ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲੋਹੀਆਂ ਦੀ ਪੁਲਿਸ ਵੱਲੋਂ 10 ਗ੍ਰਾਮ ਹੈਰੋਇਨ ਬਰਾਮਦ ਕਰਕੇ 01 ਨਸ਼ਾ ਤਸਕਰ ਨੂੰ ਕੀਤਾ ਗ੍ਰਿਫਤਾਰ।

ਜਲੰਧਰ ਦਿਹਾਤੀ ਲੋਹੀਆਂ (ਵਿਵੇਕ/ਗੁਰਪ੍ਰੀਤ/ਪਮਰਜੀਤ ਪੰਮਾ/ਲਵਜੀਤ) ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ,ਜਲੰਧਰ-ਦਿਹਾਤੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ PPS ਪੁਲਿਸ ਕਪਤਾਨ, ਤਫਤੀਸ਼, ਸ੍ਰੀ ਗੁਰਪ੍ਰੀਤ ਸਿੰਘ ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਨੇ ਹੈਰੋਇਨ ਦਾ ਧੰਦਾ ਕਰਨ ਵਾਲੇ 01 ਨਸ਼ਾ ਤਸਕਰ ਨੂੰ ਸਮੇਤ ਐਕਟਿਵਾ ਸਕੂਟਰ ਗ੍ਰਿਫਤਾਰ ਕਰਕੇ ਉਸ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆ ਕਿ ਮਿਤੀ 08.03.2023 ਨੂੰ ਐਸ.ਆਈ ਕੁਲਵਿੰਦਰ ਸਿੰਘ ਥਾਣਾ ਲੋਹੀਆ ਸਮੇਤ ਪੁਲਿਸ ਕਰਮਚਾਰੀਆਂ ਦੇ ਦੋਰਾਨੇ ਨਾਕਾ ਬੰਦੀ ਇੱਕ ਵਿਅਕਤੀ ਜਗਜੀਤ ਸਿੰਘ ਉਰਫ ਨਿਕ ਪੁੱਤਰ ਸੇਵਾ ਸਿੰਘ ਵਾਸੀ ਤੋਤੀ ਥਾਣਾ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਨੂੰ ਕਾਬੂ ਕਰਕੇ ਉਸ ਪਾਸੋਂ 10 ਗ੍ਰਾਮ ਹੈਰੋਇੰਨ ਸਮੇਤ ਐਕਟੀਵਾ ਸਕੂਟਰੀ ਰੰਗ ਗਰੇਅ ਨੰਬਰੀ PB09-AG-9492 ਬਰਾਮਦ ਹੋਈ ਹੈ।ਜਿਸ ਤੇ ਐਸ.ਆਈ ਕੁਲਵਿੰਦਰ ਸਿੰਘ ਥਾਣਾ ਲੋਹੀਆ ਨੇ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 23 ਮਿਤੀ 08.03.2023 ਜੁਰਮ 21B-61-85 NDPS Act ਥਾਣਾ ਲੋਹੀਆ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ ਹੈ।ਜੋ ਮੁਕੱਦਮਾ ਉਕਤ ਦਾ ਦੋਸ਼ੀ ਜਗਜੀਤ ਸਿੰਘ ਉਰਫ ਨਿੱਕ ਕਰੀਬ 4/5 ਸਾਲ ਤੋਂ ਜੇਲ ਵਿੱਚ ਬੰਦ ਸੀ।ਜੋ ਕੁਝ ਪਹਿਲਾ ਹੀ ਸਜਾ ਕੱਟ ਕੇ ਜੇਲ ਵਿੱਚੋਂ ਬਾਹਰ ਆਇਆ ਹੈ।

ਬ੍ਰਾਮਦਗੀ:-
1. 10 ਗ੍ਰਾਮ ਹੈਰੋਇਨ

2. ਐਕਟੀਵਾ ਸਕੂਟਰੀ ਰੰਗ ਗਰੇਅ ਨੰਬਰੀ PB09-AG-9492

ਦੋਸ਼ੀ ਦੇ ਖਿਲਾਫ ਪਹਿਲਾਂ ਦਰਜ ਮੁੱਕਦਮਿਆਂ ਦਾ ਵੇਰਵਾ :- 08

1,ਮੁਕੱਦਮਾ ਨੰਬਰ 55 ਮਿਤੀ 14.02.2018 ਜੁਰਮ 22-61-85 NDPS ACT ਥਾਣਾ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਰਿਕਵਰੀ 50 ਨਸ਼ੀਲੀਆ ਗੋਲੀਆ ਸਜਾ ਮਿਤੀ 01,12,2018

2 ਮੁਕੱਦਮਾ ਨੰਬਰ 165 ਮਿਤੀ 10.10.2010 ਜੁਰਮ 61-1-14 EXACT ਥਾਣਾ ਸੁਲਤਾਨਪੁਰ ਲੋਧੀ ਜਿਲਾ
ਕਪੂਰਥਲਾ ਰਿਕਵਰੀ ਚਾਲ ਭੱਠੀ, 10 ਲੀਟਰ ਲਾਹਣ,1528) ਨਜੈਜ ਸ਼ਰਾਬ

3.ਮੁਕਦਮਾ ਨੰਬਰ 110 ਮਿਤੀ 24,10,2017 ਜੁਰਮ 22-61-85 NDPS ACT ਥਾਣਾ ਤਲਵੰਡੀ ਚੌਧਰੀਆ ਜਿਲਾ ਕਪੂਰਥਲਾ ਰਿਕਵਰੀ 100 ਨਸ਼ੀਲੀਆਂ ਗੋਲੀਆ

4.ਮੁਕੱਦਮਾ ਨੰਬਰ 65 ਮਿਤੀ 15.07.2015 ਜੁਰਮ 22-61-85 NDPS ACT ਥਾਣਾ ਕਬੀਰਪੁਰ ਜਿਲਾ
ਕਪੂਰਥਲਾ

5 ਮੁਕੱਦਮਾ ਨੰਬਰ 199 ਮਿਤੀ (03,11,2014 ਜੁਰਮ 21-61-85 NDPS ACT ਥਾਣਾ ਕੋਤਵਾਲੀ ਕਪੂਰਥਲਾ

6.ਮੁਕੱਦਮਾ ਨੰਬਰ 84 ਮਿਤੀ 19,04.2013 ਜੁਰਮ 22-61-85 NDPS ACT ਥਾਣਾ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਰਿਕਵਰੀ 105 ਗ੍ਰਾਮ ਨਸ਼ੀਲਾ ਪਾਊਡਰ

7 ਮੁਕੱਦਮਾ ਨੰਬਰ 64 ਮਿਤੀ 16.04.2012 ਜੁਰਮ 379,411 1PC ਥਾਣਾ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ

8.ਮੁਕਦਮਾ ਨੰਬਰ 23 ਮਿਤੀ 08.03.2023 ਜੁਰਮ 213-61-85 NDPS Act ਥਾਣਾ ਲੋਹੀਆ ਰਿਕਵਰੀ 10 ਗ੍ਰਾਮ ਹੈਰੋਇਨ