ਜਿਲਾ ਜਲੰਧਰ ਦਿਹਾਤੀ ਥਾਣਾ ਆਦਮਪੁਰ ਦੀ ਪੁਲਿਸ ਵਲੋ ਸੁਰੱਖਿਆ ਨੂੰ ਮੱਦੇ ਨਜਰ ਰੱਖਦੇ ਹੋਏ ਕੱਢਿਆ ਗਿਆ ਫਲੈਗ ਮਾਰਚ ।

ਜਲੰਧਰ ਦਿਹਾਤੀ ਆਦਮਪੁਰ (ਬਜਿੰਦਰ ਕੁਮਾਰ/ਭਗਵਾਨ ਦਾਸ/ਰੋਹਿਤ)  ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀਮਤੀ ਮਨਜੀਤ ਕੌਰ ਪੀ.ਪੀ.ਐਸ ਪੁਲਿਸ ਕਪਤਾਨ ਸਥਾਨਿਕ ਜਿਲਾ ਜਲੰਧਰ ਦਿਹਾਤੀ ਦੀ ਯੋਗ ਅਗਵਾਈ ਹੇਠ ਥਾਣਾ ਆਦਮਪੁਰ ਦੇ ਏਰੀਆ ਵਿਚ ਫਲੈਗ ਮਾਰਚ ਕਢਿਆ ਗਿਆ।ਇਸ ਮੌਕੇ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਆਦਮਪੁਰ, ਐਸ.ਆਈ ਸਿਕੰਦਰ ਸਿੰਘ ਮੁਖ ਅਫਸਰ ਥਾਣਾ ਆਦਮਪੁਰ ਅਤੇ ਐਸ.ਆਈ ਹਰਿੰਦਰ ਸਿੰਘ ਮੁਖ ਅਫਸਰ ਥਾਣਾ ਪਤਾਰਾ ਸਮੇਤ ਭਾਰੀ ਤਦਾਦ ਵਿਚ ਪੁਲਿਸ ਕਰਮਚਾਰੀਆ ਅਤੇ ਸਰਕਾਰੀ ਗੱਡੀਆ ਦੇ ਕਾਫਲੇ ਨਾਲ ਸ਼ਹਿਰ ਆਦਮਪੁਰ ਅਤੇ ਨਾਲ ਲਗਦੇ ਕਸਬਿਆ ਵਿਚ ਫਲੈਗ ਮਾਰਚ ਕੱਢਿਆ ਗਿਆ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀਮਤੀ ਮਨਜੀਤ ਕੌਰ ਪੀ.ਪੀ.ਐਸ. ਪੁਲਿਸ ਕਪਤਾਨ ਸਥਾਨਿਕ ਜਿਲਾ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 15-03-2023 ਤੋ 17,03,2023 ਤੱਕ ਜਿਲਾ ਅੰਮ੍ਰਿਤਸਰ ਵਿਖੇ G20 ਸੰਮੇਲਨ ਹੋਣ ਜਾ ਰਿਹਾ ਹੈ।ਇਸ ਸੰਮੇਲਨ ਨੂੰ ਸ਼ਾਤਮਈ ਢੰਗ ਨਾਲ ਨੇਪਰੇ ਚਾੜਨ ਅਤੇ ਸੁਰੱਖਿਆ ਨੂੰ ਮੱਦੇ ਨਜਰ ਰੱਖਦੇ ਇਲਾਕਾ ਨਿਵਾਸੀਆ ਨੂੰ ਸ਼ਾਂਤੀ ਬਣਾਈ ਰੱਖਣ, ਅਨੁਸ਼ਾਸ਼ਨ ਵਿਚ ਰਹਿਣ ਅਤੇ ਮਾੜੇ ਅਨਸਰਾ ਖਿਲਾਫ ਪੁਲਿਸ ਦਾ ਮਦਦ ਕਰਨ ਦੀ ਹਾਇਤ ਕੀਤੀ ਜਾ ਸਕੇ ਤਾ ਜੋ ਮਾੜੇ ਅਨਸਰਾ ਨੂੰ ਨੱਥ ਪਾਈ ਜਾ ਸਕੇ ਅਤੇ ਚੰਗੇ ਵਿਅਕਤੀਆ ਦੀ ਰਿਵਾਜਿਤ ਕੀਤੀ ਜਾ ਸਕੇ।