ਅਜੇ ਕੁਮਾਰ ਪਰੋਚਾ ਉੱਤੇ ਦਰਜ ਹੋਇਆ ਪਰਚਾ ਸਰਾਸਰ ਨਜਾਇਜ ਅਤੇ ਬੇ ਬੁਨਿਆਦ – ਐਸ ਆਰ ਲੱਧੜ

ਸੰਗਰੂਰ 2 ਮਾਰਚ ( ਜੋਗਿੰਦਰ ਕੈਂਥ/ ਸਵਰਨ ਜਲਾਨ)
ਅੱਜ ਮਿਤੀ 2 ਮਾਰਚ ਨੂੰ ਭਗਵਾਨ ਵਾਲਮੀਕ ਦਲਿਤ ਚੇਤਨਾ ਮੰਚ ਦੇ ਮੁੱਖ ਦਫ਼ਤਰ ਧੂਰੀ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿਚ ਵਿਸ਼ੇਸ਼ ਤੌਰ ਤੇ ਆਰ ਐਸ ਲੱਧੜ ਜੀ ( ਰਿਟਾਇਰਡ ਡੀ ਸੀ )ਪੰਜਾਬ ਪ੍ਰਧਾਨ ਬੀਜੇਪੀ ਐਸ ਸੀ ਮੋਰਚਾ ਤੇ ਬਾਬਾ ਨਛੱਤਰ ਨਾਥ ਸ਼ੇਰ ਗਿੱਲ ਸਰਪ੍ਰਸਤ ਗੁਰੂ ਗਿਆਨ ਨਾਥ ਆਸ਼ਰਮ ਸ੍ਰੀ ਅੰਮ੍ਰਿਤਸਰ ਪਹੁੰਚੇ। ਸ੍ਰੀ ਐਸ ਆਰ ਲੱਧੜ ਜੀ ਵੱਲੋਂ ਕਿਹਾ ਗਿਆ ਕਿ ਪਿਛਲੇ ਦਿਨੀਂ ਅਜੇ ਕੁਮਾਰ ਪਰੋਚਾ ਤੇ ਪਰਚਾ ਦਰਜ਼ ਹੋਇਆ ਹੈ ਇਹ ਪਰਚਾ ਸਰਾਸਰ ਗ਼ਲਤ ਅਤੇ ਬੇਬੁਨਿਆਦ ਹੈ। ਉਨ੍ਹਾਂ ਕਿਹਾ ਪੁਲਿਸ ਦੁਆਰਾ ਇਹ ਪਰਚਾ ਅੱਜ ਤੇ ਦਰਜ ਹੋਇਆ ਹੈ ਤੁਰੰਤ ਰੱਦ ਕੀਤਾ ਜਾਵੇ। ਐਸ ਆਰ ਲੱਧੜ ਵੱਲੋਂ ਐਸਐਸਪੀ ਸੰਗਰੂਰ ਆਈ ਜੀ ਪਟਿਆਲਾ ਨਾਲ ਫੋਨ ਤੇ ਗੱਲ ਕੀਤੀ ਗਈ। ਉਹਨਾਂ ਕਿਹਾ ਐੱਮ ਸੀ ਦਾ ਕੰਮ ਬੰਦੇ ਦੀ ਸ਼ਨਾਖਤ ਕਰਨਾ ਹੈ ਨਾ ਕੇ ਜਗਾ ਦੀ ਗਵਾਹੀ ਉੱਤੇ ਕਦੇ ਪਰਚਾ ਦਰਜ ਨਹੀਂ ਹੁੰਦਾ। ਇਹ ਪਰਚਾ ਰਾਜਨੀਤੀ ਦਬਾਅ ਹੇਠ ਦਰਜ਼ ਹੋਇਆ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ਜੇਕਰ 9 ਮਾਰਚ ਤੱਕ ਪੁਲੀਸ ਨੇ ਅਜੇ ਪਰੋਚਾ ਉਪਰ ਦਿੱਤਾ ਗਿਆ ਪਰਚਾ ਰੱਦ ਨਾ ਹੋਇਆ ਤਾਂ 10 ਮਾਰਚ ਨੂੰ ਸਾਰੇ ਪੰਜਾਬ ਬੀਜੇਪੀ ਦੀ ਟੀਮ ਸਾਰਾ ਸੰਤ ਸਮਾਜ ਅਤੇ ਸਾਰਾ ਐਸ ਸੀ ਸਮਾਜ ਧੂਰੀ ਧਰਨਾ ਦੇਵੇਗਾ। ਜਿਸ ਦੀ ਪੂਰੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਹੋਵੇਗੀ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਤੇ ਮੌਜੂਦ ਪੀ ਐਸ ਗਮੀ ਕਲਿਆਣ ਹੈ ਐਸ ਸੀ ਮੋਰਚਾ ਬੀਜੇਪੀ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਤੇ ਉਹਨਾਂ ਦੀ ਪੂਰੀ ਟੀਮ ਐੱਮ ਸੀ ਸਾਹਿਬਾਨ ਭਾਜਪਾ ਆਗੂ ਐਸ ਸੀ ਜਥੇਬੰਦੀਆਂ ਹੈਪੀ ਲੰਕੇਸ਼ ਗੁਰਿੰਦਰ ਸਿੰਘ ਬੱਬਲ ਬੇਨੜਾ ਰਜਿੰਦਰ ਸਿੰਘ ਸੰਜੀਵ ਪਰੋਚਾ ਸਤਨਾਮ ਸਿੰਘ ਸਨੀ ਆਦਿ ਮੌਜੂਦ ਸਨ।