ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਬਿਲਗਾ ਦੀ ਪੁਲਿਸ ਵੱਲੋਂ 01 ਚੋਰ ਨੂੰ ਚੋਰੀ ਦੇ 02 ਮੋਟਰਸਾਈਕਲਾਂ 01 ਪਲਟੀਨਾ ਰੰਗ ਕਾਲਾ ਬਿਨਾਂ ਨੰਬਰੀ ਅਤੇ 01 ਹੀਰੋ HF-Deluxe ਰੰਗ ਕਾਲਾ ਬਿਨਾ ਨੰਬਰੀ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ।

ਜਲੰਧਰ ਦਿਹਾਤੀ ਬਿਲਗਾ ( ਜਸਕੀਰਤ ਰਾਜਾ )
ਸ਼੍ਰੀ ਸਵਰਨਦੀਪਸਿੰਘ, ਪੀ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ, ਚੋਰੀ, ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ ਪੁਲਿਸ ਕਪਤਾਨ, ਡਿਟੈਕਟਿਵ ਜਲੰਧਰ ਦਿਹਾਤੀ ਅਤੇ ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐੱਸ, ਉੱਪ-ਪੁਲਿਸ ਕਪਤਾਨ ਸਬ-ਡਵੀਜ਼ਨ ਫਿਲੌਰ ਦੀ ਅਗਵਾਈ ਹੇਠ ਐਸ.ਆਈ ਮਹਿੰਦਰ ਪਾਲ, ਮੁੱਖ ਅਫਸਰ ਥਾਣਾ ਬਿਲਗਾ ਦੀ ਪੁਲਿਸ ਵੱਲੋਂ 01 ਚੋਰ ਨੂੰ ਚੋਰੀ ਦੇ 02 ਮੋਟਰਸਾਈਕਲਾਂ 01 ਪਲਟੀਨਾ ਰੰਗ ਕਾਲਾ ਬਿਨਾਂ ਨੰਬਰੀ ਅਤੇ 01 ਹੀਰੋ ਹਾਂਡਾ HF-Deluxe ਰੰਗ ਕਾਲਾ ਬਿਨਾ ਨੰਬਰੀ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਜਗਦੀਸ਼ ਰਾਜ, ਪੀ.ਪੀ.ਐੱਸ, ਉੱਪ-ਪੁਲਿਸ ਕਪਤਾਨ ਸਬ- ਡਵੀਜ਼ਨ ਫਿਲੌਰ ਜੀ ਨੇ ਦੱਸਿਆ ਕਿ ਮਿਤੀ 09-03-2023 ਨੂੰ ASI ਹਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਸਬੰਧ ਵਿੱਚ ਥਾਣਾ ਬਿਲਗਾ ਤੋਂ ਪਿੰਡ ਖੋਖੋਵਾਲ ਤੋਂ ਤਲਵਣ ਸਾਈਡ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਬੱਸ ਅੱਡਾ ਪਿੰਡ ਤਲਵਣ ਪੁੱਜੀ ਤਾਂ ਮੁਖਬਰ ਖਾਸ ਦੀ ਇਤਲਾਹ ਤੇ ASI ਦਲਵਾਰਾ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਰਵਾਈ ਕਰਦੇ ਹੋਏ ਕੁਲਵਿੰਦਰ ਸਿੰਘ @ ਗੱਗੀ ਪੁੱਤਰ ਲਹਿੰਬਰ ਸਿੰਘ ਵਾਸੀ ਪਿੰਡ ਬੁਰਜ ਹਸਨ ਥਾਣਾ ਬਿਲਗਾ ਨੂੰ ਚੋਰੀ ਦੇ ਮੋਟਰਸਾਈਕਲ ਬਜਾਜ ਪਲਟੀਨਾ ਬਿਨਾਂ ਨੰਬਰੀ ਰੰਗ ਕਾਲਾ ਸਮੇਤ ਗ੍ਰਿਫਤਾਰ ਕਰਕੇ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 29 ਮਿਤੀ 09-03-2023 U/s 379, 411 IPC ਥਾਣਾ ਬਿਲਗਾ ਦਰਜ ਰਜਿਸਟਰ ਕੀਤਾ ਗਿਆ । ਦੌਰਾਨੇ ਤਫਤੀਸ਼ ਦੋਸ਼ੀ ਕੁਲਵਿੰਦਰ ਸਿੰਘ @ ਗੱਗੀ ਨੇ ASI ਹਰਜਿੰਦਰ ਸਿੰਘ ਪਾਸ ਫਰਦ ਇੰਕਸ਼ਾਫ ਕੀਤਾ ਕਿ ਉਸ ਨੇ ਇੱਕ ਹੋਰ ਮੋਟਰ ਸਾਇਕਲ ਹੀਰੋ ਹਾਂਡਾ HF-Deluxe ਰੰਗ ਕਾਲਾ ਚੋਰੀ ਕੀਤਾ ਹੈ। ਜੋ ਉਸ ਨੇ ਲੁੱਕ ਛਿਪਾ ਕੇ ਬੂਝੇ-ਝਾੜੀਆ ਵਿੱਚ ਬੰਨ ਦਰਿਆ ਸਤਲੁਜ ਪਿੰਡ ਬੁਰਜ ਹਸਨ ਰੱਖਿਆ ਹੋਇਆ ਅਤੇ ਬ੍ਰਾਮਦ ਕਰਵਾ ਸਕਦਾ ਹੈ। ਜਿਸ ਤੇ ਦੋਸ਼ੀ ਕੁਲਵਿੰਦਰ ਸਿੰਘ (@ ਗੱਗੀ ਦੀ ਨਿਸ਼ਾਨ ਦੇਹੀ ਪਰ ਬੂੜੇ-ਝਾੜੀਆਂ ਵਿੱਚ ਬੰਨ ਦਰਿਆ ਸਤਲੁਜ ਪਿੰਡ ਬੁਰਜ ਹੁਸਨ ਤੋ ਇੱਕ ਮੋਟਰ ਸਾਇਕਲ ਹੀਰੋ ਹਾਂਡਾ HF-Deluxe ਰੰਗ ਕਾਲਾ ਬਿਨਾ ਨੰਬਰੀ ਬ੍ਰਾਮਦ ਕੀਤਾ ਗਿਆ ਹੈ।

ਬ੍ਰਾਮਦਗੀ

1. ਇਕ ਮੋਟਰਸਾਈਕਲ ਮਾਰਕਾ ਪਲਟੀਨਾ ਰੰਗ ਕਾਲਾ ਬਿਨਾਂ ਨੰਬਰੀ

2. ਇੱਕ ਮੋਟਰਸਾਈਕਲ ਮਾਰਕਾ ਹੀਰੋ ਹਾਂਡਾ HF-Deluxe ਰੰਗ ਕਾਲਾ ਬਿਨਾ ਨੰਬਰੀ

ਦੋਸ਼ੀ ਕੁਲਵਿੰਦਰ ਸਿੰਘ ਉਰਫ ਗੋਗੀ ਖਿਲਾਫ ਦਰਜ ਮੁਕੱਦਮੇ:-

1. ਮੁਕੱਦਮਾ ਨੰਬਰ 124 ਮਿਤੀ 23-07-2020 ਅਧ 379,411 IPC ਥਾਣਾ ਨੂਰਮਹਿਲ ਜਿਲਾ ਜਲੰਧਰ

error: Content is protected !!