ਕਰਜਾ ਮੁਆਫੀ ਦੇ ਚੱਕਰਾਂ ਵਿਚ ਕਿਸਾਨ ਡਿਫਾਲਟਰ ਹੋ ਗਏ-ਹਰਵਿੰਦਰ ਕਾਕੜਾ

ਭਵਾਨੀਗੜ੍ਹ (ਕ੍ਰਿਸ਼ਨ ਚੌਹਾਨ)  -ਕਿਸਾਨਾਂ ਦੀ ਮੰਦਹਾਲੀ ਦਾ ਕਾਰਨ ਸਰਕਾਰਾਂ ਦੇ ਲਾਰਿਆਂ ਦਾ ਵੀ ਹੈ। ਇਹ ਵਿਚਾਰ ਕਿਸਾਨ ਵਿੰਗ ਸ਼ਰੋਮਣੀ ਅਕਾਲੀ ਦਲ ਦੇ ਸਾਬਕਾ ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕਾਕੜਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ। ਉਹਨਾਂ ਕਿਹਾ ਕਿ ਜਿਹੜੇ ਕਿਸਾਨਾਂ ਨੇ 2012 ਵਿਚ ਐਮ. ਟੀ. ਲੋਨ (ਮੱਧ ਵਰਤੀ ਕਰਜਾ) ਜਿਵੇਂ ਮੱਝਾਂ, ਟਰਾਲੀ, ਸੰਦ ਅਤੇ ਟਿਊਬਵੈਲਾਂ ਦੇ ਬੋਰ ਲਾਉਣ ਲਈ ਤਕਰੀਬਨ ਦੋ ਲੱਖ 20 ਹਜਾਰ ਅਤੇ 4 ਲੱਖ 40 ਹਜਾਰ ਰੁਪੈ ਦੇ ਲੋਨ ਕੋਆ: ਸੁਸਾਇਟੀ ਰਾਹੀਂ ਕੋਆ: ਬੈਂਕ ਤੋਂ ਲੋਨ ਲਿਆ। ਕਿਸਾਨ ਤਾਂ ਕਰਜੇ ਦੀ ਮਾਰ ਹੇਠ ਪਹਿਲਾ ਹੀ ਸੀ ਪ੍ਰੰਤੂ ਸਰਕਾਰਾਂ ਦੇ ਲਾਰਿਆਂ ਨੇ ਕਿਸਾਨਾਂ ਨੰ ਝਾਂਸਾ ਦੇ ਕੇ ਕਿਹਾ ਕਿ ਕੋਆ: ਬੈਂਕਾਂ ਦੇ ਲੋਨ ਮੁਆਫ ਕੀਤੇ ਜਾਣਗੇ। ਇਸ ਤਰ੍ਹਾਂ ਕਿਸਾਨ ਡਿਫਾਲਟਰ ਹੋ ਗਏ। 4.40 ਲੱਖ ਦਾ ਲੋਨ 15 ਲੱਖ ਦੇ ਬਰਾਬਰ ਹੋ ਗਿਆ। ਹਰੇਕ ਛਿਮਾਹੀ ਵਿਆਜ ਦੀ ਦਰ ਵਿਚ ਵਾਧਾ ਹੋ ਰਿਹਾ ਹੈ। ਉਹਨਾਂ ਖਦਸਾ ਪ੍ਰਗਟ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਕਿਸਾਨ ਖੁਦਕੁਸ਼ੀਆਂ ਵਿਚ ਵਾਧਾ ਹੋਵੇਗਾ। ਕਾਕੜਾ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਕਿਸਾਨਾਂ ਦੀ ਬਾਂਹ ਫੜਨ। ਕਿਸਾਨਾਂ ਦੇ ਨਾਲ ਨਾਲ ਕੋਆ: ਸੁਸਾਇਟੀਆਂ ਵੀ ਘਾਟੇ ਵਿਚ ਜਾ ਰਹੀਆਂ ਹਨ। ਡਿਫਾਲਟਰ ਕਿਸਾਨਾਂ ਨੂੰ ਸੁਸਾਇਟੀਆਂ ਖਾਦ ਤੇ ਖੇਤੀ ਲਈ ਵਰਤਣ ਵਾਲੇ ਸੰਦ ਨਹੀਂ ਦੇ ਰਹੀਆਂ।