ਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਨੇ ਗੱਗੂ ਬਲਾਚੌਰੀਆ ਗੈਂਗ ਦੇ 04 ਮੈਂਬਰਾਂ ਨੂੰ ਕਾਬੂ ਕਰਕੇ 04 ਪਿਸਟਲ ਸਮੇਤ ਮੈਗਜ਼ੀਨ ਅਤੇ 09 ਰੌਂਦ ਜਿੰਦਾ ਬਰਾਮਦ ਕਰਕੇ ਹਾਸਲ ਕੀਤੀ ਵੱਡੀ ਸਫਲਤਾ।

ਜਲੰਧਰ ਦਿਹਾਤੀ ਫਿਲੌਰ ( ਜਸਕੀਰਤ ਰਾਜਾ )
ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ, ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਮਾੜੇ ਅਨਸਰਾ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ, ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ, ਜਲੰਧਰ ਦਿਹਾਤੀ, ਅਤੇ ਸ਼੍ਰੀ ਜਗਦੀਸ਼ ਰਾਜ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਫਿਲੌਰ ਜੀ ਦੀ ਅਗਵਾਈ ਹੇਠ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਫਿਲੌਰ ਵੱਲੋਂ ਗੰਗੂ ਬਲਾਚੌਰੀਆ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਭਾਰੀ ਮਾਤਰਾ ਵਿੱਚ ਹਥਿਆਰਾ ਅਤੇ ਜਿੰਦਾ ਕਾਰਤੂਸ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ, ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 10,03,2023 ਨੂੰ ਇੰਸਪੈਕਟਰ ਸੁਰਿੰਦਰ ਕੁਮਾਰ ਨੂੰ ਸ਼ਪੈਸ਼ਲ ਇੰਨਫਰਮੇਸ਼ਨ ਮਿਲੀ ਸੀ ਕਿ ਗੰਗੂ ਬਲਾਚੌਰੀਆ ਜੋ ਕਤਲ ਦੇ ਕੇਸ ਵਿੱਚ ਲੁਧਿਆਣਾ ਜੇਲ ਵਿੱਚ ਬੰਦ ਹੈ ਅਤੇ ਇਹ ਜੇਲ ਅੰਦਰ ਬੈਠ ਕੇ ਨਜਾਇਜ਼ ਅਸਲਾ ਅਤੇ ਨਸ਼ਾ ਸਪਲਾਈ ਕਰਕੇ ਆਪਣਾ ਗੈਂਗ ਚਲਾ ਰਿਹਾ ਹੈ ਅਤੇ ਇਸਦੀ ਗੈਂਗ ਦੇ ਮੈਂਬਰ ਜੋ ਫਿਲੌਰ ਦੇ ਏਰੀਆ ਵਿੱਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾਬੰਦੀ ਕਰ ਰਹੇ ਹਨ। ਜੋ ਇਸ ਪੁਖਤਾ ਜਾਣਕਾਰੀ ਦੇ ਆਧਾਰ ਤੇ ਦੇਰ ਰਾਤ ਇੱਕ ਬੁਲਟ ਮੋਟਰਸਾਈਕਲ ਸਵਾਰ ਤਿੰਨ ਵਿਅਕਤੀ ਨੂੰ ਪੁਲਿਸ ਪਾਰਟੀ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਅਤੇ ਦੋ ਵਿਅਕਤੀ ਜਖੀਰਾ ਫਿਲੌਰ ਦੀਆਂ ਸੰਘਣੀਆਂ ਝਾੜੀਆਂ ਵਿੱਚ ਭੱਜਣ ਵਿੱਚ ਕਾਮਯਾਬ ਹੋ ਗਏ। ਜੋ ਕਾਬੂ ਕੀਤੇ ਵਿਅਕਤੀ ਸੰਦੀਪ ਕੁਮਾਰ ਉਰਫ ਸੈਂਡੀ ਪੁੱਤਰ ਧਰਮਪਾਲ ਵਾਸੀ ਬੋਪਾਰਾਏ ਥਾਣਾ ਗੁਰਾਇਆ ਦੀ ਤਲਾਸ਼ੀ ਕਰਨ ਤੇ ਉਸ ਪਾਸੋਂ 01 ਪਿਸਟਲ 32 ਬੋਰ ਸਮੇਤ 02 ਰੌਂਦ ਜਿੰਦਾ ਬਰਾਮਦ ਕੀਤੇ ਗਏ ਜੋ ਇਸ ਆਪ੍ਰੇਸ਼ਨ ਦੌਰਾਨ ਜਖੀਰਾ ਫਿਲੌਰ ਦੀਆਂ ਸੰਘਣੀਆਂ ਝਾੜੀਆਂ ਵਿੱਚੋਂ ਮੌਕਾ ਤੋਂ ਭੱਜੇ ਇੱਕ ਹੋਰ ਵਿਅਕਤੀ ਨਰਿੰਦਰ ਸਿੰਘ ਉਰਫ ਰਾਜਨ ਪੁੱਤਰ ਗੁਰਮੁੱਖ ਸਿੰਘ ਵਾਸੀ ਪਧਿਆਣਾ ਜਿਲਾ ਜਲੰਧਰ ਨੂੰ ਕਾਬੂ ਕਰਕੇ ਉਸ ਪਾਸੋਂ ਪਾਸੋਂ 01 ਪਿਸਟਲ 32 ਬੋਰ ਸਮੇਤ 02 ਰੌਂਦ ਜਿੰਦਾ ਬਰਾਮਦ ਕੀਤੇ ਗਏ ਅਤੇ ਇਸ ਆਪ੍ਰੇਸ਼ਨ ਦੇ ਕਾਫੀ ਸਮਾਂ ਬਾਅਦ ਨਵਾ ਸ਼ਹਿਰ ਰੋਡ ਤੋਂ ਲਸਾੜਾ ਰੋਡ ਇੱਕ ਵਿਅਕਤੀ ਵਿੱਕੀ ਸੰਧੂ ਪੁੱਤਰ ਗੁਰਮੁੱਖ ਸਿੰਘ ਵਾਸੀ ਝੁੱਗੀਆ ਮਹਾ ਸਿੰਘ ਥਾਣਾ ਫਿਲੌਰ ਨੂੰ ਕਾਫੀ ਜੱਦੋ ਜਹਿਦ ਤੋਂ ਬਾਅਦ ਗ੍ਰਿਫਤਾਰ ਕਰਕੇ ਉਸ ਪਾਸੋਂ 01 ਪਿਸਟਲ 32 ਬੋਰ ਸਮੇਤ ਮੈਗਜ਼ੀਨ, 03 ਰੌਂਦ ਜਿੰਦਾ 32 ਬੋਰ ਬਰਾਮਦ ਕਰਕੇ ਮੁਕੰਦਾਮਾ ਨੰਬਰ 43 ਮਿਤੀ 07,03,2023 ਜੁਰਮ 379ਬੀ/382/392/395 ਭ:ਦ: 25/25(6)/27(7)/54/59-ਅਸਲਾ ਐਕਟ, 21/22/29- ਐਨ.ਡੀ.ਪੀ.ਐਸ ਐਕਟ ਥਾਣਾ ਫਿਲੌਰ ਜਿਲਾ ਜਲੰਧਰ ਦਿਹਾਤੀ ਦਰਜ ਕੀਤਾ ਗਿਆ। ਜੋ ਦੋਸ਼ੀ ਵਿੱਕੀ ਸੰਧੂ ਵੱਲੋਂ ਪੁਲਿਸ ਕਸਟਡੀ ਦੌਰਾਨ ਨਿਸ਼ਾਨਦੇਹੀ ਕਰਵਾ ਕੇ 01 ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ 02 ਰੌਂਦ ਜਿੰਦਾ ਹੋਰ ਬਰਾਮਦ ਕੀਤੇ ਗਏ ਅਤੇ ਇਹਨਾ ਦੋਸ਼ੀਆਂ ਦੀ ਪੁੱਛਗਿੱਛ ਦੇ ਆਧਾਰ ਤੇ ਜੇਲ ਅੰਦਰੋਂ ਬੈਠ ਇਹ ਸਾਰਾ ਗੈਂਗ ਚਲਾ ਰਹੇ ਜਤਿੰਦਰ ਸਿੰਘ ਉਰਫ ਗੱਗੂ ਬਲਾਚੌਰੀਆ ਪੁੱਤਰ ਕਸ਼ਮੀਰ ਸਿੰਘ ਵਾਸੀ ਬਲਾਚੌਰ ਥਾਣਾ ਸਿਟੀ ਬਲਾਚੌਰ ਜਿਲਾ ਸ਼ਹੀਦ ਭਗਤ ਸਿੰਘ ਨਗਰ ਨੂੰ ਵੀ ਪ੍ਰੋਡਕਸ਼ਨ ਵਰੰਟ ਤੇ ਲੁਧਿਆਣਾ ਜੇਲ ਤੋਂ ਲਿਆ ਕੇ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਜਤਿੰਦਰ ਸਿੰਘ ਉਰਫ ਗੱਗੂ ਬਲਾਚੌਰੀਆ ਜੋ ਕਤਲ ਅਤੇ ਫਿਰੌਤੀ ਦੇ ਕੇਸ ਵਿੱਚ ਲੁਧਿਆਣਾ ਜੇਲ੍ਹ ਬੰਦ ਸੀ ਜਿਸਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਜੇਲ ਬੰਦ ਦੌਰਾਨ ਇਸਦੀ ਮੁਲਾਕਾਤ ਵਿੱਕੀ ਸੰਧੂ ਵਾਸੀ ਝੁੱਗੀਆ ਮਹਾ ਸਿੰਘ ਨਾਲ ਹੋਈ ਅਤੇ ਇਹਨਾਂ ਨੇ ਜੇਲ ਅੰਦਰੋਂ ਬੈਠ ਕੇ ਆਪਣਾ ਨਜਾਇਜ਼ ਅਸਲੇ ਅਤੇ ਨਸ਼ਾ ਤਸਕਰੀ ਦਾ ਨੈਟਵਰਕ ਚਲਾਉਣ ਦੀ ਯੋਜਨਾਬੰਦੀ ਕੀਤੀ ਸੀ। ਵਿੱਕੀ ਸੰਧੂ ਦੇ ਜਮਾਨਤ ਪਰ ਆਉਣ ਤੋਂ ਬਾਅਦ ਜਤਿੰਦਰ ਸਿੰਘ ਉਰਫ ਗੱਗੂ ਬਲਾਚੌਰੀਆ ਦੇ ਕਹਿਣ ਤੇ ਵਿੱਕੀ ਸੰਧੂ ਸਾਲ 2022 ਵਿੱਚ ਮੱਧ ਪ੍ਰਦੇਸ਼ ਤੋਂ ਜਾ ਕੇ ਇਹ ਉੱਤੋਂ ਨਜਾਇਜ ਪਿਸਟਲ ਅਤੇ ਕਾਰਤੂਸ ਖਰੀਦ ਕਰਕੇ ਲਿਆਇਆ ਸੀ ਅਤੇ ਇਸਦੇ ਕਹਿਣ ਤੇ ਇਸਨੇ ਅੱਗੋਂ ਇਹ ਪਿਸਟਲ ਮਹਿੰਗੇ ਭਾਅ ਵੇਚਣੇ ਸੀ ਅਤੇ ਵਾਰਦਤਾਂ ਕਰਨੀਆ ਸਨ।ਦੋਸ਼ੀ ਵਿੱਕੀ ਸੰਧੂ ਨੇ ਮੁਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਦੇ ਖਿਲਾਫ ਲੜਾਈ ਝਗੜੇ ਦੇ ਕਾਫੀ ਮੁਕੱਦਮੇ ਦਰਜ ਸਨ ਅਤੇ ਸਾਲ 202/21 ਵਿੱਚ ਉਹ 326 ਆਈ.ਪੀ.ਸੀ ਥਾਣਾ ਫਿਲੌਰ ਦੇ ਮੁਕੱਦਮੇ ਵਿੱਚ ਲੁਧਿਆਣਾ ਜੇਲ ਦਾਖਲ ਹੋਇਆ ਸੀ ਜੋ ਇਸ ਦੌਰਾਨ ਇਸਦੀ ਮੁਲਾਕਾਤ ਜਤਿੰਦਰ ਸਿੰਘ ਉਰਫ ਗੱਗੂ ਬਲਾਚੌਰੀਆ ਜੋ ਪਹਿਲਾਂ ਕਤਲ ਅਤੇ ਫਿਰੌਤੀ ਦੇ ਕੇਸ ਵਿੱਚ ਲੁਧਿਆਣਾ ਜੇਲ ਬੰਦ ਸੀ ਜੋ ਇਹਨਾਂ ਦੀ ਆਪਸ ਵਿੱਚ ਕਾਫੀ ਦੋਸਤੀ ਹੋ ਗਈ ਅਤੇ ਵਿੱਕੀ ਸੰਧੂ ਨੇ ਜਮਾਨਤ ਪਰ ਆ ਕੇ ਗੱਗੂ ਬਲਾਚੌਰੀਆ ਦੇ ਕਹਿਣ ਤੇ ਨਜਾਇਜ ਹਥਿਆਰਾ ਦੀ ਖਰੀਦੋ ਫਰੋਖਤ ਕਰਨ ਅਤੇ ਨਸ਼ਾ ਤਸਕਰੀ ਕਰਨ ਦਾ ਧੰਦਾ ਸ਼ੁਰੂ ਕਰ ਲਿਆ। ਜੋ ਪਿਸਟਲ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਹਨ ਇਹ ਵਿੱਕੀ ਸੰਧੂ ਖ਼ੁਦ ਜਾ ਕੇ ਮੱਧ ਪ੍ਰਦੇਸ਼ ਤੋਂ ਖਰੀਦ ਕਰਕੇ ਲਿਆਇਆ ਸੀ ਅਤੇ ਇਸਨੇ ਅੱਗੋਂ ਇਹ ਪਿਸਟਲ ਆਪਣਾ ਨੈਟਵਰਕ ਵਧਾਉਣ ਲਈ ਨਰਿੰਦਰ ਕੁਮਾਰ ਵਾਸੀ ਲੁਧਿਆਣਾ ਅਤੇ ਸੰਦੀਪ ਸੈਂਡੀ ਵਾਸੀ ਬੋਪਾਰਾਏ ਨੂੰ ਸਪਲਾਈ ਦਿੱਤੇ ਸਨ।

ਬਰਾਮਦਗੀ

04 ਪਿਸਟਲ 32 ਬੋਰ ਸਮੇਤ ਮੈਗਜ਼ੀਨ

09 ਰੌਂਦ ਜਿੰਦਾ 32 ਬੋਰ

ਇੱਕ ਬੁਲਟ ਮੋਟਰਸਾਈਕਲ ਰੰਗ ਕਾਲਾ