ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਆਦਮਪੁਰ ਦੀ ਪੁਲਿਸ ਵੱਲੋਂ ਰਿਕਵਰ ਕੀਤੇ ਪਿਸਟਲ ਦੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ।

ਜਲੰਧਰ ਦਿਹਾਤੀ ਆਦਮਪੁਰ (ਸਾਬ ਸੂਰਿਆ/ਬਲਜਿੰਦਰ ਕੁਮਾਰ/ਭਗਵਾਨ ਦਾਸ/ਰੋਹਿਤ) – ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਭੈੜੇ ਅਨੁਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਆਦਮਪੁਰ ਦੀ ਅਗਵਾਈ ਹੇਠ ਸਹਾਇਕ ਇੰਸ: ਸਿਕੰਦਰ ਸਿੰਘ ਵਿਰਕ ਮੁੱਖ ਅਵਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵਲੋਂ ਰਿਕਵਰ ਕੀਤੇ ਪਿਸਟਲ ਦੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਗਈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮੁ:ਨੰ: 13 ਮਿਤੀ 23,01,2023 ਅਧ 25 Arms ACT ਥਾਣਾ ਆਦਮਪੁਰ ਬਰਖਿਲਾਫ ਬਲਜਿੰਦਰ ਸਿੰਘ ਗਾਂਧੀ ਪੁੱਤਰ ਗੁਰਦੀਪ ਸਿੰਘ ਵਾਸੀ ਮੁਹੰਦੀਪੁਰ ਥਾਣਾ ਆਦਮਪੁਰ ਜਿਲ੍ਹਾ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਸੀ । ਜੋ ਮੌਕਾ ਤੋ ਆਪਣੇ ਘਰੋਂ ਕੰਧ ਟੱਪ ਕੇ ਭੱਜ ਗਿਆ ਸੀ ਅਤੇ ਇਸਦੇ ਘਰ ਵਿਚੋਂ 01 ਦੇਸੀ ਪਿਸਟਲ ਜਿਸਦੀ ਲੱਕੜ ਦੀ ਮੁੱਠ ਤੇ Boretta CAL 783 Galdone VT ਲਿਖਿਆ ਹੈ ਅਤੇ ਮੈਗਜ਼ੀਨ ਵਿੱਚ ਚਾਰ ਰੌਂਦ ਜਿੰਦਾ ਮਾਰਕਾ KF 7.65 mm ਬ੍ਰਾਮਦ ਹੋਏ ਸਨ।ਜੋ ਉਕਤ ਮੁਕੱਮਦਾ ਵਿਚ ਦੋਸ਼ੀ ਬਲਜਿੰਦਰ ਸਿੰਘ ਗਾਂਧੀ ਪੁੱਤਰ ਗੁਰਦੀਪ ਸਿੰਘ ਵਾਸੀ ਮੁਹੰਦੀਪੁਰ ਥਾਣਾ ਆਦਮਪੁਰ ਜਿਲ੍ਹਾ ਜਲੰਧਰ ਨੂੰ ਮਿਤੀ 06.03,2023 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਦਾ 04 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ।ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

error: Content is protected !!