ਭਵਾਨੀਗੜ੍ਹ(ਕ੍ਰਿਸ਼ਨ ਚੌਹਾਨ) ਸ਼ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਗਰੂਰ ਵਿਨਰਜੀਤ ਸਿੰਘ ਗੋਲਡੀ ਨੇ ਅੱਜ ਭਵਾਨੀਗੜ੍ਹ ਵਿਖੇ ਦਫਤਰ ਦਾ ਉਦਘਾਟਨ ਕੀਤਾ। ਸਭ ਤੋਂ ਪਹਿਲਾਂ ਅੱਜ ਸਵੇਰੇ ਸ਼੍ਰੀ ਗੁਰੂ ਗਰੰਥ ਸਾਹਿਬ ਦਫਤਰ ਵਿਚ ਸੁਸੋਭਿਤ ਕਰਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ। ਉਸ ਉਪਰੰਤ ਦਫਤਰ ਚਲਾਉਣ ਸਬੰਧੀ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ। ਵਿਨਰਜੀਤ ਸਿੰਘ ਗੋਲਡੀ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਦਫਤਰ ਤੁਹਾਡਾ ਹੈ ਤੁਸੀਂ ਹਰ ਰੋਜ ਇੱਥੇ ਆ ਕੇ ਬੈਠੋ, ਪਾਰਟੀ ਨੂੰ ਮਜਬੂਤ ਕਰਨ ਲਈ ਵਿਚਾਰਾਂ ਸਾਂਝੀਆਂ ਕੀਤੀਆਂ ਜਾਣ। ਵਿਨਰਜੀਤ ਗੋਲਡੀ ਨੇ ਆਖਿਆ ਕਿ ਉਹ ਹਮੇਸ਼ਾਂ ਵਰਕਰਾਂ ਦੇ ਨਾਲ ਡਟਕੇ ਖੜਨਗੇ। ਉਹਨਾਂ ਕਿਹਾ ਕਿ ਮੈਂ ਅੱਗੇ ਵਧਿਆ ਹਾਂ ਤਾਂ ਦੋਸਤਾਂ ਮਿੱਤਰਾਂ ਦੇ ਸਹਿਯੋਗ ਨਾਲ ਹੀ ਅੱਗੇ ਵਧਿਆ ਹਾਂ। ਉਹਨਾਂ ਕਿਹਾ ਕਿ ਜੇਕਰ ਮੇਰੀ ਜਵਾਨ ਜਾਂ ਮੇਰੇ ਬੋਲਣ ਨਾਲ ਹੀ ਤੁਹਾਡਾ ਕੁਝ ਸੰਵਰਦਾ ਹੋਇਆ ਤਾਂ ਮੈਂ ਆਪਣੇ ਆਪ ਨੂੰ ਵਡਭਾਗਾ ਸਮਝਾਂਗਾ। ਉਹਨਾਂ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਇਕ ਸਮੁੰਦਰ ਹੈ ਇਸ ਵਿਚ ਇਕ ਬੂੰਦ ਨਿਕਲਣ ਜਾਂ ਇਕ ਬੂੰਦ ਪੈਣ ਨਾਲ ਕੋਈ ਫਰਕ ਨਹੀਂ ਪੈਂਦਾ ਤੁਸੀਂ ਨੇ ਲੀਡਰ ਨਾਲ ਨਹੀਂ ਪਾਰਟੀ ਨਾਲ ਜੁੜਨਾਂ ਹੈ ਅਤੇ ਪਾਰਟੀ ਦੀ ਚੜਦੀਕਲਾ ਲਈ ਕੰਮ ਕਰਨਾ ਹੈ। ਉਹਨਾਂ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਪਾਰਟੀ ਨੂੰ 102 ਸਾਲ ਹੋ ਗਏ ਚੱਲਦੀ ਨੂੰ ਅੱਜ ਪਾਰਟੀ ਵਿਚ ਹਾਂ ਕੱਲ ਨੂੰ ਮੈਂ ਨਹੀਂ ਕੋਈ ਹੋਰ ਹੋਵੇਗਾ ਅਤੇ ਪਾਰਟੀ ਇਸੇ ਤਰ੍ਹਾਂ ਚੱਲਦੀ ਰਹੇਗੀ। ਉਹਨਾਂ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਪੰਜਾਬ ਦੀ ਅਤੇ ਤੁਹਾਡੇ ਹਲਕੇ ਦੀ ਖੇਤਰੀ ਪਾਰਟੀ ਹੈ ਜੇਕਰ ਇਹ ਮਜਬੂਤ ਹੈ ਤਾਂ ਤੁਸੀਂ ਮਜਬੂਤ ਹੋ। ਉਹਨਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਅੱਜ ਦੇ ਪ੍ਰੋਗਰਾਮ ਵਿਚ ਉਹ ਲੋਕ ਵੀ ਬੈਠੇ ਹਨ ਜਿੰਨ੍ਹਾਂ ਦੀ ਚੌਥੀ ਪੀੜੀ ਦੇ ਵਰਕਰ ਵੀ ਹਾਜਰ ਹਨ। ਇਸ ਮੌਕੇ ਵੱਡੀ ਗਿਣਤੀ ਵਿਚ ਪਾਰਟੀ ਆਗੂ ਅਤੇ ਵਰਕਰ ਹਾਜਰ ਸਨ।