ਜਲੰਧਰ ਦਿਹਾਤੀ (ਜਸਕੀਰਤ ਰਾਜਾ) ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਜਸਵਿੰਦਰ ਸਿੰਘ ਚਾਹਲ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਇੰਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਸਬ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵੱਲੋਂ 2010 ਗ੍ਰਾਮ ਹੈਰੋਇਨ ਸਮੇਤ 02 ਨਸ਼ਾ ਤਸਕਰਾਂ ਨੂੰ ਮੋਟਰਸਾਇਕਲ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਤਲਾ ਹਾਸਿਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 01,03,2023 ਨੂੰ ਸਬ ਇੰਸਪੈਕਟਰ ਪੁਸ਼ਪ ਬਾਲੀ, ਇੰਚਾਰਜ ਕਰਾਇਮ ਬ੍ਰਾਂਚ ਨੂੰ ਸੂਚਨਾ ਮਿਲੀ ਸੀ ਕਿ ਬਾਰਡਰ ਏਰੀਆਂ ਤੋਂ ਨਸ਼ਾ ਤਸਕਰ ਹੈਰੋਇਨ ਸਪਲਾਈ ਕਰਨ ਜਲੰਧਰ ਆਉਂਦੇ ਹਨ। ਜਿਸ ਤੇ ਸਬ ਇੰਸਪੈਕਟਰ ਭੁਪਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆ ਦੀ ਸਪੈਸ਼ਲ ਟੀਮ ਤਿਆਰ ਕਰਕੇ ਆਦਮਪੁਰ ਇਲਾਕੇ ਵਿੱਚ ਭੇਜੀ ਜਦੋਂ ਪੁਲਿਸ ਪਾਰਟੀ ਅਲਾਵਲਪੁਰ ਰੋਡ ਕਿਸ਼ਨਗੜ ਨੇੜੇ ਸੂਬਾ ਨਹਿਰ ਪਰ ਮੌਜੂਦ ਸੀ ਕਿ ਕਰਤਾਰਪੁਰ ਵੱਲੋਂ ਮੋਟਰਸਾਇਕਲ ਨੰਬਰ PB46-AG-5895 ਮਾਰਕਾ ਹੀਰੋ ਸਪਲੈਂਡਰ ਪੁਲਸ ਰੰਗ ਕਾਲਾ ਪਰ ਦੋ ਮੰਨੇ ਵਿਅਕਤੀ ਸਵਾਰ ਹੋ ਕੇ ਆਏ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਆਪਣਾ ਮੋਟਰਸਾਇਕਲ ਪਿੱਛੇ ਨੂੰ ਮੋੜਨ ਲੱਗੇ ਅਤੇ ਆਪਣੀਆ ਜੇਬਾ ਵਿਚੋਂ ਵਜਨਦਾਰ ਮੋਮੀ ਲਿਫਾਫੇ ਕੱਢ ਕੇ ਸੜਕ ਕਿਨਾਰੇ ਸੁੱਟ ਦਿੱਤੇ ਜਿਨ੍ਹਾਂ ਨੂੰ ਸ਼ੱਕ ਦੀ ਬਿਨਾਹ ਤੇ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੇ ਸਾਥੀ ਕੁਮਚਾਰੀਆ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਮੋਟਰਸਾਇਕਲ ਚਲਾ ਰਹੇ ਵਿਅਕਤੀ ਨੇ ਆਪਣਾ ਨਾਮ ਜੋਧਾ ਸਿੰਘ ਉਰਫ ਲੇਠਾ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਮਹਿਮਾ ਥਾਣਾ ਚਾਟੀਵਿੰਡ ਜਿਲ੍ਹਾ ਅਮ੍ਰਿਤਸਰ ਅਤੇ ਪਿੱਛੇ ਬੈਠੇ ਵਿਅਕਤੀ ਨੇ ਆਪਣਾ ਨਾਮ ਰਵੀਦਾਸ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਮਹਿਮਾ ਥਾਣਾ ਚਾਟੀਵਿੰਡ ਜਿਲਾ ਅੰਮ੍ਰਿਤਸਰ ਦੱਸਿਆ ਜਿਸ ਤੇ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੇ ਜਾਬਤੇ ਅਨੁਸਾਰ ਜੋਧਾ ਸਿੰਘ ਉਰਫ ਲੈਠੂ ਉਕਤ ਵੱਲੋ ਸੁੱਟੇ ਹੋਏ ਵਜਨਦਾਰ ਮੋਮੀ ਲਿਫਾਫਾ ਨੂੰ ਚੇਕ ਕਰਨ ਤੇ ਉਸ ਵਿੱਚੋਂ 120 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਅਤੇ ਫਿਰ ਰਵੀਦਾਸ ਸਿੰਘ ਉਕਤ ਵਲੋਂ ਸੁੱਟੇ ਹੋਏ ਵਜਨਦਾਰ ਮੋਮੀ ਲਿਫਾਫਾ ਨੂੰ ਚੈਕ ਕਰਨ ਤੇ ਉਸ ਵਿੱਚ 80 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਤੇ ਦੋਸ਼ੀਆ ਦੇ ਖਿਲਫ ਮੁਕੱਦਮਾ ਨੰਬਰ 30 ਮਿਤੀ (1,03,2023 ਜੁਰਮ 21/B-61-85 NDPS ACT ਥਾਣਾ ਆਦਮਪੁਰ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਵਾ ਕੇ ਤਫਤੀਸ਼ ਅਮਲ ਵਿੱਚ ਲਿਆਂਦੀ ਦੋਰਾਨੇ ਤਫਤੀਸ਼ ਦੋਸੀਆਨ ਉਕਤਾ ਨੂੰ ਮੁਕਦਮਾ ਹਜਾ ਵਿੱਚ ਸ਼ਾਮਿਲ ਤਫਤੀਸ ਕਰਕੇ ਬਾਅਦ ਪੁੱਛ ਗਿੱਛ ਹਸਬਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ। ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦਸਿਆ ਕਿ ਉਕਤ ਦੋਸ਼ੀਅਨ ਬਾਰਡ ਏਰੀਆ ਤੋ ਹੈਰੋਇਨ ਲਿਆ ਕੇ ਜਲੰਧਰ ਵਿੱਚ ਵੇਚਦੇ ਸੀ।ਜੋਧਾ ਸਿੰਘ ਉਰਫ ਲੋਠੂ ਪੁੱਤਰ ਸਰਬਜੀਤ ਸਿੰਘ ਕ੍ਰੀਬ ਇਕ ਸਾਲ ਪਹਿਲਾ ਦੁਬਈ ਚ 1.5 ਸਾਲ ਬਾਅਦ ਆਇਆ ਹੈ ਅਤੇ ਰਵੀਦਾਸ ਸਿੰਘ ਪੁੱਤਰ ਨਿਰਮਲ ਸਿੰਘ ਅਮ੍ਰਿਤਸਰ ਜਹਾਜਗੜ ਵਿਖੇ ਕਰਨ ਦਾ ਡਰਾਇਵਰ ਹੈ।ਅਤੇ ਇਸ ਪਰ ਪਹਿਲਾ ਵੀ ਇਕ ਨਸ਼ਾ ਵੇਚਣ ਦਾ ਪਰਚਾ ਥਾਣਾ ‘ ਡਵੀਜ਼ਨ ਵਿਖੇ ਦਰਜ ਹੈ।ਉਕਤਾਨ ਦੋਵਾਂ ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ ਦੋਸ਼ੀ ਪਾਸੋ ਡੂੰਗਾਈ ਨਾਲ ਪੁਛ-ਗਿਛ ਕੀਤੀ ਜਾਵੇਗੀ ਕਿ ਇਹ ਹੈਰੋਇਨ ਬਾਰਡਰ ਤੋਂ ਕਿਸ ਪਾਸੋ ਖਰੀਦ ਕਰਦੇ ਹਨ ਅਤੇ ਜਲੰਧਰ ਵਿੱਚ ਕਿਸ-ਕਿਸ ਨੂੰ ਅੱਗੇ ਸਪਲਾਈ ਕਰਦੇ ਹਨ ਅਤੇ ਇਸ ਦੇ ਬੈਕਵਡ-ਫਾਰਵਡ ਲਿੰਕ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ। ਜਿਸ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।ਜੋ ਇਹਨਾਂ ਦੀ ਪ੍ਰੋਪਰਟੀ ਅਤੇ ਬੈਂਕ ਡਿਟੇਲ ਦੀ ਵੀ ਜਾਣਕਾਰੀ ਕਢਵਾਈ ਜਾ ਰਹੀ ਹੈ। ਰਵੀਦਾਸ ਸਿੰਘ ਪੁੱਤਰ ਨਿਰਮਲ ਸਿੰਘ ਘਰ ਦਰਜ ਪਹਿਲਾ ਪਰਚੇ : ਮੁਕੱਦਮਾ ਨੰਬਰ 61 ਮਿਤੀ 21.04.2021 ਜੁਮਰ 21A, 61-85 NDPS ACT ਥਾਣਾ ਸੀ ਡਵੀਜਨ ਜਿਲ੍ਹਾ ਕਮਿਸ਼ਨਰੇਟ ਅੰਮ੍ਰਿਤਸਰ।
ਕੁੱਲ ਬ੍ਰਾਮਦਗੀ :-
1,200 ਗ੍ਰਾਮ ਹੈਰੋਇਨ
2. 01 ਮੋਟਰਸਾਇਕਲ ਹੀਰੋ ਹੋਡਾ ਸਪਲੈਂਡਰ ਨੰਬਰੀ PB46-AG-5895