ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਮਹਿਤਪੁਰ ਦੀ ਪੁਲਿਸ ਵੱਲੋ 900 ਗ੍ਰਾਮ ਡੋਡੇ ਚੂਰਾ ਪੋਸਤ ਸਮੇਤ 01 ਮਹਿਲਾ ਨਸ਼ਾ ਤਸਕਰ, ਅਤੇ ਐਨ.ਡੀ.ਪੀ.ਐਸ.ਐਕਟ ਦੇ ਮੁੱਕਦਮਿਆਂ ਵਿੱਚ 01 (ਭਗੌੜੇ) ਪੀ.ਉ. ਤੇ 01 ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ।

ਜਲੰਧਰ ਦਿਹਾਤੀ ਮਹਿਤਪੁਰ (ਜਸਕੀਰਤ ਰਾਜਾ)  ਸ੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਮੁਹਿਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ. ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਗੁਰਪ੍ਰੀਤ ਸਿੰਘ, ਪੀ.ਪੀ.ਐਸ. ਉੱਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਐਸ.ਆਈ. ਬਲਰਾਜ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਦੀ ਪੁਲਿਸ ਪਾਰਟੀ ਵੱਲੋ ()। ਮਹਿਲਾ ਨਸ਼ਾ ਤਸਕਰ ਪਾਸੋਂ 900 ਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਕੀਤੇ ਅਤੇ ਐਨ.ਡੀ.ਪੀ. ਐਸ ਐਕਟ ਦੇ ਮੁੱਕਦਮਿਆ ਵਿੱਚ ਲੋੜੀਂਦੇ (01 ਵਿਅਕਤੀ ਅਤੇ 01 ਭਗੋੜ (ਪੀ.ਓ) ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆ ਕਿ ਐਸ.ਆਈ ਭੁਪਿੰਦਰ ਸਿੰਘ ਦੀ ਪੁਲਿਸ ਪਾਰਟੀ ਵੱਲੋ ਦਾਣਾ ਮੰਡੀ ਮਹਿਤਪੁਰ ਤੋਂ 01 ਮਹਿਲਾ ਨਸ਼ਾ ਤਸਕਰ ਜਗੀਰ ਕੌਰ ਪਤਨੀ ਰਤਨ ਸਿੰਘ ਵਾਸੀ ਗੋਸੂਵਾਲ ਥਾਣਾ ਮਹਿਤਪੁਰ ਪਾਸੋ 90) ਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਕੀਤੇ। ਜਿਸ ਤੇ ਦੋਸ਼ਣ ਦੇ ਖਿਲਾਫ ਮੁਕੱਦਮਾ ਨੰ. 21 ਮਿਤੀ (05.03.2023 ਅ/ਧ 15(a)-61-85 NDPS Act ਥਾਣਾ ਮਹਿਤਪੁਰ ਦਰਜ ਕੀਤਾ ਗਿਆ। ਦੋਸ਼ਣ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸੇ ਤਰਾਂ ਐਸ.ਆਈ ਭੁਪਿੰਦਰ ਸਿੰਘ ਦੀ ਪੁਲਿਸ ਪਾਰਟੀ ਵੱਲੋ ਮੁੱਕਦਮਾ ਨੰਬਰ 110 ਮਿਤੀ 12.09.2022 ਅ/ਧ 21(a)/29-61-85 NDPS Act ਥਾਣਾ ਮਹਿਤਪੁਰ ਵਿੱਚ ਲੋੜੀਦਾ ਸੁਖਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਸੋਨਾ ਸਿੰਘ ਵਾਸੀ ਮੱਧਪੁਰ ਹਾਲ ਵਾਸੀ ਪਰਜੀਆ ਬਿਹਾਰੀਪੁਰ ਥਾਣਾ ਸਿੱਧਵਾ ਬੇਟ ਜਿਲਾ ਲੁਧਿਆਣਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਇਸੇ ਤਰਾ ਏ.ਐਸ.ਆਈ ਹਰਵਿੰਦਰ ਸਿੰਘ ਦੀ ਪੁਲਿਸ ਪਾਰਟੀ ਵੱਲੋ ਮੁੱਕਦਮਾ ਨੰਬਰ 08 ਮਿਤੀ 16,01,202) ਅ/ਧ 22/29-61-85 NDPS Act ਥਾਣਾ ਮਹਿਤਪੁਰ ਵਿੱਚ ਭਗੌੜਾ ਗੁਰਮੀਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਬੀਟਲਾ ਥਾਣਾ ਮਹਿਤਪੁਰ ਜਿਲਾ ਜਲੰਧਰ ਜੋ ਮਿਤੀ 09.02.2023 ਤੋਂ ਬਾਅਦਾਲਤ ਸ਼੍ਰੀ ਲਲਿਤ ਕੁਮਾਰ ਸਿੰਗਲਾ ASJJAL ਵੱਲੋਂ ਪੀ.ਉ. ਕਰਾਰ ਦਿੱਤਾ ਗਿਆ ਸੀ। ਜਿਸਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ।

ਬ੍ਰਾਮਦਗੀ-1, 900 ਗ੍ਰਾਮ ‘ ਡੋਡੇ ਚੂਰਾ ਪੋਸਤ

error: Content is protected !!