ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਆਦਮਪੁਰ ਦੀ ਪੁਲਿਸ ਵੱਲੋਂ 52 ਲੱਖ 88 ਹਜਾਰ ਦੀ ਠੱਗੀ ਮਾਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਸਬੰਧੀ।

ਜਲੰਧਰ ਦਿਹਾਤੀ ਆਦਮਪੁਰ (ਸਾਬ ਸੂਰਿਆ/ਬਲਜਿੰਦਰ ਕੁਮਾਰ/ਭਗਵਾਨ ਦਾਸ/ਰੋਹਿਤ) – ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਦੀ ਅਗਵਾਈ ਹੇਠ ਸਹਾਇਕ ਇੰਸ: ਸਿਕੰਦਰ ਸਿੰਘ ਵਿਰਕ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਵਲੋਂ 52 ਲੱਖ 88 ਹਜਾਰ ਦੀ ਠੱਗੀ ਮਾਰ ਕੇ ਅਸਟ੍ਰੇਲੀਆ ਭੱਜਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮੁ ਨੰ. 182 ਮਿਤੀ 11.04.2019 ਅਧ 420,465, 467, 468, 471 IPC, 12 (1) ਪਾਸਪੋਰਟ ਐਕਟ ਥਾਣਾ ਆਦਮਪੁਰ ਬਰਬਿਆਨ ਤਰਸੇਮ ਸਿੰਘ ਪੁੱਤਰ ਕਰਤਾਰਾ ਸਿੰਘ ਵਾਸੀ ਚਰੜ ਥਾਣਾ ਭੋਗਪੁਰ ਬਰਖਿਲਾਫ ਪਰਮਜੀਤ ਕੌਰ ਪਤਨੀ ਵਿਜੇ ਕੁਮਾਰ ਵਾਸੀ ਚੱਕ ਗੁੱਜਰਾਂ ਥਾਣਾ ਬੁੱਲੋਵਾਲ ਜਿਲ੍ਹਾ ਹੁਸ਼ਿਆਰਪੁਰ ਅਤੇ ਰਵੀ ਕੁਮਾਰ ਪੁੱਤਰ ਰੂਪ ਲਾਲ ਵਾਸੀ ਪਿੰਡ ਖੇੜਾ ਡਾਕਖਾਨਾ ਜਮਸ਼ੇਰ ਜਲੰਧਰ ਬਾਬਤ ਬੈਂਕ ਵਿਚ ਐਫ.ਡੀ ਕਰਨ ਦੀ ਆੜ ਵਿਚ ਪਰਮਜੀਤ ਕੌਰ ਵੱਲੋਂ ਆਪਣੇ ਪਿਤਾ ਨਾਲ 52 ਲੱਖ 88 ਹਜਾਰ ਰੁਪਏ ਦੀ ਠੱਗੀ ਮਾਰਨ ਸਬੰਧੀ ਦਰਜ ਰਜਿਸਟਰ ਹੋਇਆ ਸੀ।ਜੋ ਉਕਤ ਦੋਸ਼ੀ ਠੱਗੀ ਮਾਰ ਕੇ ਵਿਦੇਸ਼ ਅਸਟ੍ਰੇਲੀਆ ਭੱਜ ਗਏ ਸਨ।ਜਿਨਾ ਦੀ LOC ਜਾਰੀ ਕਰਾਈ ਗਈ ਸੀ। ਜੋ ਦੋਸ਼ੀ ਰਵੀ ਕੁਮਾਰ ਉਕਤ ਆਪਣੀ ਗ੍ਰਿਫਤਾਰੀ ਤੋਂ ਬਚਦਾ ਅਸਟ੍ਰੇਲੀਆ ਤੋਂ ਮਿਤੀ 06,03.2023 ਨੂੰ ਬੈਂਗਲੋਰ ਏਅਰਪੋਰਟ ਪਰ ਉਤਰਿਆ ਸੀ ਜਿਸਦੀ LOC ਜਾਰੀ ਹੋਣ ਕਰਕੇ ਇਸਨੂੰ ਏਅਰ ਪੋਰਟ ਪਰ ਗ੍ਰਿਫਤਾਰ ਕੀਤਾ ਗਿਆ। ਜਿਸਦਾ 04 ਦਿਨ ਦਾ ਪੁਲਿਸ ਰਮਾਡ ਹਾਸਿਲ ਕਰਕੇ ਪੁੱਛਗਿਛ ਕੀਤੀ ਜਾ ਰਹੀ ਹੈ।