ਭਵਾਨੀਗੜ੍ਹ (ਕ੍ਰਿਸ਼ਨ ਚੌਹਾਨ) : ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੰਗਰੂਰ-2 ਗੋਪਾਲ ਕ੍ਰਿਸ਼ਨ ਸ਼ਰਮਾਂ ਵੱਲੋਂ ਨਿਵੇਕਲੀ ਪਹਿਲ ਕਰਦਿਆਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਸਾਣੀ ਵਿਖੇ ਬਲਾਕ ਸਿੱਖਿਆ ਅਫਸਰ ਸੰਗਰੂਰ-2 ਦੀ ਯੋਗ ਅਗਵਾਈ ਵਿੱਚ ਟੀਚਰ ਲਰਨਿੰਗ ਮੈਟਰੀਅਲ ਦੀ ਸ਼ਾਨਦਾਰ ਪੇਸ਼ਕਾਰੀ ਲਗਵਾਈ ਗਈ। ਉਹਨਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਮਸਾਣੀ ਦੇ ਅਧਿਆਪਕਾਂ ਸ੍ਰੀਮਤੀ ਰਾਜਵਿੰਦਰ ਕੌਰ ਈਟੀਟੀ ਤੇ ਸ੍ਰੀਮਤੀ ਵਸੁਧਾ ਈਟੀਟੀ ਵੱਲੋਂ ਤਿਆਰ ਕੀਤੀ ਗਈ ਸ਼ਾਨਦਾਰ ਸਿੱਖਣ ਸਹਾਇਕ ਸਮੱਗਰੀ ਦੀ ਪੇਸ਼ਕਾਰੀ ਸਕੂਲ਼ ਵਿਖੇ ਲਗਵਾਈ ਗਈ। ਜਿਸ ਨੂੰ ਵੇਖਣ ਅਤੇ ਸਮਝਣ ਲਈ ਸਟੇਟ ਅਵਾਰਡੀ ਅਧਿਆਪਕ ਰਾਜੇਸ ਕੁਮਾਰ ਦਾਨੀ ਸਪਸਸ ਭੜੋ ਅਤੇ ਸਟੇਟ ਅਵਾਰਡੀ ਅਧਿਆਪਕਾ ਸ੍ਰੀਮਤੀ ਮਨਦੀਪ ਕੌਰ ਸਪਸਸ. ਮਾਝੀ ਬਲਾਕ ਦੇ ਸੀ.ਐਚ.ਟੀ. ਸ੍ਰ. ਕੁਲਵੰਤ ਸਿੰਘ ਸੈਂਟਰ ਸਪਸਸ ਬਾਲਦ ਕਲਾਂ, ਇੰਦਰਪਾਲ ਸਿੰਘ ਸੈਂਟਰ ਸਪਸਸ. ਭੜੋ, ਸੁਰਿੰਦਰ ਸਿੰਘ ਸੈਂਟਰ ਸਪਸਸ ਜੌਲੀਆਂ, ਅੰਮ੍ਰਿਤਪਾਲ ਸ਼ਰਮਾਂ ਸੈਂਟਰ ਸਪਸਸ ਸਕਰੌਦੀ ਅਤੇ ਬੀ. ਐਮ. ਰਾਜਵੀਰ ਸਿੰਘ ਅਤੇ ਹਰਜਿੰਦਰ ਸਿੰਘ ਅਤੇ ਅਧਿਆਪਕ ਸ੍ਰੀਮਤੀ ਰਣਵੀਰ ਕੌਰ ਈਟੀਟੀ ਸਪਸਸ ਨੰਦਗੜ੍ਹ ਤੇ ਸ੍ਰੀਮਤੀ ਸੁਖਜਿੰਦਰ ਕੌਰ ਈ.ਟੀ.ਟੀ. ਸਪਸਸ ਭਲਵਾਨ ਆਦਿ ਸ਼ਾਮਿਲ ਸਨ। ਮਸਾਣੀ ਸਕੂਲ ਦੇ ਹੋਣਹਾਰ ਬੱਚਿਆਂ ਵੱਲੋਂ ਸਹਾਇਕ ਸਮੱਗਰੀ ਦੀ ਵਰਤੋਂ ਕਰਦੇ ਹੋਏ ਆਤਮ ਵਿਸ਼ਵਾਸ ਨਾਲ ਪੇਸ਼ਕਾਰੀ ਕੀਤੀ ਗਈ। ਇਸ ਦੀ ਆਏ ਹੋਏ ਸਭ ਅਧਿਆਪਕਾਂ ਦੁਆਰਾ ਸਲਾਘਾ ਕੀਤੀ ਗਈ। ਬੀ.ਪੀ.ਈ.ਓ. ਦੁਆਰਾ ਸੰਬੋਧਨ ਕਰਦੇ ਹੋਏ ਮਸਾਣੀ ਸਕੂਲ ਦੇ ਅਧਿਆਪਕਾਂ ਦੀ ਮਿਹਨਤ ਅਤੇ ਮੌਲਿਕਤਾ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਅਜਿਹੇ ਅਧਿਆਪਕ ਹੋਰਨਾਂ ਲਈ ਪ੍ਰੇਨਾ ਸਰੋਤ ਹਨ। ਉਹਨਾਂ ਨੇ ਭਵਿੱਖ ਵਿੱਚ ਵੀ ਅਜਿਹੇ ਉਸਾਰੂ ਪ੍ਰੋਗਰਾਮਾਂ ਦਾ ਬਲਾਕ ਵਿੱਚ ਆਯੋਜਨ ਕਰਦੇ ਰਹਿਣ ਦੀ ਹਾਮੀ ਭਰੀ।
ਫੋਟੋ-
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਸਾਣੀ ਵਿਖੇ ਲਗਾਈ ਟੀਚਰ ਲਰਨਿੰਗ ਮੈਟਰੀਅਲ ਦੀ ਸ਼ਾਨਦਾਰ ਪੇਸ਼ਕਾਰੀ ਦਾ ਦ੍ਰਿਸ਼।