ਪੁਰਾਣੇ ਵਿਦਿਆਰਥੀਆ ਅਤੇ ਪੁਰਾਣੇ ਅਧਿਆਪਕਾਂ ਦੀ ਇਕੱਰਤਾ 6 ਨੂੰ ਪ੍ਰਾਚੀਨ ਸ਼ਿਵ ਮੰਦਰ ਚ ਰਾਜਿੰਦਰ ਕੁਮਾਰ ਸ਼ਰਮਾ ਦੀ ਨਿਵੇਕਲੀ ਪਹਿਲ. ਪੁਰਾਣੇ ਵਿਦਿਆਰਥੀਆ ਨੂੰ ਸੱਦਾ

ਪੁਰਾਣੇ ਵਿਦਿਆਰਥੀਆ ਅਤੇ ਪੁਰਾਣੇ ਅਧਿਆਪਕਾਂ ਦੀ ਇਕੱਰਤਾ 6 ਨੂੰ ਪ੍ਰਾਚੀਨ ਸ਼ਿਵ ਮੰਦਰ ਚ

ਰਾਜਿੰਦਰ ਕੁਮਾਰ ਸ਼ਰਮਾ ਦੀ ਨਿਵੇਕਲੀ ਪਹਿਲ. ਪੁਰਾਣੇ ਵਿਦਿਆਰਥੀਆ ਨੂੰ ਸੱਦਾ

ਭਵਾਨੀਗੜ (ਕ੍ਰਿਸ਼ਨ ਚੌਹਾਨ/ਗੁਰਦੀਪ ਸਿਮਰ) ਪੁਰਾਣੀਆ ਯਾਦਾ ਨੂੰ ਤਾਜਾ ਰੱਖਣ ਲਈ ਆਓੁਣ ਵਾਲੀ ਛੇ ਮਾਰਚ ਦਿਨ ਸੋਮਵਾਰ ਨੂੰ ਸਰਕਾਰੀ ਸੀਨੀਅਰ ਸਕੈਡਰੀ ਸਮਾਰਟ ਸਕੂਲ ਲੜਕਿਆ ਦੇ ਸਾਹਮਣੇ ਸਥਿਤ ਪ੍ਰਾਚੀਨ ਸ਼ਿਵ ਮੰਦਰ ਭਵਾਨੀਗੜ ਵਿਖੇ ਅੱਜ ਤੋ ਵੀਹ ਪੱਚੀ ਸਾਲ ਪੁਰਾਣੇ ਭਵਾਨੀਗੜ ਸਕੂਲ ਦੇ ਵਿਦਿਆਰਥੀਆ ਅਤੇ ਅਧਿਆਪਕਾ ਦੀ ਇਕੱਰਤਾ ਕੀਤੀ ਜਾ ਰਹੀ ਹੈ । ਜਿਸ ਸਬੰਧੀ ਜਾਣਕਾਰੀ ਦਿੰਦਿਆ ਰਾਜਿੰਦਰ ਕੁਮਾਰ ਸ਼ਰਮਾ ਰਿਟਾਇਰਡ ਮੁੱਖ ਅਧਿਆਪਕ ਨੇ ਦੱਸਿਆ ਕਿ 1968.69 ਦੇ ਸੈਸਨ ਵਾਲੇ ਪੁਰਾਣੇ ਵਿਦਿਆਰਥੀ ਤੇ ਓੁਸੇ ਵੇਲੇ ਭੜਾਈ ਕਰਵਾਓੁਣ ਵਾਲੇ ਅਧਿਆਪਕ ਵੀ ਇਸ ਇਕੱਰਤਾ ਵਿੱਚ ਪਹੁੰਚਣਗੇ। ਓੁਹਨਾ ਦੱਸਿਆ ਕਿ ਇਸ ਇਕੱਰਤਾ ਦਾ ਮਨੋਰਥ ਆਪਣੇ ਵਿੱਦਿਆ ਦੇ ਮੰਦਰ ਨੂੰ ਨਮਸ਼ਕਾਰ ਕਰਨਾ ਅਤੇ ਓੁਸ ਵੇਲੇ ਦੇ ਵਿਦਿਆਰਥੀ ਜੋ ਅੱਜ ਸਮਾਜ ਵਿੱਚ ਵੱਖੋ ਵੱਖਰੇ ਮੁਕਾਮ ਹਾਸਲ ਕਰਕੇ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੋਸ਼ਨ ਕਰੀ ਬੈਠੇ ਵਿਦਿਆਰਥੀਆ ਦੇ ਜੀਵਨ ਤੇ ਇੱਕ ਝਾਤ ਮਾਰਨਾ ਤੇ ਜਿੰਦਗੀ ਦੇ ਵੱਡਮੁੱਲੇ ਖਜਾਨੇ ਵਿਦਿੱਆ ਦਾ ਤੇ ਚਰਚਾ ਵੀ ਕੀਤੀ ਜਾਵੇਗੀ।ਇਸ ਮੋਕੇ ਓੁਹਨਾ ਭਵਾਨੀਗੜ ਦੇ ਸਰਕਾਰੀ ਸਕੂਲ ਵਿੱਚ ਵਿੱਦਿਆ ਲੈਣ ਵਾਲੇ ਪੁਰਾਣੇ ਵਿਦਿਆਰਥੀਆ ਨੂੰ ਆਓੁਣ ਵਾਲੀ ਛੇ ਮਾਰਚ ਨੂੰ ਪ੍ਰਾਚੀਨ ਸ਼ਿਵ ਮੰਦਰ ਭਵਾਨੀਗੜ ਵਿੱਚ ਦੁਪਹਿਰ ਬਾਰਾ ਤੋ ਦੋ ਵਜੇ ਹੋਣ ਵਾਲੀ ਇਕੱਰਤਾ ਵਿੱਚ ਪੁੱਜਣ ਦੀ ਅਪੀਲ ਕੀਤੀ ਤਾ ਕਿ ਆਪਣੀਆ ਕੀਮਤੀ ਯਾਦਾ ਨੂੰ ਸਾਝਾ ਕਰਕੇ ਅਸੀ ਆਪਣੇ ਓੁਹਨਾ ਕਲਾਸ ਮੇਟ ਦੋਸਤਾ ਨੂੰ ਵੀ ਮਿਲਾਗੇ ਜੋ ਲੰਮੇ ਸਮੇ ਤੋ ਦੇਸ਼ ਦੇ ਵੱਖ ਵੱਖ ਹਿੱਸਿਆ ਵਿਚ ਕਿਸੇ ਨਾ ਕਿਸੇ ਰੂਪ ਵਿਚ ਦੇਸ਼ ਦੀ ਸੇਵਾ ਕਰ ਰਹੇ ਹਨ ਤੇ ਕਈ ਵੱਡੀਆ ਮੱਲਾ ਮਾਰਕੇ ਸਿਆਸੀ ਅਖਾੜਿਆ ਚ ਵਿਚਰ ਰਹੇ ਨੇ ਤੇ ਕਈ ਹੁਣ ਵੱਡੇ ਵਪਾਰੀ ਦੇ ਰੂਪ ਵਿੱਚ ਵੀ ਵਿਚਰ ਰਹੇ ਹਨ।

error: Content is protected !!