ਪਿੰਡ ਸਕਰੌਦੀ ਵਿਖੇ ਬੀਕੇਯੂ ਉਗਰਾਹਾਂ ਦੀ ਜਥੇਬੰਦੀ ਚੁਣੀ ਗਈ

ਭਵਾਨੀਗੜ੍ਹ (ਗੁਰਦੀਪ ਸਿਮਰ)-ਪਿੰਡ ਸਕਰੌਦੀ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਮੀਟਿੰਗ ਕੀਤੀ ਗਈ। ਮੀਟਿੰਗ ਕਰਕੇ ਪਿੰਡ ਸਕਰੌਦੀ ਦੀ ਚੋਣ ਕੀਤੀ ਗਈ। ਇਹ ਚੋਣ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਦੀ ਅਗਵਾਈ ਹੇਠ ਕੀਤੀ ਗਈ ਜਿਸ ਚੋਣ ਵਿਚ ਬਲਾਕ ਦੇ ਜਨਰਲ ਸਕੱਤਰ ਜਸਵੀਰ ਸਿੰਘ ਗੱਗੜਪੁਰ, ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾਂ, ਪ੍ਰੈਸ ਸਕੱਤਰ ਹਰਜਿੰਦਰ ਸਿੰਘ ਘਰਾਚੋਂ ਅਤੇ ਖਜਾਨਚੀ ਬਲਵਿੰਦਰ ਸਿੰਘ ਘਨੌੜ ਜੱਟਾਂ ਅਤੇ ਪ੍ਰਚਾਰ ਸਕੱਤਰ ਕਰਮ ਚੰਦ ਪੰਨਵਾਂ ਸ਼ਾਮਲ ਹੋਏ। ਇਹ ਚੋਣ ਵਿਚ ਪਿੰਡ ਦੇ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਿਸਤੋਂ ਬਾਅਦ ਪਿੰਡ ਦੀ ਇਕਾਈ ਦੀ ਚੋਣ ਕੀਤੀ ਗਈ ਜਿਸ ਵਿਚ ਰਣਬੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਪ੍ਰਧਾਨ, ਜਗਦੇਵ ਸਿੰਘ ਜਰਨਲ ਸਕੱਤਰ, ਸੁਖਦੇਵ ਸਿੰਘ ਮੀਤ ਪ੍ਰਧਾਨ, ਹਰਮੀਤ ਸਿੰਘ ਪ੍ਰੈਸ ਸਕੱਤਰ, ਹਰਿੰਦਰ ਸਿੰਘ ਖਜਾਨਚੀ, ਪਰਮਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਪ੍ਰਚਾਰ ਸਕੱਤਰ, ਪਰਮਿੰਦਰ ਸਿੰਘ ਪੁੱਤਰ ਨਰੰਜਨ ਸਿੰਘ ਸਹਾਇਕ ਸਕੱਤਰ, ਬਲਕਾਰ ਸਿੰਘ ਸਕੱਤਰ, ਰੁਪਿੰਦਰ ਸਿੰਘ ਸੰਗਠਨ ਸਕੱਤਰ, ਗੁਰਸੇਵਕ ਸਿੰਘ ਸਲਾਹਕਾਰ, ਸਰਬਜੀਤ ਸਿੰਘ ਸਹਾਇਕ ਸਲਾਹਕਾਰ ਅਤੇ ਸੁਖਵੀਰ ਸਿੰਘ ਅਤੇ ਅਮਰਜੀਤ ਸਿੰਘ ਮੈਂਬਰ ਚੁਣੇ ਗਏ।