ ਢਿੱਲੋਂ ਲੇਖਾਕਾਰ, ਅਰੁਣ ਕੁਮਾਰ ਨੂੰ ਮੰਡੀ ਸੁਪਰਵਾਇਜ਼ਰ ਦਾ ਨਿਯੁਕਤੀ ਪੱਤਰ ਦੇ ਕਿ ਨਿਵਾਜਿਆ ਗਿਆ। ਉਨ੍ਹਾਂ ਕਿਹਾ ਕੇ ਦਿੱਤੀਆਂ ਹੋਈਆਂ ਸੇਵਾਵਾਂ ਦਾ ਅਸੀਂ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਦੇ ਪਬੰਦ ਰਹਾਗੇ। ਮੰਡੀ ਸਬੰਧੀ ਕਾਰਜਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਮਾਰਕੀਟ ਕਮੇਟੀ ਅਧੀਨ ਆਉਂਦੀਆਂ ਸੇਵਾਵਾਂ ਨੂੰ ਜਾਰੀ ਰੱਖਾਂਗੇ।